
ਲੋਕ ‘ਕੇਜਰੀਵਾਲ ਦੇ ਝੂਠ, ਦਿੱਲੀ ਦੇ ਸੱਚ’ ਤੋਂ ਭਲੀ ਭਾਂਤ ਜਾਣੂ : ਅਕਾਲੀ ਦਲ
ਗੁੰਮਰਾਹਕੁੰਨ ਪ੍ਰਚਾਰ ਸਦਕਾ ਆਪ ਨੂੰ ਪੰਜਾਬ ‘ਚ ਕਾਮਯਾਬੀ ਨਹੀਂ ਮਿਲੇਗੀ : ਡਾ. ਚੀਮਾ
ਚੰਡੀਗੜ, 21 ਦਸੰਬਰ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਲੀਡਰਸ਼ਿਪ ਵੱਲੋਂ ਸੂਬੇ ਵਿਚ ਸ਼ੁਰੂ ਕੀਤੇ ਪੂਰੀ ਤਰ•ਾਂ ਝੂਠੇ, ਦੁਸ਼ਪ੍ਰਚਾਰ ਤੇ ਗੈਰ ਤਰਕਸੰਗਤ ਪ੍ਰੋਪੇਗੰਡੇ ‘ਤੇ ਜ਼ੋਰਦਾਰ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸੂਬੇ ਦੇ ਲੋਕ ‘ਕੇਜਰੀਵਾਲ ਦੇ ਝੂਠ ਅਤੇ ਦਿੱਲੀ ਦੇ ਸੱਚ’ ਤੋਂ ਭਲੀ ਭਾਂਤ ਜਾਣੂ ਹਨ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਤਰ ਅਤੇ ਬੁਲਾਰੇ ਤੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਆਪ ਕੋਲ ਕਿਸੇ ਵੀ ਰਾਜ ਦੀ ਭਲਾਈ ਲਈ ਕੋਈ ਵੀ ਹਾਂ ਪੱਖੀ ਏਜੰਡਾ ਨਹੀਂ ਹੈ। ਇਸਦਾ ਇਕ ਨੁਕਾਤੀ ਏਜੰਡਾ ਨਾਂਹ ਪੱਖੀ ਪ੍ਰਾਪੇਗੰਡਾ ਸ਼ੁਰੂ ਕਰ ਕੇ ਕਿਸੇ ਵੀ ਰਾਜ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਤੇ ਉਸ ਸਥਿਤੀ ਵਿਚੋਂ ਰਾਜਸੀ ਲਾਹਾ ਲੈਣ ਦੇ ਯਤਨ ਕਰਨਾ ਹੈ।
ਅਕਾਲੀ ਆਗੂ ਨੇ ਹੋਰ ਕਿਹਾ ਕਿ ਆਪ ਦੀ ਲੀਡਰਸ਼ਿਪ ਗੋਆ ਵਿਚ ਸਿਆਸੀ ਪਾਰਟੀਆਂ ਨੂੰ ਨਸ਼ਿਆਂ ਦੀ ਤਸਕਰ ਤੇ ਹੋਰ ਗਲਤ ਸਮਾਜਿਕ ਗਤੀਵਿਧੀਆਂ ਦੀਆਂ ਦੋਸ਼ੀ ਕਰਾਰ ਦੇ ਰਹੀ ਹੈ ਤੇ ਪੰਜਾਬ ਵਿਚ ਵੀ ਰੋਜ਼ਾਨਾ ਆਧਾਰ ‘ਤੇ ਆਪਣੇ ਝੂਠੇ, ਆਧਾਰਹੀਣ ਤੇ ਦੁਸ਼ਪ੍ਰਚਾਰ ਰਾਹੀਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੇ ਯਤਨ ਕਰ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸੂਝਵਾਨ ਤੇ ਸਿਆਣੇ ਹਨ ਜੋ ਆਪ ਦੀ ਘਟੀਆ ਤੇ ਗੰਦੀ ਰਾਜਨੀਤੀ ਨੂੰ ਸਮਝਦੇ ਹਨ। ਉਹਨਾਂ ਕਿਹਾ ਕਿ ਨਾ ਸਿਰਫ ਪੰਜਾਬੀ ਬਲਕਿ ਦੁਨੀਆਂ ਭਰ ਦੇ ਲੋਕ ਹੁਣ ‘ਕੇਜਰੀਵਾਲ ਦੇ ਝੂਠ ਅਤੇ ਦਿੱਲੀ ਦੇ ਸੱਚ’ ਤੋਂ ਜਾਣੂ ਹਨ ਕਿਉਂਕਿ ਆਪ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਦੀ ਅਗਵਾਈ ਹੇਠਲੀ ਸਰਕਾਰ ਰਾਸ਼ਟਰੀ ਰਾਜਧਾਨੀ ਵਿਚ ਬੁਰੀ ਤਰ•ਾਂ ਅਸਫਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਦਿੱਲੀ ਚੋਣਾਂ ਵਿਚ ਲੋਕਾਂ ਨਾਲ ਵੱਡੇ ਵੱਡੇ ਤੇ ਝੂਠੇ ਵਾਅਦੇ ਕਰ ਕੇ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਪੰਜਾਬੀਆਂ ਨੂੰ ਇਹੋ ਜਿਹੇ ਵਾਅਦਿਆਂ ਨਾਲ ਗੁੰਮਰਾਹ ਕਰਨ ਦੇ ਯਤਨਾਂ ਵਿਚ ਹੈ।
ਅਕਾਲੀ ਆਗੂ ਨੇ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਪਾਣੀ ਵਾਲੀ ਬੱਸ ਦਾ ਪ੍ਰਾਜੈਕਟ ਇਕ ਬੇਹਤਰੀਨ ਟੂਰਿਸਟ ਪ੍ਰਾਜੈਕਟ ਹੈ ਅਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਮੌਕੇ ‘ਤੇ ਹੀ ਸੂਬਾਈ ਤੇ ਕੌਮੀ ਮੀਡੀਆ ਨੂੰ ਪ੍ਰਾਜੈਕਟ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਪ੍ਰਵਾਨ ਚੜ•ਨ ਲਾਲ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਗੂਆਂ ਦਾ ਝੂਠ ਤੇ ਗੁੰਮਰਾਹਕੁੰਨ ਪ੍ਰਚਾਰ ਬੇਨਕਾਬ ਹੋ ਗਿਆ ਹੈ, ਇਸ ਲਈ ਨਮੋਸ਼ੀ ਭਰੇ ਆਪ ਆਗੂ ਹੁਣ ਇਕ ਗੈਰ ਮੁੱਦੇ ਨੂੰ ਮੁੱਦਾ ਬਣਾਉਣ ਦਾ ਯਤਨ ਕਰ ਰਹੇ ਹਨ।
ਡਾ. ਚੀਮਾ ਨੇ ਆਪ ਲੀਡਰਸ਼ਿਪ ਨੂੰ ਸਲਾਹ ਦਿੱਤੀ ਕਿ ਉਹ ਝੂਠੇ ਤੇ ਨਾਂਹ ਪੱਖੀ ਪ੍ਰਚਾਰ ਦੇ ਸਿਰ ਸਫਲਤਾ ਹਾਸਲ ਕਰਨ ਦੇ ਯਤਨਾਂ ਨੂੰ ਤਿਆਰ ਕਰ ਕੇ ਆਪਣੀਆਂ ਨੀਤੀਆਂ ਲੋਕ ਪੱਖੀ ਤੇ ਗਰੀਬ ਪੱਖੀ ਪਹਿਲਕਦਮੀਆਂ ਵੱਲ ਸੇਧਤ ਕਰੇ ਕਿਉਂਕਿ ਇਸ ਵਾਰ ਪੰਜਾਬੀਆਂ ਨੂੰ ਗੁੰਮਰਾਹ ਕਰ ਕੇ ਲਾਹਾ ਲੈਣ ਦਾ ਇਸਦਾ ਪੁਰਾਣਾ ਫਾਰਮੂਲਾ ਕਾਮਯਾਬ ਹੋਣ ਵਾਲਾ ਨਹੀਂ ਹੈ।