ਪੱਲਣਪੁਰ ਦੰਗਲ: ਕਮਲਜੀਤ ਡੂਮਛੇੜੀ ਨੇ ਗਨੀ ਲੱਲੀਆਂ ਨੂੰ ਹਰਾ ਕੇ ਜਿੱਤੀ ਝੰਡੀ ਦੀ ਕੁਸ਼ਤੀ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਅਕਤੂਬਰ:
ਨਜਦੀਕੀ ਪਿੰਡ ਪੱਲਣਪੁਰ ਵਿਖੇ ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ, ਸਮੂਹ ਨਗਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲੱਖ ਦਾਤਾ ਲਾਲਾਂ ਵਾਲੇ ਦੇ ਸਥਾਨ ਤੇ ਦੂਜਾ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਚੌਧਰੀ ਸਤਪਾਲ, ਚੌਧਰੀ ਅਸ਼ੋਕ, ਚੌਧਰੀ ਦੀਵਾਨ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਛਿੰਝ ਮੇਲੇ ਦੀ ਕੁਮੈਂਟਰੀ ਕੁਲਵੀਰ ਕਾਈਨੌਰ, ਨਾਜਰ ਸਿੰਘ, ਕੁਲਵੀਰ ਸਮਰੌਲੀ ਨੇ ਲੱਛੇਦਾਰ ਬੋਲਾਂ ਨਾਲ ਕੀਤੀ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਜਗਜੀਤ ਸਿੰਘ ਗਿੱਲ ਭਤੀਜਾ ਰਣਜੀਤ ਸਿੰਘ ਗਿੱਲ ਨੇ ਹਾਜਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ।
ਇਸ ਦੌਰਾਨ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਗਨੀ ਲੱਲੀਆਂ ਦੇ ਵਿਚਕਾਰ ਹੋਈ ਤੇ 20 ਮਿੰਟ ਤੱਕ ਕਿਸੇ ਵੀ ਪਹਿਲਵਾਨ ਨੇ ਆਪਣੀ ਪਿੱਠ ਨਹੀਂ ਲੱਗੀ। ਪ੍ਰਬੰਧਕਾਂ ਨੇ ਦੋਬਾਰਾ ਕੁਸ਼ਤੀ ਕਰਾਉਣ ਦਾ ਫੈਸਲਾ ਕੀਤਾ, ਪ੍ਰੰਤੂ ਗਨੀ ਲੱਲੀਆਂ ਨੇ ਦੋਬਾਰਾ ਮੈਦਾਨ ਵਿੱਚ ਆਉਣ ਦੀ ਹਿੰਮਤ ਨਾ ਦਿਖਾਈ, ਅਖੀਰ ਪ੍ਰਬੰਧਕਾਂ ਨੇ ਕਮਲਜੀਤ ਡੂਮਛੇੜੀ ਨੂੰ ਜੇਤੂ ਕਰਾਰ ਦੇ ਦਿੱਤਾ ਅਤੇ ਝੰਡੀ ਦੀ ਕੁਸ਼ਤੀ ਤੇ ਕਮਲਜੀਤ ਡੂਮਛੇੜੀ ਦਾ ਕਬਜਾ ਹੋ ਗਿਆ। ਇਸ ਤੋਂ ਇਲਾਵਾ ਤਾਲਬ ਲੱਲੀਆਂ ਨੇ ਰਵੀ ਚਮਕੌਰ ਸਾਹਿਬ ਨੂੰ, ਤਰਨ ਡੂਮਛੇੜੀ ਨੇ ਗਿੰਦਰ ਚਮਕੌਰ ਸਾਹਿਬ ਨੂੰ, ਸਰਬਜੀਤ ਤੋਗਾਂ ਨੇ ਅਲੀ ਖੇੜੀ ਨੂੰ, ਮੱਖਣ ਰਾਜਾ ਖਾੜਾ ਨੇ ਲੰਬਾ ਤਾਲਬ ਲੱਲੀਆਂ ਨੂੰ, ਦਿਨੇਸ਼ ਕੰਸਾਲਾ ਨੇ ਅਰਸ਼ਦੀਪ ਜੀਰਕਪੁਰ ਨੂੰ ਕ੍ਰਮਵਾਰ ਚਿੱਤ ਕੀਤਾ।
ਇਸ ਮੌਕੇ ਜਥੇ. ਮਨਜੀਤ ਸਿੰਘ ਮੁੰਧੋਂ, ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ, ਸਤਿੰਦਰ ਸਿੰਘ ਗਿੱਲ ਪ੍ਰਧਾਨ ਯੂਥ ਅਕਾਲੀ ਦਲ, ਰਣਜੋਧ ਸਿੰਘ ਮਾਨ, ਸੁਰਜੀਤ ਬਾਵਾ, ਬਾਬਾ ਭੁਪਿੰਦਰ ਸਿੰਘ ਮਾਜਰੇ ਵਾਲੇ, ਅਮਨਪੀ੍ਰਤ ਮੋਹਾਲੀ, ਵਿਵੇਕ ਬਾਠ, ਕਾਲਾ ਭਜੌਗੀਆਂ, ਅੰਗਰੇਜ ਫੌਜੀ, ਸਾਗਰ ਪੜੌਲ, ਪੰਮਾ ਚੰਡੀਗੜ੍ਹ, ਲਖਵੀਰ ਸਿੰਘ ਲੱਖੀ ਮਾਜਰਾ, ਮਹਿੰਦਰ ਫੂਲਕਾ, ਹਰਨੇਕ ਸਿੰਘ ਸਰਪੰਚ, ਬੱਬੀ ਕੈਮਬਾਲਾ, ਸਮਸ਼ੇਰ ਸੰਧੂ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਕੁਸ਼ਤੀ ਦੰਗਲ ਦੌਰਾਨ ਪਾਲੀ ਰਾਮ, ਗੁਰਮੇਲ ਸਿੰਘ ਸਾਬਕਾ ਸਰਪੰਚ, ਗੁਰਦੇਵ ਸਿੰਘ ਸਾਬਕਾ ਸਰਪੰਚ, ਚਮਨ ਲਾਲ, ਬਲਵੀਰ ਦੋਧੀ, ਪ੍ਰਦੀਪ ਸਿੰਘ ਦੀਪੂ ਕੈਨੇਡਾ, ਨੰਬਰਦਾਰ ਪ੍ਰੀਤ ਚੰਦ, ਚੌਧਰੀ ਗੁਰਮੀਤ, ਅਸ਼ੋਕ ਗਿਰੀ, ਭਗਤ ਗੁਰਨਾਮ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…