ਖਰੜ ਸ਼ਹਿਰ ਵਿੱਚ ਨਵਰਾਤਿਆਂ ਦੇ ਮੌਕੇ ’ਤੇ ਕਲਸ਼ ਯਾਤਰਾ ਕੱਢੀ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 18 ਮਾਰਚ:
ਖਰੜ ਸ਼ਹਿਰ ਵਿੱਚ ਅੱਜ ਨਵਰਾਤਿਆਂ ਦੀ ਸੁਭ ਅਵਸਰ ਤੇ ਜੈ ਮਾਂ ਸ਼ਾਮ ਕੌਰ ਅਤੇ ਮਦਾਨਨਾ ਮੰਦਰ ਸਭਾ ਖਰੜ ਵਲੋਂ ਕਲੱਸ਼ ਯਾਤਰਾ ਕੱਢੀ ਗਈ ਇਸ ਕਲੱਸ਼ ਯਾਤਰਾ ਵਿਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੋਂ ਇਸਤਰੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਸਭਾ ਦੇ ਮੈਂਬਰ ਸੰਦੀਪ ਬਰਾੜ ਨੇ ਦੱਸਿਆ ਕਿ ਇਹ ਯਾਤਰਾ ਮਹਾਂਰਿਸ਼ੀ ਵਾਲਮੀਕ ਮੰਦਰ ਖਰੜ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਬਜਾਰਾਂ, ਮੁਹੱਲਿਆਂ ਵਿਚੋ ਹੁੰਦੀ ਹੋਈ ਦੁਸਾਹਿਰਾ ਗਰਾਊਂਡ ਖਰੜ ਸਥਿਤ ਜੈ ਮਾਂ ਸ਼ਾਮ ਕੌਰ ਅਤੇ ਮਦਨਨਾਂ ਮੰਦਰ ਵਿਖੇ ਸਮਾਪਿਤ ਹੋਈ। ਉਨ੍ਹਾਂ ਦੱਸਿਆ ਕਿ 25 ਮਾਰਚ ਨੂੰ ਹਵਨ ਕਰਵਾਇਆ ਅਤੇ ਉਸ ਤੋਂ ਬਾਅਦ ਲੰਗਰ ਵੀ ਵਰਤਾਇਆ ਜਾਵੇਗਾ। ਇਸ ਵਿਚ ਸ਼ਿਵਾਨੀ ਚੱਢਾ, ਸੋਨੀਆ, ਲਤਾ ਰਾਣੀ, ਡਿੰਪਲ, ਸੋਨੀਆ ਬਰਾੜ,ਬਬਲੀ, ਰੀਟਾ, ਸਪਨਾ ਅਤੇ ਹੋਰ ਇਸਤਰੀਆਂ ਨੇ ਕਲਸ਼ ਯਾਤਰਾ ਵਿਚ ਭਾਗ ਲਿਆ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …