ਕੇਜਰੀਵਾਲ ਆਪ ਦੇ ਗੁਨਾਹਾ ’ਤੇ ਪਰਦਾ ਪਾਉਣ ਲਈ ਲਗਾ ਰਹੇ ਨੇ ਵਿਰੋਧੀਆਂ ’ਤੇ ਝੂਠੇ ਦੋਸ਼: ਕੈਪਟਨ ਅਮਰਿੰਦਰ ਸਿੰਘ

ਆਪ ਵਿੱਚ ਭ੍ਰਿਸ਼ਟਾਚਾਰ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਕਾਂਗਰਸ ਵਿਰੁੱਧ ਝੂਠੇ ਦੋਸ਼ ਲਗਾ ਰਹੇ ਨੇ ਕੇਜਰੀਵਾਲ

ਨਿਊਜ਼ ਡੈਸਕ, ਚੰਡੀਗੜ੍ਹ, 13 ਦਸੰਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਚਾਰ ਲਈ ਪੰਜਾਬ ਵਿੱਚ ਦਲਿਤਾ ਤੇ ਸਿੱਖਾਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ, ਪਾਰਟੀ ਦੇ ਤਿੰਨ ਹੋਰ ਆਗੂਆਂ, ਜਿਨ੍ਹਾਂ ’ਚੋਂ ਇਕ ਕੌਮੀ ਕਾਰਜਕਾਰਨੀ ਮੈਂਬਰ ਵੀ ਹਨ ਵੱਲੋਂ ਦਲਿਤ, ਪੰਜਾਬ ਤੇ ਸਿੱਖ ਵਿਰੋਧੀ ਪਾਰਟੀ ਦੇ ਭ੍ਰਿਸ਼ਟਾਚਾਰ ਤੇ ਅਪਰਾਧਿਕ ਨੀਤੀਆਂ ਵਿਰੁੱਧ ਰੋਸ ਪ੍ਰਗਟਾਉਂਦਿਆਂ ਆਪ ਛੱਡਣ ਨਾਲ ਚਕਨਾਚੂਰ ਹੋ ਗਏ ਹਨ। ਆਪ ਵਿੱਚ ਇਹ ਤਾਜ਼ਾ ਵਿਦਰੋਹ ਉਸ ਦਿਨ ਸਾਹਮਣੇ ਆਇਆ ਹੈ, ਜਦੋਂ ਇੱਕ ਆਰਟੀਆਈ ਵਰਕਰ ਵੱਲੋਂ ਪਾਰਟੀ ’ਤੇ ਐਕਸਿਸ ਬੈਂਕ ਦੀ ਦਿੱਲੀ ਬ੍ਰਾਂਚ ਵਿੱਚ 40 ਫਰਜ਼ੀ ਖਾਤਿਆਂ ਦੇ ਸਬੰਧੀ 100 ਕਰੋੜ ਦੇ ਕਥਿਤ ਘੁਟਾਲੇ ਵਿੱਚ ਸ਼ਾਮਲ ਹੋਣ ਦਾ ਕਥਿਤ ਦੋਸ਼ ਲਾਇਆ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਮੀਡੀਆ ਦੇ ਨਾਲ-ਨਾਲ ਲੋਕਾਂ ਵੱਲੋਂ ਵੀ ਆਪ ਅੰਦਰ ਇਮਾਨਦਾਰੀ ਦੀ ਘਾਟ ਅਤੇ ਭ੍ਰਿਸ਼ਟਾਚਾਰ ਉਪਰ ਕੀਤੇ ਜਾ ਰਹੇ ਸਵਾਲਾਂ ਦਾ ਕੋਈ ਵੀ ਜਵਾਬ ਦੇਣ ਵਿੱਚ ਨਾਕਾਬਿਲ ਕੇਜਰੀਵਾਲ ਸਾਫ ਤੌਰ ’ਤੇ ਆਪ ਦੇ ਗੁਨਾਹਾ ’ਤੇ ਪਰਦਾ ਪਾਉਣ ਲਈ ਹਰ ਤਰ੍ਹਾਂ ਦੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਯਾਮਿਨੀ ਗੋਮਰ ਦੀ ਅਗਵਾਈ ਹੇਠ ਤਾਜ਼ਾ ਵਿਦਰੋਹ, ਸਾਫ ਤੌਰ ’ਤੇ ਦਰਸਾ ਰਿਹਾ ਹੈ ਕਿ ਕੇਜਰੀਵਾਲ ਸਮੇਤ ਆਪ ਅਗਵਾਈ ਸੱਤਾ ਤੇ ਪੈਸੇ ਦੀ ਭੁੱਖ ਨਾਲ ਕਿੰਨੀ ਜ਼ਿਆਦਾ ਲਿਪਤ ਹੋ ਚੁੱਕੀ ਹੈ। ਆਪ ਦੀ ਟਿਕਟ ’ਤੇ 2014 ਲੋਕ ਸਭਾ ਚੋਣਾਂ ’ਚ 2 ਲੱਖ ਤੋਂ ਵੱਧ ਵੋਟਾਂ ਹਾਸਿਲ ਕਰਦਿਆਂ, ਅਹਿਮ ਚੁਣੌਤੀ ਦੇਣ ਵਾਲੀ ਯਾਮਿਨੀ ਗੋਮਰ ਨੇ, ਕੇਜਰੀਵਾਲ ਵੱਲੋਂ ਖੁਦ ਨੂੰ ਸਿੱਖ ਹਿਤੈਸ਼ੀ ਤੇ ਦਲਿਤ ਹਿਤੈਸ਼ੀ ਆਉਣ ਕਹਿਣ ਬਾਰੇ ਉਨ੍ਹਾਂ ਦੀ ਭਰੋਸੇਮੰਦੀ ਉਪਰ ਸਵਾਲ ਕਰਦਿਆਂ, ਜਿਨ੍ਹਾਂ ਦੀ ਪਾਰਟੀ ਖੁੱਲ੍ਹੇਆਮ ਇਨ੍ਹਾਂ ਸਮੁਦਾਆਂ ਨੂੰ ਖੁੱਡੇ ਲਾਈਨ ਲਗਾ ਰਹੀ ਹੈ, ਪਾਰਟੀ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਘਪਲੇ ਦਾ ਦੋਸ਼ ਲਗਾਉਂਦੇ ਹੋਏ ਆਪਣੀ ਪ੍ਰਾਇਮਰੀ ਤੇ ਰਾਸ਼ਟਰੀ ਕਾਰਜਕਾਰਨੀ ਮੈਂਬਰਸ਼ਿਪ ਦੇ ਨਾਲ-ਨਾਲ ਪੰਜਾਬ ਚੋਣ ਕਮੇਟੀ ਸਮੇਤ ਆਪ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ’ਚ ਲਗਾਤਾਰ ਹੋ ਰਹੇ ਵਿਦ੍ਰੋਹਾਂ ਨੇ, ਕੇਜਰੀਵਾਲ ਵੱਲੋਂ ਉਨ੍ਹਾਂ ਦੀ ਪਾਰਟੀ ਦੇ ਸੂਬੇ ਦੀ ਸੱਤਾ ’ਚ ਆਉਣ ’ਤੇ ਸਿੱਖ ਮੁੱਖ ਮੰਤਰੀ ਤੇ ਦਲਿਤ ਡਿਪਟੀ ਮੁੱਖ ਮੰਤਰੀ ਪੁਖਤਾ ਕਰਨ ਸਬੰਧੀ ਵੱਡੇ ਵੱਡੇ ਦਾਅਵਿਆਂ ਦਾ ਭਾਂਡਾਫੋੜ ਕਰ ਦਿੱਤਾ ਹੈ। ਜਿਹੜੇ ਕੇਜਰੀਵਾਲ ਇਨ੍ਹਾਂ ’ਚੋਂ ਕਿਸੇ ਵੀ ਸਮੁਦਾਅ ਦੇ ਹਿੱਤਾਂ ਦੀ ਰਾਖੀ ਕਰਨ ’ਚ ਅਸਫਲ ਰਹੇ ਹਨ ਅਤੇ ਉਨ੍ਹਾਂ ਨੂੰ ਸਿਰਫ ਆਪਣੀ ਹੀ ਭਲਾਈ ਦੀ ਚਿੰਤਾ ਹੈ। ਕੈਪਟਨ ਨੇ ਯਾਮਨੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬਹੁਤ ਜ਼ਿਆਦਾ ਗੰਭੀਰ ਦੱਸਿਆ ਹੈ ਕਿ ਆਪ ਆਗੂ, ਖਾਸ ਕਰਕੇ ਦਿੱਲੀ ਨਾਲ ਸਬੰਧਤ ਆਗੂ, ਆਪਣੀ ਗੱਲ ਮੰਨਵਾਉਣ ’ਚ ਬਹੁਤ ਚਲਾਕ ਹਨ ਅਤੇ ਉਹ ਜਾਣਦੇ ਹਨ ਕਿ ਕਿਵੇਂ ਪੰਜਾਬੀਆਂ ਨੂੰ ਬੇਵਕੂਫ ਬਣਾਉਣਾ ਹੈ, ਤੇ ਯਾਮਿਨੀ ਮੁਤਾਬਿਕ ਪੰਜਾਬ, ਪੰਜਾਬੀਆਂ ਤੇ ਪੰਜਬੀਅਤ ਦੇ ਹਿੱਤ ਦਾਅ ਉਪਰ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਯਾਮਿਨੀ ਅਤੇ ਹੋਰ ਵਿਦ੍ਰੋਹੀਆਂ ਨੇ ਉਸ ਪੱਖ ਨੂੰ ਸਾਬਤ ਕਰ ਦਿੱਤਾ ਹੈ, ਜਿਸਨੂੰ ਕਾਂਗਰਸ ਬੀਤੇ ਲੰਬੇ ਸਮੇਂ ਤੋਂ ਰੱਖ ਰਹੀ ਹੈ ਕਿ ਕੇਜੀਰਵਾਲ ਅਤੇ ਉਨ੍ਹਾਂ ਦੀ ਆਪ ਦੀਆਂ ਅੱਖਾਂ ਪੰਜਾਬ ਦੀ ਸੱਤਾ ਉਪਰ ਹਨ ਅਤੇ ਉਹ ਪੰਜਾਬ ਦੇ ਲੋਕਾਂ ਨੂੰ ਲੁੱਟਣ ’ਚ ਬਾਦਲਾਂ ਦੇ ਕਦਮਾਂ ’ਤੇ ਚੱਲ ਰਹੇ ਹਨ। ਕੈਪਟਨ ਨੇ ਕਿਹਾ ਕਿ ਯਾਮਿਨੀ ਦਾ ਅਸਤੀਫਾ ਇਸ ਸੱਚਾਈ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਅੰਦਰੂਨੀ ਲੋਕਤੰਤਰ ਤੋਂ ਹੀਣ ਤੇ ਭ੍ਰਿਸ਼ਟਾਚਾਰ ਤੇ ਅਪਰਾਧਿਕ ਕੰਮਾਂ ’ਚ ਮਿੱਲ ਕੇ, ਆਪ ਪੰਜਾਬ ਅੰਦਰ ਪੂਰੀ ਤਰ੍ਹਾਂ ਨਾਲ ਭਰੋਸਾ ਖੋਹ ਚੁੱਕੀ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…