Share on Facebook Share on Twitter Share on Google+ Share on Pinterest Share on Linkedin ਬਿੰਦਰਖ ਕੁਸ਼ਤੀ ਦੰਗਲ: ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਤੇ ਜੱਸਾ ਪੱਟੀ ਵਿੱਚ ਬਰਾਬਰ ਰਹੀ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 23 ਅਕਤੂਬਰ: ਪਿੰਡ ਬਿੰਦਰਖ ਜੋ ਪੰਜਾਬੀ ਲੋਕ ਗੀਤਾਂ ਵਿੱਚ ਲੰਬੀ ਹੇਕ ਦਾ ਰਿਕਾਰਡ ਰੱਖਣ ਵਾਲੇ ਅਤੇ ਪੰਜਾਬੀ ਗਾਣਿਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੇ ਸੁਰਜੀਤ ਬਿੰਦਰੱਖੀਏ ਦਾ ਜੱਦੀ ਪਿੰਡ ਹੈ, ਇਸ ਪਿੰਡ ਨੂੰ ਪੰਜਾਬ ਕੀ ਦੁਨੀਆਂ ਭਰ ਦੇ ਲੋਕ ਚੰਗੀ ਤਰਾਂ ਜਾਣਦੇ ਹਨ। ਪਿੰਡ ਬਿੰਦਰਖ ਦੇ ਲੋਕ ਵੀ ਉਸ ਮਹਾਨ ਗਾਇਕ ਦੇ ਰੱਬ ਜਿੰਨਾਂ ਮਾਣ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਪਹਿਲਵਾਨ ਸੁੱਚਾ ਸਿੰਘ ਦਾ ਜੱਦੀ ਪਿੰਡ ਵੀ ਹੈ। ਪਿੰਡ ਬਿੰਦਰਖ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ, ਧੰਨ ਧੰਨ ਬਾਬਾ ਅਮਰਨਾਥ ਜੀ ਯੂਥ ਵੈਲਫੇਅਰ ਕਲੱਬ, ਨਵੀਆਂ ਪੈੜਾਂ ਯੂਥ ਕਲੱਬ, ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਅਮਰਨਾਥ ਜੀ ਦੀ ਯਾਦ ਵਿੱਚ 16ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਸਟਰ ਸੁਖਜੀਤ ਸਿੰਘ ਪ੍ਰਧਾਨ, ਸੁਰਮੁੱਖ ਸਿੰਘ ਸਰਪ੍ਰਸਤ ਨੇ ਦੱਸਿਆ ਕਿ ਿਂੲਸ ਕੁਸ਼ਤੀ ਦੰਗਲ ਵਿੱਚ ਵੱਖ ਵੱਖ ਅਖਾੜਿਆਂ ਦੇ 25੦ ਦੇ ਕਰੀਬ ਨਾਮੀ ਪਹਿਲਵਾਨਾਂ ਨੇ ਭਾਗ ਲਿਆ। ਇਨਂਾਂ ਕੁਸ਼ਤੀ ਮੁਕਾਬਲਿਆਂ ਦੀ ਕੂਮੈਂਟਰੀ ਪ੍ਰਸਿੱਧ ਕੂਮੈਂਟੇਟਰ ਕੁਲਵੀਰ ਸਿਮਰੌਲੀ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਅਵਤਾਰ ਸਿੰਘ ਪੱਪੀ ਨੇ ਬਾਖੂਬੀ ਨਿਭਾਈ। ਇਸ ਕੁਸ਼ਤੀ ਦੰਗਲ ਵਿੱਚ ਜੋੜੇ ਬਣਾਉਣ ਦੀ ਸੇਵਾ ਰਾਜੂ ਢੀਂਡਸਾ, ਲਾਲਾ ਵਜੀਦਪੁਰ ਨੇ ਨਿਭਾਈ। ਇਸ ਮੌਕੇ ਰੈਫਰੀ ਦੀ ਭੂਮਿਕਾ ਮਾਸਟਰ ਪਾਲ ਸਿੰਘ, ਜੋਗਾ ਚਮਕੌਰ ਸਾਹਿਬ, ਬਹਾਦਰ ਸਿੰਘ, ਇਕਬਾਲ ਸਿੰਘ ਨੇ ਨਿਭਾਈ। ਇਸ ਛਿੰਝ ਦੌਰਾਨ ਝੰਡੀ ਦੀ ਕੁਸ਼ਤੀ ਜਿਹੜੀ ਕਿ ਕਮਲਜੀਤ ਡੂਮਛੇੜੀ ਅਤੇ ਜੱਸੀ ਪੱਟੀ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਜੋ 25 ਮਿੰਟ ਚੱਲੀ, ਕਿਸੇ ਵੀ ਪਹਿਲਵਾਨ ਨੇ ਪਿੱਠ ਨਹੀਂ ਲੱਗਣ ਦਿੱਤੀ। ਇਸ ਉਪਰੰਤ ਪ੍ਰਬੰਧਕਾਂ ਨੇ ਦੋਨਾਂ ਨੂੰ 15 ਮਿੰਟ ਦਾ ਹੋਰ ਵਾਧੂ ਟਾਈਮ ਦਿੱਤਾ ਪ੍ਰੰਤੂ ਇਸ ਸਮੇਂ ਦੌਰਾਨ ਕਿਸੇ ਵੀ ਪਹਿਲਵਾਨ ਨੇ ਆਪਣੀ ਈਨ ਨਹੀਂ ਮੰਨੀ। ਅਖੀਰ ਪਬ੍ਰੰਧਕਾਂ ਨੇ ਕੋਈ ਨਤੀਜਾ ਸਾਹਮਣੇ ਨਾ ਆਉਂਦਾ ਦੇਖ ਦੋਨਾਂ ਨੂੰ ਸਾਂਝੇ ਤੌਰ ਤੇ ਜੇਤੂ ਐਲਾਨ ਕਰ ਦਿੱੱਤਾ ਅਤੇ ਦੋਨਾਂ ਪਹਿਲਵਾਨਾਂ ਦੀ ਕੁਸ਼ਤੀ ਬਰਾਬਰ ਘੋਸ਼ਿਤ ਕਰ ਦਿੱਤੀ। ਇਨਂਾਂ ਪਹਿਲਵਾਨਾਂ ਨੇ ਦਰਸ਼ਕਾਂ ਵਾਹ ਵਾਹ ਖੱਟੀ ਅਤੇ ਹਜਾਰਾਂ ਦਰਸ਼ਕਾਂ ਨੇ ਇਸ ਕੁਸ਼ਤੀ ਦਾ ਖੂਬ ਅਨੰਦ ਮਾਣਿਆ। ਦੋ ਨੰਬਰ ਦੀ ਕੁਸ਼ਤੀ ਨਰਿੰਦਰ ਝੰਜੇੜੀ ਅਤੇ ਬਿੰਦੂ ਕਾਈਨੌਰ ਦਰਮਿਆਨ ਹੋਈ, ਜਿਸ ਵਿੱਚ ਨਰਿੰਦਰ ਝੰਜੇੜੀ ਜੇਤੂ ਰਿਹਾ। ਤਿੰਨ ਨੰਬਰ ਦੀ ਕੁਸ਼ਤੀ ਵਿੱਚ ਮੁਨੀਸ਼ ਡੂਮਛੇੜੀ ਨੇ ਜੱਸਾ ਮਲਕਪ ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਜੁਝਾਰ ਚਮਕੌਰ ਸਾਹਿਬ ਨੇ ਸੰਤ ਉੱਚਾ ਪਿੰਡ ਨੂੰ, ਸੁੱਖਾ ਪਥਰੇੜੀ ਜੱਟਾਂ ਨੇ ਜੋਗਾ ਅਨੰਦਪੁਰ ਸਾਹਿਬ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਜੀਤ ਢਿੱਲਵਾਂ ਤੇ ਕਰਤਾਰ ਪਥਰੇੜੀ ਜੱਟਾਂ, ਦੀਸ਼ਾ ਡੂਮਛੇੜੀ ਤੇ ਜੱਗਾ ਬਾਬਾ ਫਲਾਹੀ, ਰਵੀ ਚਮਕੌਰ ਸਾਹਿਬ ਤੇ ਹੈਪੀ ਮਹਿਰੋਲੀਆਂ, ਜੋਧਾ ਡੂਮਛੇੜੀ ਤੇ ਅਮਨ ਮਲਕਪੁਰ, ਬਾਜਇੰਦਰ ਹੰਸਾਲੀ ਤੇ ਘੁੱਲਾ ਉੱਚਾ ਪਿੰਡ, ਲਾਲੀ ਮੁੱਲਾਂਪੁਰ ਤੇ ਮੋਹਿਤ ਰਾਣੀ ਮਾਜਰਾ ਕ੍ਰਮਵਾਰ ਬਰਾਬਰ ਰਹੇ। ਇਸ ਕੁਸ਼ਤੀ ਦੰਗਲ ਦੇ ਮੁੱਖ ਮਹਿਮਾਨ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਪਾਰਲੀਮੈਂਟ, ਅਮਰਜੀਤ ਸਿੰਘ ਸੰਦੋਆ ਹਲਕਾ ਵਿਧਾਇਕ ਰੋਪੜ, ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ ਪੰਜਾਬ, ਬਿੱਲਾ ਭੂਲੜੇ ਓ. ਡੀ. ਐਸ. ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਦਵਿੰਦਰ ਸਿੰਘ ਬਾਜਵਾ ਪ੍ਰਧਾਨ ਕਬੱਡੀ ਫੈਡਰੇਸ਼ਨ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਅਜਮੇਰ ਸਿੰਘ ਖੇੜਾ ਮੈਂਬਰ ਐਸ. ਜੀ. ਪੀ. ਸੀ, ਜਥੇਦਾਰ ਬਲਜੀਤ ਸਿੰਘ ਕੁੰਭੜਾ, ਗੁਰਮਿੰਦਰ ਸਿੰਘ ਕਕਰਾਲੀ ਪ੍ਰਧਾਨ ਯੂਥ ਕਾਂਗਰਸ, ਗੁਰਮਿੰਦਰ ਸਿੰਘ ਬਿੱਲਾ ਯੂਥ ਕਾਂਗਰਸੀ ਆਗੂ, ਦਰਸ਼ਨ ਸਿੰਘ ਪੁਖਰਾਲੀ ਸਰਕਲ ਜਥੇਦਾਰ, ਬਲਵਿੰਦਰ ਸਿੰਘ ਸਰਪੰਚ ਚੱਕਲਾਂ, ਬੰਬ ਬਹਾਦਰ ਸਿੰਘ, ਲਖਵੰਤ ਸਿੰਘ ਸੀਨੀ: ਵਾਈਸ ਚੇਅਰਮੈਨ ਐਸ. ਸੀ. ਵਿੰਗ, ਸੁਖਵਿੰਦਰ ਸਿੰਘ ਪ੍ਰਧਾਨ ਘਾੜ ਕਲੱਬ, ਗੁਰਮੁੱਖ ਸਿੰਘ , ਬਲਦੇਵ ਸਿੰਘ ਚੱਕਲਾਂ, ਅਵਤਾਰ ਸਿੰਘ ਪੱਪੀ ਪ੍ਰਧਾਨ ਐਸ. ਸੀ. ਵਿੰਗ ਰੋਪੜ, ਲਖਵਿੰਦਰ ਸਿੰਘ, ਅਜੀਤ ਸਿੰਘ ਐਸ. ਡੀ. ਓ., ਆਦਿ ਨੇ ਜੇਤੂ ੁਰ ਦੀ ਪਿੱਠ ਲਾ ਕੇ ਜੇਤੂ ਰਿਹਾ। ਪਹਿਲਵਾਨਾਂ ਨੂੰ ਅਤੇ ਪੁੱਜੇ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨਂ ਦੇ ਕੇ ਸਨਮਾਨਿਤ ਕੀਤਾ । ਇਸ ਦੰਗਲ ਕਮੇਟੀ ਦੇ ਪ੍ਰਬੰਧਕ ਮਾਸਟਰ ਸੁਖਜੀਤ ਸਿੰਘ ਪ੍ਰਧਾਨ, ਸੁਰਮੁੱਖ ਸਿੰਘ ਸਰਪ੍ਰਸਤ, ਜਥੇਦਾਰ ਸ਼ੇਰ ਸਿੰਘ, ਮੋਹਣ ਸਿੰਘ, ਨਿਮਰਲ ਸਿੰਘ, ਅਵਤਾਰ ਸਿੰਘ ਪੱਪੀ, ਗੁਰਪ੍ਰੀਤ ਸਿੰਘ, ਗੁਰਮੋਹਣ ਸਿੰਘ, ਅਮਰੀਕ ਸਿੰਘ, ਪਾਲ ਸਿੰਘ, ਮਲਕੀਤ ਸਿੰਘ, ਭੁਪਿੰਦਰ ਸਿੰਘ ਯੂ. ਐਸ. ਏ., ਸੁਖਵਿੰਦਰ ਸਿੰਘ, ਜੋਧਾ ਸਿੰਘ, ਮੇਵਾ ਸਿੰਘ ਸਰਪੰਚ, ਪ੍ਰਿਤਪਾਲ ਸਿੰਘ, ਰਣਜੋਧ ਸਿੰਘ ਪੰਚ, ਕਰਮ ਸਿੰਘ ਪੰਚ, ਗੁਰਤੇਜ ਸਿੰਘ, ਇਕਬਾਲ ਸਿੰਘ, ਸਤਵਿੰਦਰ ਸਿੰਘ ਪੰਚ, ਸੁਖਵਿੰਦਰ ਸਿੰਘ, ਲੱਕੀ ਆਦਿ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ