ਕਮਲ ਵਰਮਾ ਭਾਜਪਾ ਦੇ ਓਬੀਸੀ ਸੈਲ ਕੁਰਾਲੀ ਦੇ ਪ੍ਰਧਾਨ ਬਣੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਸਤੰਬਰ:
ਭਾਰਤੀ ਜਨਤਾ ਪਾਰਟੀ ਮੰਡਲ ਕੁਰਾਲੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਓ.ਬੀ. ਸੀ ਸੈਲ ਦਾ ਗਠਨ ਕੀਤਾ ਜਿਸ ਵਿਚ ਕਮਲ ਵਰਮਾ ਨੂੰ ਸੈਲ ਦਾ ਸ਼ਹਿਰੀ ਪ੍ਰਧਾਨ ਅਤੇ ਤਰਲੋਚਨ ਸਿੰਘ ਨੂੰ ਸੈਲ ਦਾ ਜ਼ਿਲ੍ਹਾ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਰਾਣਾ ਨੇ ਓ.ਬੀ.ਸੀ ਸੈਲ ਦੇ ਪ੍ਰਧਾਨ ਕਮਲ ਵਰਮਾ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਪਿੰਡ ਅਤੇ ਵਾਰਡ ਪੱਧਰ ਇਕਾਈਆਂ ਦਾ ਗਠਨ ਕੀਤਾ ਜਾਵੇਗਾ ਜਿਸ ਤਹਿਤ ਅੱਜ ਕਮਲ ਵਰਮਾ ਨੂੰ ਕੁਰਾਲੀ ਓ.ਬੀ.ਸੀ ਸੈਲ ਦਾ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਨਰਿੰਦਰ ਰਾਣਾ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਲਈ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਲੋਕ ਇਨ੍ਹਾਂ ਸਕੀਮਾਂ ਦਾ ਫਾਇਦਾ ਲੈ ਸਕਣ। ਇਸ ਮੌੇਕੇ ਜਿਲ੍ਹਾ ਸਕੱਤਰ ਹਰਚਰਨ ਸਿੰਘ, ਤਰਸੇਮ ਭਗੀਰਥ ਮੰਡਲ ਪ੍ਰਧਾਨ, ਗੁਰਦੀਪ ਸਿੰਘ ਪ੍ਰਧਾਨ ਐਸ.ਸੀ ਵਿੰਗ ਕੁਰਾਲੀ, ਪ੍ਰਿਤਪਾਲ ਸਿੰਘ, ਵਿਜੇ ਪਾਲ, ਲਖਵੀਰ ਸਿੰਘ ਲੱਕੀ ਕੌਂਸਲਰ, ਸੁਮੀਤ ਅੱਗਰਵਾਲ, ਭੁਪਿੰਦਰ ਸਿੰਘ, ਗਗਨ ਕੁਮਾਰ, ਗੁਰਕੀਰਤ ਸਿੰਘ, ਹਰਜੀਤ, ਅੰਮ੍ਰਿਤ ਕੌਰ, ਸੁਖਵਿੰਦਰ ਸਿੰਘ, ਅੰਮ੍ਰਿਤ ਸਿੰਘ, ਰਣਜੀਤ ਸਿੰਘ, ਰਾਜਨ ਸ਼ਰਮਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…