Share on Facebook Share on Twitter Share on Google+ Share on Pinterest Share on Linkedin ਕਲਗੀਧਰ ਸੇਵਕ ਜਥਾ ਵੱਲੋਂ ਜ਼ੀਰਕਪੁਰ ਕੁੱਟਮਾਰ ਮਾਮਲੇ ਵਿੱਚ ਹੋਰ ਧਾਰਾਵਾਂ ਜੋੜਨ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ: ਚੰਡੀਗੜ੍ਹ ਗੌਰਮਿੰਟ ਟ੍ਰਾਂਸਪੋਰਟ ਵਰਕਰ ਯੂਨੀਅਨ ਦੇ ਇੱਕ ਵਫ਼ਦ ਨੇ ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਤਿੰਦਰਪਾਲ ਸਿੰਘ ਜੇ ਪੀ ਦੇ ਨਾਲ ਮਿਲਕੇ ਐਸਐਸਪੀ ਮੁਹਾਲੀ ਨਾਲ ਮੁਲਾਕਾਤ ਕੀਤੀ ਅਤੇ ਇੱਕ ਮੰਗ ਪੱਤਰ ਦੇ ਕੇ ਜ਼ੀਰਕਪੁਰ ਵਿੱਚ ਪਿਛਲੇ ਦਿਨੀਂ ਸਿੱਖ ਡਰਾਈਵਰਾਂ ਦੀ ਕੁਟਮਾਰ ਕਰਨ, ਪੱਗਾਂ ਉਤਾਰਨ ਦੇ ਮਾਮਲੇ ਵਿੱਚ ਹੋਰ ਧਾਰਾਵਾਂ ਲਗਾਉਣ ਦੀ ਮੰਗ ਕੀਤੀ। ਇਸ ਮੌਕੇ ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਐਸਐਸਪੀ ਨੂੰ ਦੱਸਿਆ ਕਿ ਪਿਛਲੇ ਦਿਨੀਂ ਜ਼ੀਰਕਪੁਰ ਵਿਖੇ ਸੀਟੀਯੂ ਦੇ ਸਿੱਖ ਡਰਾਈਵਰ, ਲੇਡੀ ਕੰਡਕਟਰ ਤੇ ਹੋਰਨਾਂ ਸਿੱਖ ਵਿਅਕਤੀਆਂ ਦੀ ਕੁੱਟਮਾਰ ਕਰਕੇ ਸ਼ਰਾਰਤੀ ਅਨਸਰ ਅਵਿਨਾਸ਼, ਭੁਪਿੰਦਰ ਨੇ ਇਹਨਾਂ ਸਿੱਖ ਵਿਅਕਤੀਆਂ ਦੀਆਂ ਪੱਗਾਂ ਉਤਾਰ ਕੇ ਦੂਰ ਸੁੱਟ ਦਿੱਤੀਆਂ ਸਨ ਅਤੇ ਸਿੱਖ ਧਰਮ ਤੇ ਸਿੱਖ ਭਾਈਚਾਰੇ ਸਬੰਧੀ ਬਹੁਤ ਮੰਦੀ ਸ਼ਬਦਾਵਲੀ ਵੀ ਬੋਲੀ ਸੀ ਪਰ ਪੁਲੀਸ ਵੱਲੋਂ ਦਰਜ ਮਾਮਲੇ ਵਿੱਚ ਇਹਨਾਂ ਨਾਲ ਸਬੰਧਤ ਧਾਰਾਵਾਂ ਨਹੀਂ ਲਗਾਈਆਂ ਗਈਆਂ। ਜਿਸ ਕਾਰਨ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਹੈ। ਉਹਨਾਂ ਮੰਗ ਕੀਤੀ ਕਿ ਇਸ ਕੇਸ ਵਿੱਚ ਜਬਰਦਸਤੀ ਪੱਗਾਂ ਉਤਾਰਨ, ਸਿੱਖ ਧਰਮ ਪ੍ਰਤੀ ਮੰਦੀ ਸ਼ਬਦਾਵਲੀ ਬੋਲਣ ਸੰਬੰਧੀ ਵੀ ਧਾਰਾਵਾਂ ਲਗਾਈਆਂ ਜਾਣ। ਇਸ ਮੌਕੇ ਐਸ ਐਸ ਪੀ ਨੇ ਭਰੋਸਾ ਦਿਤਾ ਕਿ ਉਹ ਇਸ ਸਬੰਧੀ ਯੋਗ ਕਾਰਵਾਈ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ