ਖਾਦੀ ਗਰਾਮ ਉਦਯੋਗ ਕਮਿਸ਼ਨ ਦੇ ਨਾਰਥ ਜ਼ੋਨ ਦੀ ਮੈਂਬਰ ਡਾ. ਹਿਨਾ ਭੱਟ ਵੱਲੋਂ ਖਾਦੀ ਭੰਡਾਰ ਖਰੜ ਦਾ ਦੌਰਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 9 ਜਨਵਰੀ:
ਭਾਰਤ ਸਰਕਾਰ ਦੇ ਖਾਦੀ ਗਰਾਮ ਉਦਯੋਗ ਕਮਿਸ਼ਨ ਦੇ ਨਾਰਥ ਜੋਨ ਦੀ ਮੈਂਬਰ ਡਾ. ਹਿਨਾ ਭੱਟ ਨੇ ਕਿਹਾ ਕਿ ਭਾਰਤ ਵਿੱਚ ਖਾਦੀ ਦੀ ਮਾਰਕੀਟਿੰਗ ਖਾਦੀ ਭੰਡਾਰਾਂ ਵਿੱਚ ਸਹੀ ਤਰੀਕੇ ਨਾਲ ਹੋ ਰਹੀ ਹੈ ਅਤੇ ਉਹ ਨਾਰਥ ਇੰਡੀਆਂ ਦੇ ਸਮੂਹ ਖਾਦੀ ਭੰਡਾਰਾ ਦਾ ਦੌਰਾ ਕਰਕੇ ਜਾਇਜ਼ਾ ਲੈ ਰਹੇ ਹਨ ਕਿ ਖਾਦੀ ਭੰਡਾਰਾਂ ਵਿੱਚ ਹੋਰ ਕੀ ਸੁਧਾਰ ਕਰਨ ਦੀ ਲੋੜ ਹੈ। ਉਹ ਅੱਜ ਪੰਜਾਬ ਖਾਦੀ ਮੰਡਲ ਖਰੜ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਖਾਦੀ ਵਿੱਚ ਤਿਆਰ ਕੀਤੇ ਜਾਂਦੇ ਪ੍ਰੋਡਕਟਾਂ ਨੂੰ ਖਾਦੀ ਭੰਡਾਰ ਤੋਂ ਬਾਹਰ ਨਹੀਂ ਵੇਚਿਆ ਜਾ ਸਕਦਾ ਹੈ ਅਗਰ ਬਾਹਰ ਵਿਕੇਗਾ ਤਾਂ ਇਸ ਵਿੱਚ ਮਿਲਾਵਟ ਹੋ ਸਕਦੀ ਹੈ। ਖਾਦੀ ਭੰਡਾਰਾਂ ਵਿੱਚ ਖਾਦੀ ਨੂੰ ਹੱਥ ਨਾਲ ਕੱਤਿਆਂ ਜਾਂਦਾ ਹੈ, ਖਾਦੀ ਭੰਡਾਰ ਤੋਂ ਬਾਹਰ ਜਾਣ ਤੋਂ ਬਾਅਦ ਉਸ ਵਿੱਚ ਮਿੱਲ ਦੇ ਕੱਪੜੇ ਦੀ ਮਿਲਾਵਟ ਹੋ ਜਾਂਦੀ ਹੈ।
ਡਾ. ਹਿਨਾ ਭੱਟ ਨੇ ਅੱਗੇ ਕਿਹਾ ਕਿ ਖਾਦੀ ਇੱਕ ਮਾਰਕਾ ਹੈ ਜਿਸ ਕਾਰਨ ਖਾਦੀ ਬਰਾਂਡ ਦੇ ਕਾਰਨ ਹੀ ਖਾਦੀ ਭੰਡਾਰਾਂ ਵਿੱਚ ਹੀ ਵਿਕਦਾ ਹੈ। ਖਾਦੀ ਪ੍ਰਤੀ ਲੋਕਾਂ ਵਿੱਚ ਗਲਤ ਫਹਿਮੀ ਹੈ ਕਿ ਖਾਦੀ ਦੀ ਮਾਰਕੀਟਿੰਗ ਨਹੀਂ ਹੈ। ਪੂਰੇ ਭਾਰਤ ਵਿੱਚ ਸਭ ਨੂੰ ਪਤਾ ਹੈ Îਕਿ ਖਾਦੀ ਭੰਡਾਰ ਵਿੱਚ ਹੀ ਸ਼ੁੱਧ ਖਾਦੀ ਮਿਲੇਗਾ, ਖਾਦੀ ਭੰਡਾਰਾਂ ਤੋਂ ਬਾਹਰ ਸ਼ੁੱਧ ਖਾਦੀ ਨਹੀਂ ਮਿਲੇਗਾ। ਖਾਦੀ ਭੰਡਾਰਾਂ ਤੋਂ ਬਾਹਰ ਖਾਦੀ ਨਹੀ ਵਿਕਦਾ ਅਤੇ ਪੂਰੇ ਭਾਰਤ ਵਿਚ ਖਾਦੀ ਤਿਆਰ ਕਰਨ ਵਾਲੇ ਭੰਡਾਰਾਂ ਵਿਚ ਹੀ ਵੇਚਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਦੇ ਸਾਰੇ ਖਾਦੀ ਭੰਡਾਰਾ ਦਾ ਦੌਰਾ ਕਰ ਰਹੇ ਹਨ ਅਤੇ ਦੌਰਾ ਕਰਕੇ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਕਿੱਥੇ ਕੀ ਸੁਧਾਰ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਖਾਦੀ ਭੰਡਾਰਾਂ ਵਿਚ ਸੁਧਾਰ ਹੋਵੇਗਾ ਤਾਂ ਖਾਦੀ ਦੇ ਕੰਮਕਾਰ ਵਿਚ ਹੋਰ ਤੇਜ਼ ਆਵੇਗੀ ਅਤੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲੇਗਾ।
ਡਾ. ਹਿਨਾ ਭੱਟ ਨੇ ਕਿਹਾ ਕਿ ਖਰੜ ਖਾਦੀ ਮੰਡਲ ਦਾ ਦੌਰਾ ਕਰਕੇ ਵੇਖਿਆ ਕਿ ਇਹ ਸੰਸਥਾ ਵਧੀਆਂ ਕੰਮ ਕਰ ਰਹੀ ਹੈ ਉਨ੍ਹਾਂ ਦੱਸਿਆ ਕਿ ਜੰਮੂ, ਸੁਜਾਨਪੁਰ, ਪਠਾਨਕੋਟ, ਜਲੰਧਰ, ਨਕੋਦਰ,ਲੁਧਿਆਣਾ ਸਮੇਤ ਹੋਰ ਖਾਦੀ ਸੰਸਥਾਵਾਂ ਦਾ ਦੌਰਾ ਕਰ ਚੁੱਕੇ ਹਨ ਜਿਥੇ ਕਿਤੇ ਵੀ ਕਮੀਆਂ ਹੋਣਗੀਆਂ ਉਨ੍ਹਾਂ ਨੂੰ ਜਲਦੀ ਦੂਰ ਕੀਤਾ ਜਾਵੇਗਾ। ਉਨ੍ਹਾਂ ਖਰੜ ਖਾਦੀ ਮੰਡਲ ਦੇ ਕਤਾਈ ਕਰਨ ਵਾਲਿਆਂ ਵਿਚ ਰਾਣੀ ਨੂੰ ਪਹਿਲਾਂ, ਛਿੰਦਰ ਕੌਰ ਨੂੰ ਦੂਸਰਾ, ਮਨਜੀਤ ਕੌਰ ਨੂੰ ਤੀਸਰਾ ਸਥਾਨ, ਤਿੰਨ ਬੁਨਕਰ ਰਸੀਦ ਅਹਿਮਦ ਨੂੰ ਪਹਿਲਾਂ, ਇਸਤਕਾਰ ਮੁਹੰਮਦ ਨੂੰ ਦੂਸਰਾ, ਜਾਕਿਰ ਹੁਸੈਨ ਨੂੰ ਤੀਜਾ ਇਨਾਮ ਦਿੱਤਾ ਗਿਆ ਹੈ।
ਇਸ ਮੌਕ ਪੰਜਾਬ ਖਾਦੀ ਮੰਡਲ ਖਰੜ ਦੇ ਚੇਅਰਮੈਨ ਰਾਮ ਨਾਥ, ਬੀ.ਕੇ.ਨਾਗਰ ਡਾਇਰੈਕਟਰ ਕੇ.ਵੀ.ਆਈ.ਸੀ ਅੰਬਾਲਾ, ਬੀ.ਕੇ.ਸ਼ਰਮਾ ਸਹਾਇਕ ਡਾਇਰੈਕਟਰ ਖਾਦੀ ਕਮਿਸ਼ਨ ਚੰਡੀਗੜ੍ਹ, ਨਰੇਸ਼ ਕੁਮਾਰ ਸਹਾਇਕ ਡਾਇਰੈਕਟਰ ਖਾਦੀ ਮੰਡਲ ਚੰਡੀਗੜ੍ਹ, ਪੰਜਾਬ ਖਾਦੀ ਮੰਡਲ ਖਰੜ ਦੇ ਸਕੱਤਰ ਧਰਮਵੀਰ, ਸ਼ਕਤੀ ਚੰਦ, ਪ੍ਰੀਤੀ ਬੇਦੀ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…