Share on Facebook Share on Twitter Share on Google+ Share on Pinterest Share on Linkedin 15 ਦਿਨਾਂ ਤੱਕ ਸ਼ੁਰੂ ਹੋ ਜਾਵੇਗੀ ਕਾਰਗਿੱਲ ਪਾਰਕ ਦੀ ਲਾਇਬਰੇਰੀ: ਮੇਅਰ ਜੀਤੀ ਸਿੱਧੂ ਕਾਰਗਿੱਲ ਪਾਰਕ ਦੀ ਹਾਲਤ ਸੁਧਾਰਨ ਲਈ 49 ਲੱਖ, ਫੁਹਾਰਿਆਂ ਲਈ 3 ਲੱਖ ਤੇ ਲਾਈਬਰੇਰੀ ’ਤੇ 15 ਲੱਖ ਖਰਚੇ ਜਾਣਗੇ: ਮੇਅਰ ਨਬਜ਼-ਏ-ਪੰਜਾਬ, ਮੁਹਾਲੀ, 24 ਜਨਵਰੀ: ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇੱਥੋਂ ਦੇ ਸੈਕਟਰ-71 ਸਥਿਤ ਕਾਰਗਿੱਲ ਪਾਰਕ ਵਿਚਲੀ ਲਾਈਬਰੇਰੀ ਅਗਲੇ 15 ਦਿਨਾਂ ਤੱਕ ਸ਼ੁਰੂ ਹੋ ਜਾਵੇਗੀ। ਅੱਜ ਉਨ੍ਹਾਂ ਨੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੂੰ ਨਾਲ ਲੈ ਕੇ ਕਾਰਗਿੱਲ ਪਾਰਕ ਅਤੇ ਲਾਇਬਰੇਰੀ ਦਾ ਦੌਰਾ ਕਰਕੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਉਹ ਇਹ ਦੇਖਣ ਆਏ ਹਨ ਕਿ ਲੋਕਾਂ ਦਾ ਪੈਸਾ ਸਹੀ ਜਗ੍ਹਾ ’ਤੇ ਲੱਗ ਰਿਹਾ ਹੈ ਜਾਂ ਨਹੀਂ? ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਜੰਗੀ ਪੱਧਰ ’ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਉਹ ਖ਼ੁਦ ਸਾਰੇ ਕਾਰਜਾਂ ਦੀ ਨਜਰਸਾਨੀ ਕਰ ਰਹੇ ਹਨ ਤਾਂ ਜੋ ਗੜਬੜੀ ਦੀ ਕੋਈ ਗੁਜਾਇੰਸ ਨਾ ਰਹੇ। ਜੀਤੀ ਸਿੱਧੂ ਨੇ ਕਿਹਾ ਕਿ ਲਾਇਬਰੇਰੀ ਲਈ ਨਵਾਂ ਫਰਨੀਚਰ ਆ ਚੁੱਕਾ ਹੈ ਅਤੇ ਜਿਸਦੀ ਅਸੈਂਬਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਲਾਇਬਰੇਰੀ ਸ਼ੁਰੂ ਹੋ ਜਾਵੇਗੀ। ਇੱਥੇ ਵਾਸ਼ਰੂਮ ਦੀਆਂ ਟੂਟੀਆਂ ਅਤੇ ਬਿਜਲੀ ਦਾ ਸਾਮਾਨ ਅਤੇ ਤਾਰਾਂ ਚੋਰੀ ਹੋ ਗਈਆਂ ਸਨ। ਹੁਣ ਇਹ ਸਾਰਾ ਨਵੇਂ ਸਿਰਿਓਂ ਤੋਂ ਕਰਵਾਇਆ ਗਿਆ ਹੈ ਅਤੇ ਦੇਖਭਾਲ ਲਈ ਚੌਕੀਦਾਰ ਵੀ ਰੱਖ ਲਿਆ ਹੈ। ਉਨ੍ਹਾਂ ਕਿਹਾ ਕਿ ਹਫ਼ਤੇ ਤੱਕ ਲੋੜੀਂਦੇ ਸਟਾਫ਼ ਦੀ ਤਾਇਨਾਤੀ ਕਰ ਦਿੱਤੀ ਜਾਵੇਗੀ ਅਤੇ 15 ਦਿਨਾਂ ਤੱਕ ਇਹ ਲਾਇਬਰੇਰੀ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਖੋਲ੍ਹ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਦੱਸਿਆ ਕਿ ਸ਼ਹੀਦਾਂ ਦੇ ਨਾਮ ’ਤੇ ਬਣੇ ਕਾਰਗਿੱਲ ਪਾਰਕ ਵਿੱਚ ਸੈਰ ਕਰਨ ਲਈ ਪੱਕਾ ਟਰੈਕ ਬਣਾਇਆ ਜਾ ਰਿਹਾ ਹੈ ਅਤੇ ਕੱਚਾ ਟਰੈਕ ਵੀ ਨਵੇਂ ਸਿਰਿਓਂ ਬਣ ਰਿਹਾ ਹੈ। ਨਾਲ ਹੀ ਇੱਥੇ ਫੁਹਾਰੇ ਵੀ ਠੀਕ ਕਰਵਾਏ ਜਾ ਰਹੇ ਹਨ। ਸ਼ਹਿਰ ਵਾਸੀਆਂ ਦੀ ਮੰਗ ਅਨੁਸਾਰ ਇੱਥੇ ਯੋਗਾ ਕਰਨ ਲਈ ਪਲੇਟਫਾਰਮ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਾਇਬਰੇਰੀ ਦੀ ਇਮਾਰਤ ਦਾ ਕੰਮ 7 ਸਾਲ ਤੋਂ ਚੱਲ ਰਿਹਾ ਹੈ ਅਤੇ ਪਹਿਲਾਂ ਜਦੋਂ ਵੀ ਕੰਮ ਸ਼ੁਰੂ ਹੁੰਦਾ ਸੀ ਤਾਂ ਠੇਕੇਦਾਰ ਕੰਮ ਛੱਡ ਦਿੰਦਾ ਸੀ। ਹੁਣ ਲਾਇਬਰੇਰੀ ਦੀ ਇਮਾਰਤ ਤਿਆਰ ਹੋ ਗਈ ਹੈ ਅਤੇ ਫਰਨੀਚਰ ਵੀ ਆ ਗਿਆ ਹੈ। ਛੇਤੀ ਹੀ ਲਾਇਬਰੇਰੀ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਮੌਕੇ ਬਲਜਿੰਦਰ ਸਿੰਘ ਪੱਪੂ ਅਤੇ ਬਿੰਦਾ ਮਟੌਰ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ