nabaz-e-punjab.com

ਲੋਹਗੜ੍ਹ ਦੇ ਇਤਿਹਾਸਕ ਕਿਲੇ ਦੀ ਕਾਰ ਸੇਵਾ ਆਰੰਭ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ
ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਿਤ ਕੀਤੇ ਗਏ ਲੋਹਗੜ੍ਹ ਦੇ ਕਿਲੇ ਦੀ ਅਣਦੇਖੀ ਕਾਰਨ ਇਸ ਇਤਿਹਾਸਕ ਇਮਾਰਤ ਦੀ ਮਾੜੀ ਹਾਲਤ ਹੈ। ਪੰਥ ਦਰਦੀ ਭਾਈ ਅਮਨਦੀਪ ਸਿੰਘ ਅਬਿਆਨਾ ਵੱਲੋਂ ਇਸ ਕਿਲੇ ਦੀ ਹਾਲਤ ਵਿੱਚ ਸੁਧਾਰ ਕਰਨ ਅਤੇ ਇਸ ਦਾ ਲੋੜੀਂਦਾ ਰੱਖ ਰਖਾਓ ਕਰਨ ਲਈ ਇਹ ਕਾਰ ਸੇਵਾ ਆਰੰਭ ਕੀਤੀ ਗਈ ਹੈ। ਸ੍ਰੀ ਅਬਿਆਨਾ ਵੱਲੋਂ ਹਰਿਆਣੇ ਦੇ ਸਢੌਰੇ ਤੋਂ ਕੁੱਝ ਦੂਰੀ ’ਤੇ ਸਥਿਤ ਲੋਹਗੜ੍ਹ ਦੇ ਇਸ ਕਿਲੇ ਦੇ ਮਾਣਮੱਤੇ ਇਤਿਹਾਸ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਇਸ ਦੀ ਮੌਜੂਦਾ ਦਸ਼ਾ ਵਿਖਾਉਣ ਲਈ ਦੇਗ ਤੇਗ ਫਤਹਿ ਹੈਰੀਟੇਜ ਗਰੁੱਪਾਂ ਦੇ ਬੈਨਰ ਹੇਠ ਇਕ ਡਾਕੂਮੈਂਟਰੀ ਫਿਲਮ ਵੀ ਸੰਗਤਾਂ ਦੀ ਸੇਵਾ ਵਿੱਚ ਪੇਸ਼ ਕੀਤੀ ਜਾ ਚੁੱਕੀ ਹੈ।
ਸ੍ਰੀ ਅਬਿਆਨਾ ਨੇ ਦੱਸਿਆ ਕਿ ਬੀਤੀ 2 ਜੁਲਾਈ ਨੂੰ ਉਨ੍ਹਾਂ ਦੇ ਗਰੁੱਪ ਵੱਲੋਂ ਅਰਦਾਸ ਕਰਕੇ ਲੋਹਗੜ੍ਹ ਦੇ ਕਿਲੇ ਵਿੱਚ ਵੱਡੀ ਤਾਦਾਦ ਵਿੱਚ ਉੱਗੀ ਜੰਗਲ ਬੂਟੀ ਦੀ ਸਫਾਈ ਦੀ ਸੇਵਾ ਆਰੰਭ ਕੀਤੀ ਗਈ। ਸ੍ਰੀ ਅਬਿਆਨਾ ਦੇ ਨਾਲ ਸ੍ਰੀ ਹਰਦੀਪ ਸਿੰਘ ਬਠਲਾਣਾ ਦੇ ਕਾਰ ਸੇਵਾ ਦੀ ਅਗਵਾਈ ਕੀਤੀ। ਇਸ ਮੌਕੇ ਅਰਦਾਸ ਕਰਕੇ ਸੇਵਾ ਆਰੰਭ ਕੀਤੀ ਗਈ ਅਤੇ ਇਸ ਦੌਰਾਨ ਭਾਈ ਅਵਤਾਰ ਸਿੰਘ ਅਣਖੀ ਦੇ ਜਥੇ ਵੱਲੋੱ ਢਾਡੀ ਵਾਰਾਂ ਗਾ ਕੇ ਕਾਰ ਸੇਵਕਾਂ ਵਿੱਚ ਬੀਰ ਰਸ ਅਤੇ ਸੇਵਾ ਭਾਵਨਾ ਲਈ ਤਤਪਰ ਕੀਤਾ ਗਿਆ।
ਇਸ ਮੌਕੇ ਭਾਈ ਸੁਰਿੰਦਰ ਸਿੰਘ ਬੁੱਢਣਪੁਰੀ, ਮਾਸਟਰ ਹਰਪ੍ਰੀਤ ਸਿੰਘ ਗੜਾਂਗ, ਭਾਈ ਸੰਦੀਪ ਸਿੰਘ ਬੈਰੋੱਪੁਰ, ਸਰਦਾਰਾ ਸਿੰਘ ਜੁਝਾਰਨਗਰ, ਭਾਈ ਹਰਸ਼ਦੀਪ ਸਿੰਘ ਖਾਲਸਾ, ਭਾਈ ਮਨਪ੍ਰੀਤ ਸਿੰਘ ਖਾਲਸਾ, ਬਲਜਿੰਦਰ ਸਿੰਘ ਚੀਮਾ, ਗੁਰਜੰਟ ਸਿੰਘ ਨੰਬਰਦਾਰ, ਪ੍ਰੀਤ ਸੱਗੂ ਜਲਾਲਾਬਾਦ, ਚੰਨਪ੍ਰੀਤ ਸਿੰਘ ਬੈਦਵਾਨ, ਸਤਵੀਰ ਸਿੰਘ, ਮੋਨਾ ਬਠਲਾਣਾ, ਅਰਜੁਨ ਸਿੰਘ ਅਤੇ ਨਜਦੀਕੀ ਪਿੰਡ ਦੀ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

Load More Related Articles
Load More By Nabaz-e-Punjab
Load More In Cultural

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…