ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਅਹਿਮ ਮਸਲਿਆਂ ’ਤੇ ਹੋਈਆਂ ਡੂੰਘੀਆਂ ਵਿਚਾਰਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੀ ਕਾਰਜਕਰਨੀ ਕਮੇਟੀ ਦੀ ਇੱਕ ਮੀਟਿੰਗ ਸੰਸਥਾ ਦੇ ਪ੍ਰਧਾਨ ਤੇਜਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਗਮਾਡਾ ਵੱਲੋਂ ਸ਼ਹਿਰੀ ਜਾਇਦਾਦ ਦੀ ਟਰਾਂਸਫਰ ਫੀਸ ਨੂੰ 2.5 ਫੀਸਦੀ ਤੋਂ ਘਟਾ ਕੇ 2 ਫੀਸਦੀ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਸੁਆਗਤ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਸ੍ਰੀ ਤੇਜਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਸਰਕਾਰ ਵੱਲੋਂ ਟਰਾਂਸਫਰ ਫੀਸ ਤਾਂ ਘੱਟ ਕਰ ਦਿੱਤੀ ਗਈ ਹੈ ਪ੍ਰੰਤੂ ਇਹ ਹੁਣ ਵੀ 25 ਹਜ਼ਾਰ ਰੁਪਏ ਪ੍ਰਤੀ ਗਜ ਦੀ ਆਧਾਰ ਕੀਮਤ ਦੇ ਹਿਸਾਬ ਨਾਲ ਵਸੂਲੀ ਜਾ ਰਹੀ ਜਦੋੱਕਿ ਕਲੈਕਟਰ ਰੇਟ ਘਟ ਕੇ 18 ਹਜ਼ਾਰ ਹੋ ਗਿਆ ਹੈ ਇਸ ਲਈ ਟਰਾਂਸਫਰ ਫੀਸ ਨੂੰ ਕੁਲੈਕਟਰ ਰੇਟ ਦੇ ਹਿਸਾਬ ਨਾਲ ਵਸੂਲਿਆ ਜਾਵੇ।
ਮੀਟਿੰਗ ਦੋਰਾਨ ਮੰਗ ਕੀਤੀ ਗਈ ਕਿ ਸ਼ਹਿਰ ਦੇ ਪਲਾਟ ਮਾਲਕਾਂ ਤੋੱ ਵਸੂਲੀ ਜਾਂਦੀ ਨਾਨ ਕੰਸਟ੍ਰਕਸ਼ਨ ਫੀਸ ਨੂੰ ਵੀ ਘੱਟ ਕੀਤਾ ਜਾਵੇ ਅਤੇ ਇਸਨੂੰ ਵੀ ਕਲੈਕਟਰ ਰੇਟ ਦੇ ਆਧਾਰ ਤੇ ਤੈਅ ਕੀਤਾ ਜਾਵੇ। ਸੰਸਥਾ ਦੇ ਚੇਅਰਮੈਨ ਸ੍ਰੀ ਹਰਜਿੰਦਰ ਸਿੰਘ ਧਵਨ ਨੇ ਕਿਹਾ ਕਿ ਗਮਾਡਾ ਵੱਲੋੱ ਨਾਨ ਕੰਸਟ੍ਰਕਸ਼ਨ ਫੀਸ 38000 ਰੁਪਏ ਗਜ ਦੀ ਆਧਾਰ ਕੀਮਤ ਦਾ 4.5 ਫੀਸਦੀ ਸਾਲਾਨਾ ਵਸੂਲੀ ਜਾਂਦੀ ਹੈ ਜਿਸਨੂੰ ਘਟਾ ਕੇ ਕਲੈਕਟਰ ਰੇਟ ਦਾ 2 ਫੀਸਦੀ ਕੀਤਾ ਜਾਣਾ ਚਾਹੀਦਾ ਹੈ। ਸੰਸਥਾ ਦੇ ਜਨਰਲ ਸਕੱਤਰ ਸ੍ਰੀ ਹਰਪ੍ਰੀਤ ਸਿੰਘ ਡਡਵਾਲ ਨੇ ਕਿਹਾ ਕਿ ਪਿਛਲੇ ਸਮੇੱ ਦੋਰਾਨ ਸੰਸਥਾ ਦੇ ਵਫਦ ਵੱਲੋਂ ਪੰਜਾਬ ਦੇ ਹਾਉਸਿੰਗ ਸਕੱਤਰ ਸ੍ਰੀ ਮਤੀ ਵਿੰਨੀ ਮਹਾਜਨ ਨਾਲ ਮੀਟਿੰਗ ਦੌਰਾਨ ਨੀਡ ਬੇਸ ਪਾਲਸੀ ਦਾ ਮੁੱਦਾ ਹਲ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਉਸ ਸੰਬੰਧੀ ਸਰਕਾਰ ਵਲੋੱ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਮੀਟਿੰਗ ਦੌਰਾਨ ਸੰਸਥਾ ਦੇ ਤਮਾਮ ਮੈਬਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੰਸਥਾ ਤੋੱ ਵੱਖ ਹੋ ਕੇ ਅਤੇ ਆਪਣੇ ਪੱਤਰ ਤੇ ਬਿਆਨਬਾਜੀ ਤੋਂ ਗੁਰੇਜ ਕਰਨ ਅਤੇ ਪ੍ਰਾਪਰਟੀ ਡੀਲਰਾਂ ਨਾਲ ਜੁੜੇ ਮਸਲਿਆਂ ਨੂੰ ਮੀਡੀਆ ਵਿੱਚ ਲਿਜਾਣ ਦੀ ਥਾਂ ਸੰਸਥਾ ਨਾਲ ਸਾਂਝਾ ਕਰਨ ਤਾਂ ਜੋ ਇਹਨਾਂ ਦੇ ਹਲ ਕੇ ਇੱਕਜੁਟ ਹੋ ਕੇ ਕਾਰਵਾਈ ਕੀਤੀ ਜਾ ਸਕੇ। ਮੀਟਿੰਗਾਂ ਵਿਚ ਹੋਰਨਾਂ ਤੋੱ ਇਲਾਵਾ ਸੰਸਥਾ ਦੇ ਸੀਨੀਅਰ ਪ੍ਰਧਾਨ ਸੁਰਿੰਦਰ ਮਹੰਤ, ਮੀਤ ਪ੍ਰਧਾਨ ਅਮਿਤ ਮਰਵਾਹਾ, ਵਿੱਤ ਸਕੱਤਰ ਸਰਦਾਰ ਪਲਵਿੰਦਰ ਸਿੰਘ ਪੱਪੀ, ਆਰਗੇਨਾਈਜਰ ਸਕੱਤਰ ਸਰਦਾਰ ਕੰਵਲਪ੍ਰੀਤ ਸਿੰਘ, ਅਜੀਤ ਪਵਾਰ ਮੁੱਖ ਐਡਵਾਈਜ਼ਰ, ਸ੍ਰੀ ਵਿਕਰਮ ਕੋਸ਼ਿਕ ਅਤੇ ਸਰਦਾਰ ਭੁਪਿੰਦਰ ਸਿੰਘ ਜ਼ੌਹਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ

ਸੀਨੀਅਰ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਦਖ਼ਲ ਮੰਗਿਆ ਸਰਕਾਰ ਨੇ ਕਮਿਊਟਿਡ ਪ…