Share on Facebook Share on Twitter Share on Google+ Share on Pinterest Share on Linkedin 10 ਹਜ਼ਾਰ ਮੀਟਰ ਦੀ ਦੌੜ ਵਿੱਚ ਕਮਲਜੀਤ ਸਿੰਘ ਖਰੜ ਨੇ ਹਾਸਲ ਕੀਤਾ ਪਹਿਲਾ ਸਥਾਨ ਲੜਕੀਆਂ ’ਚੋਂ 100 ਮੀਟਰ ਦੀ ਦੋੜ ਵਿੱਚ ਅਦਿਤੀ ਮੁਹਾਲੀ ਨੇ ਕੀਤਾ ਪਹਿਲਾਂ ਸਥਾਨ ਹਾਸਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਕਤੂਬਰ: ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ 14 ਅਤੇ 19 ਸਾਲ ਲੜਕੇ/ਲੜਕੀਆਂ ਦੀ ਅਥਲੈਟਿਕਸ ਮੀਟ ਸ਼ਾਨੋ ਸ਼ੌਕਤ ਦੇ ਨਾਲ ਖੇਡ ਸਟੇਡੀਅਮ ਸੈਕਟਰ-78, ਮੁਹਾਲੀ ਵਿਖੇ ਸਮਾਪਤ ਹੋਈ। ਸਮਾਪਤੀ ਸਮਾਰੋਹ ਵਿੱਚ ਜਿਲ੍ਹਾ ਸਿੱਖਿਆ ਅਫਸਰ ਸ.ਨਿਰਮਲ ਸਿੰਘ ਜੀ ਸਿੱਧੂ ਨੇ ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਆਉਣ ਵਾਲੇ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖਿਡਾਰੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਇਸ ਸਮੇਂ ਉਹਨਾਂ ਦੇ ਨਾਲ ਸ੍ਰੀਮਤੀ ਜਸਵਿੰਦਰ ਕੌਰ ਏ.ਈ.ਓ., ਮੋਹਾਲੀ, ਪ੍ਰਿੰਸੀਪਲ ਨਰਿੰਦਰ ਸਿੰਘ ਗਿੱਲ, ਘੜੂੰਆਂ, ਪ੍ਰਿੰਸੀਪਲ ਗੁਰਸ਼ੇਰ ਸਿੰਘ, ਸਿਆਲਬਾ, ਅਨੂੰ ਓਬਰਾਏ, ਜਨਰਲ ਸਕੱਤਰ, ਮੋਹਾਲੀ ਅਤੇ ਹੋਰ ਸਰੀਰਕ ਸਿੱਖਿਆ ਦੇ ਅਧਿਆਪਕ ਨਾਲ ਸਨ। ਜਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰੈਸ ਸਕੱਤਰ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ 100 ਮੀਟਰ ਦੌੜ ਵਿੱਚ 14 ਸਾਲ ਲੜਕੀਆਂ-ਪਹਿਲਾ ਸਥਾਨ ਉੱਦਤੀ, ਮੁਹਾਲੀ ਜ਼ੋਨ, ਦੂਜਾ ਸਥਾਨ ਨੇਹਲ, ਮੋਹਾਲੀ ਜੋਨ ਅਤੇ ਤੀਜਾ ਸਥਾਨ ਸਿਮਰਨ ਵਰਮਾ, ਖਰੜ ਜੋਨ ਤੋਂ ਜਿੱਤੀ। 100 ਮੀਟਰ 19 ਸਾਲ ਲੜਕੀਆਂ-ਪਹਿਲਾ ਸਥਾਨ ਰੋਬਿਨਬੀਰ ਕੌਰ, ਕੁਰਾਲੀ, ਦੂਜਾ ਸਥਾਨ ਸਵੀਟੀ, ਕੁਰਾਲੀ, ਤੀਜਾ ਸਥਾਨ ਗਲੋਰੀ ਰਹੀਆਂ। 100 ਮੀਟਰ (19 ਸਾਲ) ਲੜਕਿਆਂ ਦੌੜ ਵਿੱਚ ਯੁਗਰਾਜ ਸਿੰਘ ਖਰੜ ਜੋਨ ਪਹਿਲਾ ਦਰਜਾ, ਕ੍ਰਿਸ਼ਨਾਂ ਸ਼ਰਮਾ ਝੰਜੇੜੀ ਜੋਨ ਅਤੇ ਤੀਜਾ ਦਰਜਾ ਕਰਿਸ਼ ਕੁਮਾਰ ਝੰਜੇੜੀ ਜੋਨ ਜੇਤੁ ਰਹੇ। 100 ਮੀਟਰ (14 ਸਾਲ) ਲੜਕੇ ਦੌੜਾਂ ਵਿੱਚ – ਅਮਨਦੀਪ ਸਿੰਘ ਬਨੂੜ ਪਹਿਲਾ ਸਥਾਨ, ਵਿਜੇ ਪ੍ਰਤਾਪ ਸਿੰਘ ਮੁੱਲਾਂਪੁਰ ਜੋਨ ਦੂਜੇ ਸਥਾਨ ਤੇ ਅਤੇ ਰੌਣਕ ਬੱਲ, ਮੋਹਾਲੀ ਜੋਨ ਤੀਜੇ ਸਥਾਨ ਤੇ ਰਹੇ। 200 ਮੀਟਰ (19 ਸਾਲ) ਲੜਕੇ ਦੌੜਾਂ ਵਿੱਚ ਮਨਪ੍ਰੀਤ ਸਿੰਘ ਜੋਨ ਬਨੂੜ ਪਹਿਲਾ ਸਥਾਨ, ਕਸ਼ਿਸ਼ ਕੁਮਾਰ ਝੰਜੇੜੀ ਜੋਨ ਦੂਜੇ ਸਥਾਨ ਅਤੇ ਲਲਨ ਕੁਮਾਰ ਮੋਹਾਲੀ ਜੋਨ ਤੀਜੇ ਸਥਾਨ ਤੇ ਰਿਹਾ। 200 ਮੀਟਰ (14 ਸਾਲ) ਲੜਕੇ ਦੌੜਾਂ ਵਿੱਚ ਅਮਨਦੀਪ ਸਿੰਘ ਬਨੂੜ ਪਹਿਲੇ ਸਥਾਨ, ਵਿਜੇਪ੍ਰਤਾਪ ਸਿੰਘ ਮੁੱਲਾਂਪੁਰ ਦੂਜੇ ਸਥਾਨ ਅਤੇ ਗੁਰਕਿਰਤ ਸਿੰਘ ਮੋਹਾਲੀ ਜੋਨ ਤੀਜੇ ਸਥਾਨ ਤੇ ਰਿਹਾ। 1500 ਮੀਟਰ (19 ਸਾਲ) ਲੜਕੀਆਂ ਵਿੱਚ ਮਨਪ੍ਰੀਤ ਕੌਰ ਮੋਹਾਲੀ ਜੋਨ ਪਹਿਲਾ ਸਥਾਨ, ਹਿਮਾਨੀ ਖਰੜ ਜੋਨ ਤੋਂ ਦੂਜੇ ਸਥਾਨ ਤੇ ਅਤੇ ਲਛਮੀ ਥਾਪਾ ਮੋਹਾਲੀ ਜੋਨ ਤੋਂ ਤੀਜੇ ਸਥਾਨ ਤੇ ਰਹੀ। 1500 ਮੀਟਰ (19 ਸਾਲ) ਲੜਕੇ ਦੌੜਾਂ ਵਿੱਚ ਜਗਦੀਪ ਸਿੰਘ – ਖਰੜ ਜੋਨ ਪਹਿਲੇ ਸਥਾਨ, ਰਾਹੁਲ ਕੁਮਾਰ ਯਾਦਵ-ਮੁਹਾਲੀ ਜੋਨ ਦੂਜੇ ਸਥਾਨ ਤੇ ਅਤੇ ਹਰਵਿੰਦਰ ਸਿੰਘ ਖਰੜ ਜੋਨ ਤੀਜੇ ਸਥਾਨ ਤੇ ਰਹੇ। 5000 ਮੀਟਰ (19 ਸਾਲ) ਲੜਕੀਆਂ ਦੀ ਵਾਕ ਵਿੱਚ ਪੂਜਾ ਖਰੜ ਜੋਨ ਪਹਿਲਾ ਸਥਾਨ ਅਤੇ 5000 ਮੀਟਰ (19 ਸਾਲ) ਲੜਕੇ ਦੀ ਵਾਕ ਵਿੱਚ ਅਮਨਦੀਪ ਸਿੰੰਘ ਮੋਹਾਲੀ ਜੋਨ ਪਹਿਲਾ ਸਥਾਨ, ਪੁਸ਼ਪਿੰਦਰ ਸਿੰਘ ਰਾਣਾ ਖਰੜ ਜੋਨ ਦੂਜੇ ਸਥਾਨ ਤੇ ਰਿਹਾ। 10000 ਮੀਟਰ (19 ਸਾਲ) ਲੜਕੇ ਦੀ ਦੌੜ ਵਿੱਚ -ਕਮਲਜੀਤ ਸਿੰਘ ਖਰੜ ਪਹਿਲਾ, ਅਵਨੀਸ਼ ਕੁਮਾਰ ਲਾਲੜੂ ਦੂਜਾ, ਸੁਨੀਲ ਰਾਏ ਮੋਹਾਲੀ ਤੀਜਾ, ਸਾਜਨਪ੍ਰੀਤ ਸਿੰਘ ਖਰੜ ਚੌਥਾ ਅਤੇ ਹਸਨ ਸਿੰਘ ਮੋਹਾਲੀ ਪੰਜਵੇਂ ਸਥਾਨ ਤੇ ਰਹੇ। ਤੀਹਰੀ ਛਾਲ (19 ਸਾਲ) ਲੜਕੀਆਂ ਵਿੱਚੋਂ ਪਹਿਲਾ ਸਥਾਨ ਕਵਿਤਾ ਰਾਣੀ ਖਰੜ ਜੋਨ (8.10 ਮੀਟਰ), ਦੂਜਾ ਸਥਾਨ ਰਮਨਪ੍ਰੀਤ ਕੌਰ ਖਰੜ ਜੋਨ (7.45 ਮੀਟਰ) ਅਤੇ ਤੀਜਾ ਸਥਾਨ ਕਿਸ਼ਨਾ ਦੇਵੀ ਕੁਰਾਲੀ ਜੋਨ (7.03 ਮੀਟਰ) ਤੇ ਰਹੀ। ਤੀਹਰੀ ਛਾਲ (19 ਸਾਲ) ਲੜਕੇ ਵਿੱਚ ਸੁਨੀਲ ਕੁਮਾਰ ਮੋਹਾਲੀ ਜੋਨ ਨੇ 11.60 ਮੀਟਰ ਛਾਲ ਲਗਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕ੍ਰਿਸ਼ਨਾ ਸ਼ਰਮਾ ਝੰਜੇੜੀ ਜੋਨ ਨੇ 11.55 ਮੀਟਰ ਛਾਲ ਲਗਾ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਯਗੁਰਾਜ ਸਿੰਘ ਖਰੜ ਜੋਨ ਨੇ 10.70 ਮੀਟਰ ਦੀ ਛਾਲ ਲਗਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਚੀ ਛਾਲ (19 ਸਾਲ) ਲੜਕੇ ਵਿੱਚ ਕੈਲਾਸ਼ ਡੇਰਾਬਸੀ ਜੋਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਦਿਲਪਿਆਸ ਡੇਰਾਬਸੀ ਜੋਨ ਨੇ ਦੂਜਾ ਸਥਾਨ ਅਤੇ ਵਿੱਕੀ ਕੁਰਾਲੀ ਜੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਗ 400 ਮੀਟਰ ਰਿਲੇਅ (19 ਸਾਲ) ਲੜਕੇ ਵਿੱਚ ਕੁਰਾਲੀ ਜੋਨ ਦੇ ਅੰਗਦ ਕੁਮਾਰ ਦੇ ਖਿਡਾਰੀ ਪਹਿਲੇ ਨੰਬਰ ਤੇ, ਮੋਹਾਲੀ ਜੋਨ ਤੋਂ ਲਲਨ ਕੁਮਾਰ ਦੇ ਖਿਡਾਰੀਆਂ ਨੇ ਦੂਜਾ ਸਥਾਨ ਅਤੇ ਅਮਰੀਕ ਸਿੰੰਘ ਬਨੂੰੜ ਜੋਨ ਦੇ ਖਿਡਾਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 400ਗ400 ਮੀਟਰ ਰਿਲੇਅ (19 ਸਾਲ) ਲੜਕੀਆਂ ਵਿੱਚ ਮੁਹਾਲੀ ਜੋਨ ਦੇ ਮਨਪ੍ਰੀਤ ਕੌਰ ਦੇ ਖਿਡਾਰੀ ਪਹਿਲੇ ਨੰਬਰ ਤੇ, ਖਰੜ ਜੋਨ ਤੋਂ ਹਿਮਾਨੀ ਦੇ ਖਿਡਾਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਅਥਲੈਟਿਕਸ ਮੀਟ ਨੁੰ ਨੇਪਰੇ ਚਾੜ੍ਹਨ ਵਿੱਚ ਸਰੀਰਕ ਸਿੱਖਿਆ ਅਧਿਆਪਕਾਂ ਸ਼ਮਸ਼ੇਰ ਸਿੰਘ, ਅਮਰੀਕ ਸਿੰਘ ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਕੌਰ, ਗੁਰਜੀਤ ਸਿੰਘ ਕੁੰਭੜਾ, ਨੀਟਾ ਸ਼ਾਹੀ, ਸੱਤਿਆ ਦੇਵੀ, ਮਨਜਿੰਦਰ ਸਿੰਘ, ਸੁਰਿੰਦਰ ਪਾਲ ਸਿੰਘ, ਅਮਨਦੀਪ ਕੌਰ, ਹਰਪ੍ਰੀਤ ਕੌਰ, ਸੁਖਪ੍ਰੀਤ ਸਿੰਘ ਆਦਿ ਅਧਿਆਪਕਾਂ ਨੇ ਸਹਿਯੋਗ ਦਿੱਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ