ਜੂਨ ਤੋਂ ਆਰੰਭ ਹੋਵੇਗੀ ਕੈਲਾਸ਼ ਮਾਨਸਰੋਵਰ ਯਾਤਰਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 17 ਫਰਵਰੀ:
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਇਸ ਵਰ੍ਹੇ ਜੂਨ ਤੋਂ ਸਤੰਬਰ ਮਹੀਨੇ ਤੱਕ ਕੈਲਾਸ਼ ਮਾਨਸਰੋਵਰ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਯਾਤਰਾ ਲਈ ਉਤਰਾਖੰਡ ਤੇ ਸਿੱਕਮ ਰਾਹੀਂ 26 ਦਲ ਰਵਾਨਾ ਹੋਣਗੇ। ਯਾਤਰਾ ਵਿੱਚ ਸ਼ਾਮਲ ਹੋਣ ਦੇ ਇਛੁੱਕ ਵੈੱਬਸਾਈਟ ’ਤੇ ਜਾ ਕੇ ਰਜਿਸਟ੍ਰੇਸ਼ਨ ਕਰਨ ਤੋਂ ਇਲਾਵਾ ਵਧੇਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ। ਇਸ ਸਬੰਧੀ ਪ੍ਰਾਪਤ ਹੋਏ ਪੱਤਰ ਅਨੁਸਾਰ 1 ਜਨਵਰੀ 2017 ਨੂੰ 18 ਤੋਂ 70 ਸਾਲ ਦੀ ਉਮਰ ਵਾਲੇ ਭਾਰਤੀ ਨਾਗਰਿਕ ਇਸ ਯਾਤਰਾ ਵਿੱਚ ਹਿੱਸਾ ਲੈ ਸਕਦੇ ਹਨ ਅਤੇ 4 ਬੇਨਤੀਕਾਰ ਇੱਕ ਗਰੁੱਪ ਵਜੋਂ ਰਜਿਸਟਰ ਕਰ ਸਕਦੇ ਹਨ। ਯਾਤਰੂਆਂ ਦੀ ਚੋਣ ਕੰਪਿਊਟਰਾਈਜ਼ਡ ਡਰਾਅ ਤੋਂ ਬਾਅਦ ਸਰੀਰਕ ਜਾਂਚ ਉਪਰੰਤ ਕੀਤੀ ਜਾਵੇਗੀ।
ਇਥੇ ਇਹ ਜ਼ਿਕਰਯੋਗ ਹੈ ਕਿ 26 ਦਲ ਕੈਲਾਸ਼ ਮਾਨਸਰੋਵਰ ਯਾਤਰਾ ਲਈ ਰਵਾਨਾ ਹੋਣਗੇ ਜਿਸ ਵਿੱਚੋਂ 18 ਦਲ ਉਤਰਾਖੰਡ ਰਾਹੀ 24 ਦਿਨਾਂ ਦੀ ਪੈਦਲ ਯਾਤਰਾ ਕਰਨਗੇ ਜਦੋਂਕਿ 8 ਦਲ ਸਿੱਕਮ ਤੋਂ ਸੜਕੀ ਰਸਤੇ ਰਾਹੀਂ 21 ਦਿਨਾਂ ਦੀ ਯਾਤਰਾ ਕਰਨਗੇ। ਯਾਤਰਾ ਸਬੰਧੀ ਵਧੇਰੇ ਜਾਣਕਾਰੀ 011-24300655 ’ਤੇ ਫੋਨ ਕਰਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੈਲਾਸ਼ ਮਾਨਸਰੋਵਰ ਯਾਤਰਾ ਦੀ ਵਿਸ਼ੇਸ਼ ਕਰ ਹਿੰਦੂ ਧਰਮ ਦੇ ਸ਼ਿਵ ਜੀ ਦੇ ਭਗਤਾਂ, ਜੈਨੀਆਂ ਅਤੇ ਬੌਧੀਆਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …