
ਮੁਹਾਲੀ ਦੇ ਗਲੀ-ਮੁਹੱਲੇ ਅਤੇ ਸੋਸ਼ਲ ਮੀਡੀਆ ’ਤੇ ਛਾਈ ਕਮਲਜੀਤ ਕੌਰ ਸੋਹਾਣਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ:
ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ-40 ਤੋਂ ਇਕੱਲੇ ਮਹਿਲਾ ਉਮੀਦਵਾਰ ਕਮਲਜੀਤ ਕੌਰ ਸੋਹਾਣਾ ਸਿਰਫ਼ ਜ਼ਮੀਨੀ ਪੱਧਰ ਤੱਕ ਸੀਮਤ ਨਹੀਂ ਹਨ। ਆਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ (ਆਪ) ਦੀ ਸਾਂਝੀ ਉਮੀਦਵਾਰ ਕਮਲਜੀਤ ਕੌਰ ਸੋਹਾਣਾ ਨੂੰ ਸੋਸ਼ਲ ਮੀਡੀਆ ’ਤੇ ਇਲਾਕਾ ਨਿਵਾਸੀਆਂ ਅਤੇ ਨੌਜਵਾਨਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੂੰ ਸਮਰਥਨ ਅਤੇ ਪਿਆਰ ਗਲੀਆਂ ਵਿੱਚ ਹੀ ਨਹੀਂ ਮਿਲ ਰਿਹਾ, ਬਲਕਿ ਸੋਸ਼ਲ ਮੀਡੀਆ ’ਤੇ ਵੀ ਉਨਾਂ ਹੀ ਪਿਆਰ ਮਿਲ ਰਿਹਾ ਹੈ। ਕਮਲਜੀਤ ਕੌਰ ਸੋਹਾਣਾ ਨੂੰ ‘ਟਰੈਕਟਰ ਚਲਾਉਂਦਾ ਕਿਸਾਨ’ ਚੋਣ ਨਿਸ਼ਾਨ ਮਿਲਿਆ ਹੈ। ਉਨ੍ਹਾਂ ਦੇ ਸਮਰਥਕ ਉਤਸ਼ਾਹ ਨਾਲ ਉਹਨਾਂ ਦੇ ਚੋਣ ਨਿਸ਼ਾਨ ਨੂੰ ਸਾਂਝਾ ਕਰ ਰਹੇ ਹਨ।
ਬੀਬੀ ਕਮਲਜੀਤ ਕੌਰ ਨੇ ਅੱਜ ਸੋਹਾਣਾ ਪਿੰਡ ਵਿੱਚ ਜਿੱਥੇ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਜਿੱਥੇ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ‘ਟਰੈਕਟਰ ਚਲਾਉਂਦੇ ਕਿਸਾਨ’ ਨੂੰ ਵੋਟ ਪਾਉਣ। ਉਨ੍ਹਾਂ ਨੇ ਸੋਹਾਣਾ ਵਿੱਚ ਹਰ ਸੰਭਵ ਵਿਕਾਸ ਦਾ ਵਾਅਦਾ ਕੀਤਾ ਜਿਸ ਵਿੱਚ ਸਭ ਤੋਂ ਮਹੱਤਵਪੂਰਨ ਹੈ ਨਵੀਂ ਸਟਰੀਟ ਲਾਈਟਾਂ ਲਗਾਉਣਾ, ਹਰ ਘਰ ਵਿੱਚ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣਾ, ਆਵਾਰਾ ਪਸ਼ੂਆਂ ਤੋਂ ਛੁਟਕਾਰਾ ਅਤੇ ਸੁੰਦਰ ਕਮਿਊਨਿਟੀ ਸੈਂਟਰ ਬਣਾਉਣਾ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਵਾਰਡ ‘ਟਰੈਕਟਰ ਚਲਾਉਂਦੇ ਕਿਸਾਨ’ ਨੂੰ ਵੋਟ ਦੇਵੇਗਾ ਅਤੇ ਵਿਕਾਸ ਵੱਲ ਵਧੇਗਾ।