Share on Facebook Share on Twitter Share on Google+ Share on Pinterest Share on Linkedin ਸੁਰਖੀਆਂ ਬਟੋਰਨ ਲਈ ਖਹਿਰਾ ਹਮੇਸ਼ਾ ਝੂਠ ਦਾ ਸਹਾਰਾ ਲੈਂਦਾ: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵੱਲੋਂ ਆਪ ਦੇ ਸਾਬਕਾ ਲੀਡਰ ਨੂੰ ਸਰਕਾਰ ਤੇ ਉਨ•ਾਂ ਖਿਲਾਫ ਇਕ ਵੀ ਦੋਸ਼ ਸਿੱਧ ਕਰਨ ਦੀ ਚੁਣੌਤੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 20 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਪਾਲ ਸਿੰਘ ਖਹਿਰਾ ਵੱਲੋਂ ਉਨ•ਾਂ ਉਪਰ ਕੇਂਦਰ ਸਰਕਾਰ ਦੀ ਲੀਹ ‘ਤੇ ਚੱਲਣ ਦੇ ਲਾਏ ਹਾਸੋਹੀਣੇ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ ਦਾ ਲੀਡਰ ਅਜਿਹੇ ਝੂਠੇ ਇਲਜ਼ਾਮ ਘੜ ਕੇ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਰਖੀਆਂ ਬਟੋਰਨ ਲਈ ਤਿਲਮਿਲਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂਂ ਬੇਇੱਜ਼ਤ ਕਰਕੇ ਕੱਢੇ ਜਾਣ ਤੋਂ ਬਾਅਦ ਖਹਿਰਾ ਹੁਣ ਜਨਤਕ ਤੌਰ ‘ਤੇ ਸ਼ੋਹਰਤ ਖੱਟਣ ਲਈ ਹਰੇਕ ਤਰ•ਾਂ ਦੀ ਚਾਲ ਚੱਲ ਰਿਹਾ ਹੈ। ਉਨ•ਾਂ ਨੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਵੱਲੋਂ ਬੇਹੂਦਾ ਦੋਸ਼ ਲਾਉਣ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਦੋਸ਼ ਨਾ ਸਿਰਫ ਪੂਰੀ ਤਰ•ਾਂ ਬੇਬੁਨਿਆਦ ਹਨ ਸਗੋਂ ਇਨ•ਾਂ ਵਿੱਚੋਂ ਸਿਆਸੀ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਢਾਹ ਲਾਉਣ ਦੀ ਝਲਕ ਮਾਰਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖਹਿਰਾ ਹਮੇਸ਼ਾ ਕਿਸੇ ਬਿਆਨ ਦੀ ਸਚਾਈ ਦੀ ਤਹਿ ਤੱਕ ਜਾਣ ਦੀ ਬਜਾਏ ਬਿਨਾਂ ਸਿਰ ਪੈਰ ਤੋਂ ਬਿਆਨ ਦਾਗਣ ਦੀ ਆਦਤ ਦਾ ਸ਼ਿਕਾਰ ਹੈ। ਉਨ•ਾਂ ਨੇ ਪੰਜਾਬੀ ਏਕਤਾ ਪਾਰਟੀ ਦੇ ਲੀਡਰ ਦੇ ਨਿਰਆਧਾਰ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਰੱਦ ਕਰ ਦਿੱਤਾ। ਉਨ•ਾਂ ਨੇ ਖਹਿਰਾ ਨੂੰ ਉਨ•ਾਂ ਖਿਲਾਫ ਜਾਤੀ ਤੌਰ ‘ਤੇ ਅਤੇ ਸੂਬਾ ਸਰਕਾਰ ਖਿਲਾਫ਼ ਲਾਏ ਦੋਸ਼ਾਂ ਵਿੱਚੋਂ ਇਕ ਨੂੰ ਵੀ ਸਿੱਧ ਕਰਕੇ ਦਿਖਾਉਣ ਜਾਂ ਫਿਰ ਸਿਆਸਤ ਤੋਂ ਕਿਨਾਰਾ ਕਰ ਲੈਣ ਦੀ ਚੁਣੌਤੀ ਦਿੱਤੀ ਹੈ। Îਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲੀਸ ਦੀ ਕਾਰਗੁਜ਼ਾਰੀ ਬਾਰੇ ਖਹਿਰਾ ਦੇ ਬਿਆਨ ਤੋਂ ਹੀ ਸਿੱਧ ਹੋ ਜਾਂਦਾ ਹੈ ਕਿ ਜੋ ਉਹ ਉਭਾਰ ਰਿਹਾ ਹੈ, ਉਸ ਤੋਂ ਉਲਟ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਵਾਧੇ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ ਅਤੇ ਸੂਬਾ ਸਰਕਾਰ ਨੇ ਸੂਬੇ ਦੇ ਨਵੇਂ ਪੁਲੀਸ ਮੁਖੀ ਲਈ ਆਪਣਾ ਪੈਨਲ ਭੇਜ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਨਾਲ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਇਸ਼ਾਰੇ ‘ਤੇ ਸ੍ਰੀ ਅਰੋੜਾ ਨੂੰ ਵਾਧਾ ਦਿੱਤੇ ਜਾਣ ਦਾ ਸਵਾਲ ਕਿੱਥੋਂ ਪੈਦਾ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਦੇ ਕੰਮਕਾਜ ਸਬੰਧੀ ਜਾਂ ਫਿਰ ਜਮਹੂਰੀਅਤ ਢੰਗ ਨਾਲ ਚੁਣੀ ਹੋਈ ਸਰਕਾਰ ਦੇ ਮਾਮਲੇ ਬਾਰੇ ਖਹਿਰਾ ਨੂੰ ਕੁਝ ਨਹੀਂ ਪਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਏਕਤਾ ਪਾਰਟੀ ਦੇ ਲੀਡਰ ਨੂੰ ਅਜਿਹੇ ਗੈਰ-ਜ਼ਿੰਮਵਾਰਾਨਾ ਬਿਆਨਾਂ ਰਾਹੀਂ ਪੰਜਾਬ ਦੇ ਲੋਕਾਂ ਨਾਲ ਚਾਲਾਂ ਚੱਲਣ ਤੋਂ ਬਾਜ਼ ਆਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਬਹੁਤ ਸਿਆਣੇ ਹਨ ਤੇ ਉਹ ਪੰਜਾਬ ਪੁਲੀਸ ਦਾ ਕੰਮਕਾਜ ਕੇਂਦਰ ਸਰਕਾਰ ਦੇ ਹੇਠ ਹੋਣ ਬਾਰੇ ਉਸ ਦੇ ਗੁੰਮਰਾਹਕੁਨ ਬਿਆਨਾਂ ਦੇ ਝਾਂਸੇ ਵਿੱਚ ਆਉਣ ਵਾਲੇ ਨਹੀਂ ਹਨ। ਖਹਿਰਾ ਵੱਲੋਂ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀਆਂ (ਜੋ ਕੇਂਦਰ ਵਿੱਚ ਭਾਜਪਾ ਦੇ ਭਾਈਵਾਲ ਹਨ) ਦੇ ਆਪਸ ਵਿੱਚ ਰਲੇ ਹੋਣ ਦੇ ਲਾਏ ਦੋਸ਼ਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਵਿੱਚ ਉਸ ਵੇਲੇ ਖਹਿਰਾ ਵੀ ਸ਼ਾਮਲ ਹੁੰਦਾ ਸੀ, ਨੇ ਸਾਲ 2017 ਦੀਆਂ ਵਿਧਾਨ ਸਭਾ ਦੀ ਚੋਣ ਮੁਹਿੰਮ ਦੌਰਾਨ ਵੀ ਅਜਿਹੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਮੂਧੇ ਮੂੰਹ ਦੀ ਖਾਣੀ ਪਈ ਸੀ। ਉਨ•ਾਂ ਕਿਹਾ ਕਿ ਉਸ ਵੇਲੇ ਅਜਿਹੇ ਹੱਥਕੰਡੇ ਅਪਨਾਉਣ ਦਾ ਖਮਿਆਜ਼ਾ ਆਪ ਨੂੰ ਭੁਗਤਣਾ ਪਿਆ ਸੀ ਅਤੇ ਹੁਣ ਖਹਿਰਾ ਦੀ ਪਾਰਟੀ ਵੀ ਭੁਗਤੇਗੀ। Îਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਦਾ ਕਿਸੇ ਮੁੱਦੇ ‘ਤੇ ਉਸਾਰੂ ਢੰਗ ਨਾਲ ਵਿਰੋਧ ਕਰਨ ਦੀ ਬਜਾਏ ਸੂਬੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਚੋਣ ਦ੍ਰਿਸ਼ ‘ਤੇ ਆਪਣੀ ਹੋਂਦ ਬਰਕਰਾਰ ਰੱਖਣ ਲਈ ਝੂਠ ਅਤੇ ਸਿਆਸੀ ਚਾਲਾਂ ਚੱਲਣ ਲਈ ਤਿਲਮਿਲਾ ਰਹੀਆਂ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ