ਵਿਦਿਆਰਥੀਆਂ ਲਈ ਪਰੰਪਰਾਗਤ ਕਲਾਵਾਂ ਦੇ ਪ੍ਰਦਰਸ਼ਨ ਲਈ ਕਲਾ ਉਤਸਵ ਇੱਕ ਵੱਡਾ ਮੰਚ: ਹਰਜੋਤ ਬੈਂਸ

ਦੋ ਰੋਜ਼ਾ ਸੂਬਾ ਪੱਧਰੀ ਕਲਾ ਉਤਸਵ ਵਿੱਚ ਵਿਦਿਆਰਥੀਆਂ ਨੇ ਖੂਬ ਰੰਗ ਬੰਨਿਆਂ

ਲੋਕ ਗੀਤ, ਲੋਕ ਨਾਚ, ਕਲਾਸੀਕਲ ਗੀਤ, ਸੰਗੀਤ ਤੇ ਫਾਈਨ ਆਰਟਸ ਦੇ ਮੁਕਾਬਲਿਆਂ ’ਚ ਦੀਖਿਆ ਬੱਚਿਆਂ ਦਾ ਹੁਨਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਹੋਏ ਦੋ ਰੋਜ਼ਾ ਸੂਬਾ ਪੱਧਰੀ ਕਲਾ ਉਤਸਵ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਖੂਬ ਰੰਗ ਬੰਨਿਆਂ। ਲੋਕ ਗੀਤ, ਲੋਕ ਨਾਚ, ਕਲਾਸੀਕਲ ਗੀਤ, ਸੰਗੀਤ ਅਤੇ ਫਾਈਨ ਆਰਟਸ ਦੇ ਮੁਕਾਬਲਿਆਂ ਦੌਰਾਨ ਸਕੂਲੀ ਬੱਚਿਆਂ ਨੇ ਆਪਣੇ ਹੁਨਰ ਦਾ ਜਾਦੂ ਬਿਖੇਰਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਕਲਾ ਉਤਸਵ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਜੇਤੂ ਬੱਚਿਆਂ ਨੂੰ ਇਨਾਮ ਵੰਡੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਨਾਲ ਵਿਦਿਆਰਥੀਆਂ ਦਾ ਮਨੋਬਲ ਵਧਦਾ ਹੈ ਅਤੇ ਉਹ ਸਮੇਂ ਦੇ ਪਾਬੰਦ ਹੋਣ ਅਤੇ ਅਨੁਸ਼ਾਸਨ ਵਿੱਚ ਰਹਿਣਾ ਸਿੱਖਦੇ ਹਨ।
ਇਸ ਤੋਂ ਪਹਿਲਾਂ ਪੰਜਾਬ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਸਿੱਖਿਆ ਮੰਤਰੀ ਦਾ ਸਵਾਗਤ ਕੀਤਾ। ਮੰਚ ਸੰਚਾਲਨ ਸਟੇਟ ਮੀਡੀਆ ਕੋਆਰਡੀਨੇਟਰ ਰਾਜਿੰਦਰ ਸਿੰਘ ਚਾਨੀ ਅਤੇ ਲੈਕਚਰਾਰ ਮੀਨਾਕਸ਼ੀ ਵਰਮਾ ਨੇ ਕੀਤਾ।

ਅਖੀਰਲੇ ਦਿਨ ਵੀਜ਼ੂਅਲ ਆਰਡ 2ਡੀ ਲੜਕੀਆਂ ਦੇ ਮੁਕਾਬਲੇ ਵਿੱਚ ਜ਼ਿਲ੍ਹਾ ਫਰੀਦਕੋਟ ਅਤੇ ਲੜਕਿਆਂ ਦੇ ਮੁਕਾਬਲੇ ਵਿੱਚ ਮੁਹਾਲੀ ਪਹਿਲੇ ਸਥਾਨ ’ਤੇ ਰਹੇ। ਸੋਲੋ ਐਕਟਿੰਗ ਡਰਾਮਾ ਲੜਕੀਆਂ ਦੇ ਮੁਕਾਬਲੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਅਤੇ ਲੜਕਿਆਂ ਦੇ ਮੁਕਾਬਲੇ ਵਿੱਚ ਜ਼ਿਲ੍ਹਾ ਸੰਗਰੂਰ ਨੇ ਪਹਿਲਾ ਸਥਾਨ ਮੱਲਿਆ। ਸੋਲੋ-ਡਾਂਸ ਕਲਾਸੀਕਲ ਲੜਕੀਆਂ ਦੇ ਮੁਕਾਬਲੇ ਵਿੱਚ ਜ਼ਿਲ੍ਹਾ ਲੁਧਿਆਣਾ ਅਤੇ ਲੜਕਿਆਂ ਦੇ ਮੁਕਾਬਲੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਅੱਵਲ ਰਹੇ। ਲੋਕ-ਨਾਚ ਸੋਲੋ ਲੜਕੀਆਂ ਦੇ ਮੁਕਾਬਲਿਆਂ ਵਿੱਚ ਮੋਗਾ ਅਤੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਕਪੂਰਥਲਾ ਪਹਿਲੇ ਸਥਾਨ ’ਤੇ ਰਿਹਾ। ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮਗਰਾ ਸਿੱਖਿਆ ਅਭਿਆਨ ਤਹਿਤ ਕਰਵਾਏ ਰਾਜ ਪੱਧਰੀ ਕਲਾ ਉਤਸਵ ਦੇ ਪਹਿਲੇ ਦਿਨ ਡੀਜੀਐਸਈ-ਕਮ-ਵਿਸ਼ੇਸ਼ ਸਕੱਤਰ ਵਰਿੰਦਰ ਸ਼ਰਮਾ ਨੇ ਉਦਘਾਟਨ ਕੀਤਾ।

ਇਸ ਮੌਕੇ ਮਨੋਜ ਕੁਮਾਰ ਤੇ ਤਨਜੀਤ ਕੌਰ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ, ਬਲਜਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸੁਸ਼ੀਲ ਨਾਥ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ਸੁਰੇਖਾ ਠਾਕੁਰ ਤੇ ਅਮਰਜੀਤ ਸਿੰਘ ਸਹਾਇਕ ਸਟੇਟ ਪ੍ਰਾਜੈਕਟ ਡਾਇਰੈਕਟਰ, ਡਾ. ਕੰਚਨ ਸ਼ਰਮਾ, ਬਲਪ੍ਰੀਤ ਕੌਰ ਸਹਾਇਕ ਮੈਨੇਜਰ ਅਤੇ ਕੋਆਰਡੀਨੇਟਰ ਕਲਾ ਉਤਸਵ, ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ, ਦਿਨੇਸ਼ ਕੌਸ਼ਿਕ ਲੈਕਚਰਾਰ ਕਾਮਰਸ, ਅੰਮ੍ਰਿਤਜੀਤ ਸਿੰਘ, ਜਸਵਿੰਦਰ ਸਿੰਘ, ਪ੍ਰੋ. ਸੰਦੀਪ ਸਿੰਘ ਰਾਜਪੁਰਾ, ਪ੍ਰ. ਨਵਦੀਪ ਸਿੰਘ, ਗੁਰਪ੍ਰੀਤ ਸਿੰਘ ਨਾਮਧਾਰੀ ਨੈਸ਼ਨਲ ਐਵਾਰਡੀ, ਸਤਨਾਮ ਪੰਜਾਬੀ ਲੋਕ ਗਾਇਕ, ਵਨੀਤਾ ਸਹਾਇਕ ਪ੍ਰੋ. ਸੰਗੀਤ ਪਟਿਆਲਾ, ਅਮਰੀਸ਼ ਭੱਟੀ ਕਲਾਸੀਕਲ ਸਾਜ ਵਾਦਕ, ਰਵੀ ਰਵਰਾਜ ਸਿੱਖਿਆ ਸ਼ਾਸ਼ਤਰੀ, ਅਮਰਜੀਤ ਕੌਰ, ਅਤਿੰਦਰਪਾਲ ਸਿੰਘ, ਜੈਸਮੀਨ ਤੋਂ ਇਲਾਵਾ ਵਿਦਿਆਰਥੀਆਂ ਦੇ ਗਾਇਡ ਅਧਿਆਪਕ ਅਤੇ ਮਾਪੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…