ਸਾਇਰ ਕਸ਼ਮੀਰ ਘੇਸਲ ਦੀ ਕਾਵਿ ਪੁਸਤਕ ‘ਯਾਦਾਂ ਦੇ ਘੁੱਟ’ ਲੋਕ ਅਰਪਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਰਾਣਾ ਹੈਂਡੀਕਰਾਫਟਸ ਇੰਟਰਨੈਸ਼ਨਲ (ਰਜਿ) ਮੁਹਾਲੀ ਦੇ ਸਾਹਿਤਕ ਵਿੰਗ ਵੱਲੋਂ ਬੀਤੇ ਦਿਨੀਂ ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਉੱਘੇ ਸਾਇਰ ਵਰਿਆਮ ਬਟਾਲਵੀ ਨੇ ਕੀਤੀ ਜਦੋਂਕਿ ਸ਼੍ਰੀਮਤੀ ਗੁਰਸ਼ਰਨ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਨੇ ਬਤੌਰ ਮੁੱਖ ਮਹਿਮਾਨ ਪਹੁੰਚੇ। ਇਸ ਸਮਾਰੋਹ ਵਿੱਚ ਸ੍ਰੀ ਹਰਨੇਕ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਸ੍ਰੀ ਸੁਰਜੀਤ ਸਿੰਘ ਖੁਰਮਾ ਜਿਲਾ ਭਾਸ਼ਾ ਅਫ਼ਸਰ ਬਠਿੰਡਾ(ਰਿਟਾਇਰਡ) ਨੇ ਵਿਸੇਸ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸਾਇਰ ਕਸਮੀਰ ਘੇਸਲ, ਉਹਨਾਂ ਦੀ ਜੀਵਨ ਸਾਥਣ ਸ੍ਰੀਮਤੀ ਊਸ਼ਾ ਰਾਣੀ ਅਤੇ ਮੰਚ ਦੇ ਚੇਅਰਮੈਨ ਸਾਇਰ ਬਲਵੰਤ ਸਿੰਘ ਮੁਸਾਫਿਰ ਸੁਸ਼ੋਭਿਤ ਹੋਏ। ਲੋਕ ਅਰਪਣ ਹੋਈ ਪੁਸਤਕ ਯਾਦਾਂ ਦੇ ਘੁੱਟ ਤੇ ਭਾਵਪੂਰਤ ਪਰਚਾ ਡਾ ਪੰਨਾ ਲਾਲ ਮੁਸਤਫਾਬਾਦੀ ਵਲੋਂ ਪੜ੍ਹਿਆ ਗਿਆ ਅਤੇ ਚਰਚਾ ਰਾਜ ਕੁਮਾਰ ਸਾਹੋਵਾਲੀਆ ਵਲੋਂ ਕੀਤੀ ਗਈ । ਲੋਕ ਅਰਪਣ ਹੋਈ ਪੁਸਤਕ ਵਿਚੋਂ ਹੀ ਜਿੰਦੜੀ ਦੋ ਪਲ ਦੀ ਗੀਤ ਮਲਕੀਤ ਕਲਸੀ ਨੇ ਗਾਇਆ।
ਇਸ ਮੌਕੇ ਤੇ ਜਿਥੇ ਸਾਇਰ ਕਸਮੀਰ ਘੇਸਲ ਆਪਣੀ ਲੋਕ ਅਰਪਣ ਹੋਈ ਪੁਸਤਕ ਵਿਚੋਂ ਕੁਝ ਰਚਨਾਵਾਂ ਨਾਲ ਸਰੋਤਿਆਂ ਦੇ ਰੂ ਬ ਰੂ ਹੋਏ ਉਥੇ ਉਹਨਾਂ ਦੀ ਸ਼ਰੀਕੇ ਹਯਾਤ ਵਲੋਂ ਮੁਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਅੱਗੇ ਨਾਲੋਂ ਵੀ ਵੱਧ ਚੜ੍ਹ ਕੇ ਕਰਨ ਲਈ ਪੈੱਨ ਭੇਂਟ ਕੀਤੇ। ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਸਾਇਰ ਦੀ ਪੁਖਤਾ ਸਾਇਰੀ ਅਤੇ ਉਸਾਰੂ ਸੋਚ ਦੀ ਸਰਾਹਨਾ ਕਰਦਿਆਂ, ਲੋਕ ਅਰਪਣ ਹੋਈ ਪੁਸਤਕ ਨੂੰ ਸਮਾਜਿਕ ਵਿਸਿਆਂ ਨਾਲ ਲਬਰੇਜ਼ ਦੱਸਿਆ ਗਿਆ। ਮੰਚ ਵਲੋਂ ਡਾਇਰੈਕਟਰ ਭਾਸ਼ਾ ਵਿਭਾਗ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ, ਜਿਲਾ ਭਾਸ਼ਾ ਅਫਸਰ ਅਤੇ ਕਸ਼ਮੀਰ ਘੇਸਲ ਨੂੰ ਯਾਦ ਚਿੰਨ੍ਹ ਵੀ ਭੇਂਟ ਕੀਤੇ ਗਏ। ਇਸ ਸਮਾਰੋਹ ਦੇ ਦੂਸਰੇ ਦੌਰ ਦੀ ਸੁਰੂਆਤ ਕਰਦਿਆਂ ਸਾਇਰ ਸੁਖਵਿੰਦਰ ਨੂਰਪੁਰੀ ਨੇ ਇੱਕ ਧਾਰਮਿਕ ਗੀਤ ਗਾਇਆ। ਇਸ ਉਪਰੰਤ ਮਹਿੰਗਾ ਸਿੰਘ ਕਲਸੀ, ਆਰ ਡੀ ਮੁਸਾਫਿਰ, ਅਹੀਰ ਹੁਸਿਆਰਪੁਰੀ, ਨਵਜੋਤ ਸਿੰਘ, ਮਹਿੰਦਰ ਸਿੰਘ, ਕਿਸ਼ਨ ਕਿਸ਼ਨਪੁਰੀ, ਕਸ਼ਮੀਰ ਕੌਰ ਸੰਧੂ, ਦਲਬੀਰ ਸਰੋਆ, ਸੁਮਿੱਤਰ ਸਿੰਘ, ਦਰਸ਼ਨ ਤਿਊਣਾ, ਕੁਲਬੀਰ ਸੈਣੀ, ਸਾਗਰ ਸਿੰਘ ਭੂਰੀਆ, ਰਾਣਾ ਬੂਲਪੁਰੀ,ਭੁਪਿੰਦਰ ਮਟੌਰੀਆ, ਹਰਬੰਸ ਪ੍ਰੀਤ, ਬਿਮਲਾ ਗੁਗਲਾਨੀ, ਗੁਰਸ਼ਰਨ ਕਾਕਾ, ਸਰਬਣ ਸਾਬਰ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵਲੋਂ ਆਪੋਂ ਆਪਣੀ ਕਾਵਿਕ ਹਾਜਰੀ ਬਾਖੂਰੀ ਲੁਆਉਂਦਿਆਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ।
ਇਸ ਮੌਕੇ ਪਠਾਨਕੋਟ ਤੋਂ ਵਿਸੇਸ ਤੌਰ ’ਤੇ ਬਲਵਿੰਦਰ ਅੱਤਰੀ ਨੇ ਵੀ ਹਾਜ਼ਰੀ ਲੁਆਈ। ਫਿਰ ਵਾਰੀ ਆਈ ਸਮਾਜੀ ਸਾਇਰ ਅਮਰੀਕ ਬੱਲੋਪੁਰੀ ਦੀ ਜਿੰਨ੍ਹਾਂ ਨੇ ਦੁਨੀਆਂ ਦੇ ਦੋ ਧਾਰੀ ਹੋਣ ਦਾ ਜਿਕਰ ਕਰਕੇ ਮਾਹੌਲ ਨੂੰ ਮੋੜਾ ਦਿੱਤਾ। ਸਾਇਰ ਬਲਦੇਵ ਪ੍ਰਦੇਸੀ ਨੇ ਆਪਣੀ ਪੁਸਤਕ ਜੀਵਨ ਦੇ ਰੰਗ ਵਿਚੋਂ ਇੱਕ ਭਾਵਪੂਰਤ ਰਚਨਾ ਤਰੰਨਮ ਵਿੱਚ ਸੁਣਾ ਕੇ ਵੱਖਰਾ ਮਾਹੌਲ ਸਿਰਜਿਆ। ਉੱਘੇ ਗਾਇਕ ਗੁਰਵਿੰਦਰ ਗੁਰੀ, ਗੀਤਕਾਰ ਰਣਜੋਧ ਰਾਣਾ, ਸਤਪਾਲ ਲਖੋਤਰਾ, ਬਲਵੰਤ ਸਿੰਘ ਮੁਸਾਫਿਰ ਅਤੇ ਵਰਿਆਮ ਬਟਾਲਵੀ ਵਲੋਂ ਆਪੋ ਆਪਣੀਆਂ ਰਚਨਾਵਾਂ ਦਾ ਗਾਇਨ ਕਰਕੇ ਕਵੀ ਦਰਬਾਰ ਦੀ ਫਿਜ਼ਾ ਵਿੱਚ ਰੰਗੀਨੀ ਭਰੀ। ਦੇਰ ਤੱਕ ਚੱਲੇ ਇਸ ਭਾਵਪੂਰਤ ਪ੍ਰੋਗਰਾਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵਲੋਂ ਕੀਤਾ ਗਿਆ। ਪ੍ਰੋਗਰਾਮ ਵਿੱਚ ਸ੍ਰੀ ਮਨਜੀਤ ਸਿੰਘ, ਮੰਟੂ ਕੁਮਾਰ, ਪ੍ਰੀਤਮ ਲੁਧਿਆਣਵੀ, ਲਾਹੌਰੀ ਰਾਮ, ਬੀ ਆਰ ਰੰਗਾੜਾ, ਤੇਜਾ ਸਿੰਘ, ਵਿਨੋਦ ਕੁਮਾਰ, ਗੁਰਪ੍ਰੀਤ ਸਿੰਘ, ਸਤਵੰਤ ਸਿੰਘ, ਕਾਕਾ ਧਰੁਵ, ਕਿਸ਼ਨ ਬਲਦੇਵ, ਐਮ ਐਸ ਮੁਨੀ ਅਤੇ ਹੋਰਾਂ ਵਲੋਂ ਨਿੱਠ ਕੇ ਹਾਜਰੀ ਭਰੀ ਗਈ। ਇਸ ਤਰ੍ਹਾਂ ਇਹ ਪ੍ਰੋਗਰਾਮ ਆਪਣੀਆਂ ਨਿਵੇਕਲੀਆਂ ਪੈੜਾ ਛੱਡਦਾ ਹੋਇਆ, ਸੰਪੰਨ ਹੋਇਆ। ਇਹ ਜਾਣਕਾਰੀ ਸਾਹਿਤਕ ਵਿੰਗ ਮੁਹਾਲੀ ਦੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਨੇ ਦਿੱਤੀ।

Load More Related Articles
Load More By Nabaz-e-Punjab
Load More In General News

Check Also

Punjab Police Arrests Four Operatives Of Landa Module After Brief Encounter; Two Grenades, Two Pistols Recovered

Punjab Police Arrests Four Operatives Of Landa Module After Brief Encounter; Two Grenades,…