Share on Facebook Share on Twitter Share on Google+ Share on Pinterest Share on Linkedin ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ‘ਪ੍ਰੀਖਿਆ ਦੇ ਤਣਾਅ ਨੂੰ ਸੰਭਾਲਣਾ’ ਵਿਸ਼ੇ ’ਤੇ ਮੁਹਾਲੀ ਸਕੂਲ ਵਿੱਚ ਵਰਕਸ਼ਾਪ ਆਯੋਜਿਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਫਰਵਰੀ: ‘ਅਧਿਆਪਕਾਂ ਵਲੋਂ ਕਲਾਸ ਵਿਚ ਬੱਚਿਆਂ ਨੂੰ ਪੜਾਇਆਂ ਜਾਂਦਾ ਹੈ ਉਸ ਨੂੰ ਘਰ ਜਾ ਕੇ ਵੀ ਪੜ੍ਹਨਾ ਚਾਹੀਦਾ ਹੈ ਅਤੇ ਯਾਦ ਕਰਿਆ ਹੋਇਆ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਕਈ ਸਕੂਲੀ ਬੱਚੇ ਯਾਦ ਕਰਕੇ ਭੁੱਲ ਜਾਂਦੇ ਹਨ।’ ਇਹ ਵਿਚਾਰ ਮਨੋਵਿਗਿਆਨੀ ਮਾਹਿਰ ਡਾਕਟਰ ਮਨਪ੍ਰੀਤ ਕੌਰ ਨੇ ਲਾਇਨਜ਼ ਕਲੱਬ ਖਰੜ ਸਿਟੀ ਅਤੇ ਲੀਓ ਕਲੱਬ ਜੇ.ਵੀ.ਐਸ.ਮੁਹਾਲੀ ਵੱਲੋਂ ਸਾਂਝੇ ਤੌਰ ’ਤੇ ਜਤਿੰਦਰਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਮੁਹਾਲੀ ਵਿਖੇ ‘ਪ੍ਰੀਖਿਆ ਦੇ ਤਣਾਅ ਨੂੰ ਸੰਭਾਲਣਾ’ ਵਿਸ਼ੇ ’ਤੇ ਕਰਵਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰਦਿਆ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਪ੍ਰੀਖਿਆਵਾਂ ਦੀ ਡੇਟਸ਼ੀਟ ਆ ਜਾਂਦੀ ਹੈ ਤਾਂ ਵਿਦਿਆਰਥੀਆਂ ਵਿਚ ਪ੍ਰੀਖਿਆਵਾਂ ਨੂੰ ਲੈ ਕੇ ਘਬਰਾਹਟ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਕਿ ਅਸੀ ਪਹਿਲਾਂ ਪੜਾਈ ਪੂਰੀ ਨਹੀਂ ਕਰਦੇ ਅਤੇ ਪ੍ਰੀਖਿਆ ਦੇ ਨੇੜੇ ਆਉਣ ਤੇ ਹੀ ਤਿਆਰੀ ਸ਼ੁਰੂ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੀ ਮੁਕੰਮਲ ਤਿਆਰੀ ਲਈ ਘੱਟੋ- ਘੱਟ 12 ਘੰਟੇ ਸਮਾਂ ਦੇਣਾ ਚਾਹੀਦਾ ਹੈ ਅਤੇ ਮੋਬਾਇਲ ਸਵਿੱਚ ਬੰਦ ਹੋਵੇ, ਟੀ.ਵੀ. ਨਹੀਂ ਦੇਖਣਾ ਚਾਹੀਦਾ, ਕਮਜ਼ੋਰ ਵਿਸ਼ੇ ਤੇ ਵਾਧੂ ਸਮਾਂ ਦੇਣਾ ਚਾਹੀਦਾ ਹੈ। ਪ੍ਰੀਖਿਆ ਦੀ ਤਿਆਰ ਕਰਦੇ ਸਮੇ ਜੇਕਰ ਸਾਨੂੰ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਥੋਹੜਾ ਚਿਰਾ ਸੈਰ, ਘੁੰਮ ਫਿਰ ਸਕਦੇ ਹਾਂ ਪਰ ਮੋਬਾਇਲ ਬਿਲਕੁੱਲ ਨਹੀਂ ਵਰਤਣਾ। ਉਨ੍ਹਾਂ ਵਰਕਸ਼ਾਪ ਦੌਰਾਨ ਬੱਚਿਆਂ ਨੂੰ ਪ੍ਰਸ਼ਨ ਵੀ ਕੀਤੇ ਤਾਂ ਕਿ ਉਹ ਆਪਣੇ ਰਹਿੰਦੇ ਸਮੇਂ ਦੌਰਾਨ ਪ੍ਰੀਖਿਆ ਦੀ ਮੁਕੰਮਲ ਤਿਆਰੀ ਕਰ ਸਕਣ। ਸਕੂਲ ਦੀ ਪਿੰ੍ਰਸੀਪਲ ਕਵਿਤਾ ਅੱਤਰੀ ਨੇ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਪ੍ਰੀਖਿਆ ਵਿਚ ਤਿਆਰੀ ਕਰਨ ਲਈ ਵਧੇਰੇ ਗਿਆਨ ਪ੍ਰਾਪਤ ਹੋਇਆ ਹੈ। ਸਕੂਲ ਦੇ ਮੈਨੇਜਰ ਅਰੂਣ ਸ਼ਰਮਾ ਨੇ ਕਿਹਾ ਕਿ ਕਲੱਬ ਵਲੋਂ ਚੁਣਿਆ ਗਿਆ ਵਿਸ਼ਾ ਵਧੀਆ ਸੀ ਅਤੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ ਹੈ। ਮੈਨੇਜ਼ਮੈਟ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਹਿਸਾਬ ਵਿਸੇ ਤੇ ਘਬਰਾਉਣਾ ਨਹੀਂ ਚਾਹੀਦਾ ਬਲਕਿ ਇਸਨੂੰ ਅੱਛੀ ਤਰ੍ਹਾਂ ਸਿੱਖਣਾ ਚਾਹੀਦਾ ਹੈ। ਇਸ ਮੌਕੇ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਪੀ.ਡੀ.ਜੀ.ਪ੍ਰੀਤਕੰਵਲ ਸਿੰਘ, ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਐਡਵਾਈਜ਼ਰ ਦਵਿੰਦਰ ਗੁਪਤਾ, ਸਕੂਲ ਅਧਿਆਪਕ ਬਲਵਿੰਦਰ ਕੌਰ ਸਮੇਤ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ