nabaz-e-punjab.com

ਖਾਲਸਾ ਕਾਲਜ ਮੁਹਾਲੀ ਦੀ ਅੰਗਰੇਜ਼ੀ ਦੀ ਪ੍ਰੋਫੈਸਰ ਪ੍ਰੀਤੀ ਵੱਲੋਂ ਖ਼ੁਦਕੁਸ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਕਤੂਬਰ:
ਸਥਾਨਕ ਫੇਜ਼-3 ਵਿੱਚ ਰਹਿੰਦੀ ਇੱਕ ਲੜਕੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਸ਼ਰਮਾ ਭਾਰਦਵਾਜ਼ (ਉਮਰ31) ਵਾਸੀ ਸਮਾਣਾ ਵਜੋਂ ਹੋਈ ਹੈ। ਜੋ ਕਿ ਖਾਲਸਾ ਕਾਲਜ਼ ਮੁਹਾਲੀ ਵਿੱਚ ਅੰਗਰੇਜ਼ੀ ਦੀ ਪ੍ਰੋਫੈਸਰ ਸੀ। ਇਸ ਸਬੰਧੀ ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਗੋਕਲ ਚੰਦ ਦੀ ਸ਼ਿਕਾਇਤ ਦੇ ਅਧਾਰ ਤੇ ਪਤੀ ਕਪਿਲ ਸ਼ਰਮਾ ਖ਼ਿਲਾਫ਼ ਕੇਸ ਦਰਜ ਕਰਕੇ ਕਪਿਲ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੰਗਲਵਾਰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀਤੀ ਅਤੇ ਕਪਿਲ ਸ਼ਰਮਾ ਦੀ ਫੇਸਬੁੱਕ ਤੇ ਦੋਸਤੀ ਹੋਈ ਸੀ। ਇਸ ਮਗਰੋਂ ਉਨ੍ਹਾਂ ਨੇ ਕਰੀਬ 5 ਮਹੀਨੇ ਪਹਿਲਾਂ ਵਿਆਹ ਕਰ ਲਿਆ।
ਇਸ ਸਬੰਧੀ ਮ੍ਰਿਤਕਾ ਪ੍ਰੀਤੀ ਦੇ ਪਿਤਾ ਗੋਲਕ ਚੰਦ ਭਾਰਦਵਾਜ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਤਲਾਕ ਹੋ ਜਾਣ ਤੋਂ ਬਾਅਦ ਉਹ ਮੁਹਾਲੀ ਦੇ ਖਾਲਸਾ ਕਾਲਜ ’ਚ ਬਤੌਰ ਇੰਗਲਿਸ਼ ਦੀ ਪ੍ਰੋਫੈਸਰ ਨੌਕਰੀ ਕਰਨ ਲੱਗ ਪਈ ਸੀ। 29 ਅਪ੍ਰੈਲ 2018 ’ਚ ਪ੍ਰੀਤੀ ਦਾ ਵਿਆਹ ਕਪਿਲ ਸ਼ਰਮਾਂ ਵਾਸੀ ਰਾਮਪੁਰਾ ਫੂਲ ਨਾਲ ਹੋਇਆ ਸੀ, ਕਿਉਂਕਿ ਪ੍ਰੀਤੀ ਅਤੇ ਕਪਿਲ ਸ਼ਰਮਾਂ ਆਪਸ ’ਚ ਦੋਸਤ ਸਨ। ਉਨਾਂ ਦੱਸਿਆ ਕਿ ਕਰੀਬ 3 ਮਹੀਨੇ ਤੋਂ ਕਪਿਲ ਸ਼ਰਮਾਂ ਜੋ ਕਿ ਦਵਾਈਆਂ ਦੀ ਕਿਸੇ ਕੰਪਨੀ ’ਚ ਕੰਮ ਕਰਦਾ ਹੈ ਨੇ ਪ੍ਰੀਤੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹ ਪ੍ਰੀਤੀ ਨੂੰ ਨੌਕਰੀ ਛੱਡ ਕੇ ਰਾਮਪੁਰਾ ਫੂਲ ਵਿੱਚ ਰਹਿਣ ਲਈ ਮਜ਼ਬੂਰ ਕਰ ਰਿਹਾ ਸੀ। ਇੰਨਾ ਹੀ ਨਹੀਂ ਅਗਸਤ ਮਹੀਨੇ ਵਿੱਚ ਰੱਖੜੀ ਦੇ ਤਿਉਹਾਰ ਮੌਕੇ ਕਪਿਲ ਸ਼ਰਮਾ ਨੇ ਪ੍ਰੀਤੀ ਨੂੰ ਰੱਖੜੀ ਬੰਨਣ ਲਈ ਪੇਕੇ ਆਉਣ ਤੋਂ ਰੋਕਿਆ ਸੀ।
ਉਨ੍ਹਾਂ ਦੱਸਿਆ ਕਿ ਪ੍ਰੀਤੀ ਵੱਲੋਂ ਕਈ ਵਾਰ ਉਨ੍ਹਾਂ ਨੂੰ ਕਪਿਲ ਸ਼ਰਮਾ ਦੀਆਂ ਜ਼ਿਆਦਤੀਆਂ ਬਾਰੇ ਦੱਸਿਆ ਪ੍ਰੰਤੂ ਉਨਾਂ ਹਮੇਸ਼ਾ ਆਪਣੀ ਬੇਟੀ ਦਾ ਘਰ ਵਸਾਉਣ ਲਈ ਦੋਵਾਂ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨਾਂ ਦੱਸਿਆ ਕਿ ਪ੍ਰੀਤੀ ਦੀ ਮਾਸੀ ਦੇ ਮੋਬਾਈਲ ਫੋਨ ’ਤੇ ਐਤਵਾਰ ਦੀ ਰਾਤ ਹੀ ਪ੍ਰੀਤੀ ਨੇ ਮੈਸ਼ਜ ਕਰਕੇ ਦੱਸਿਆ ਸੀ ਕਿ ਕਪਿਲ ਸ਼ਰਮਾਂ ਨੇ ਉਸ ਦੀ ਬੁਰੀ ਤਰਾਂ ਬਾਂਹ ਮਰੋੜੀ ਸੀ ਅਤੇ ਉਹ ਇਸ ਕਾਰਨ ਸਾਰੀ ਰਾਤ ਸੌਂ ਹੀ ਨਹੀਂ ਸਕੀ। ਪਿਤਾ ਮੁਤਾਬਕ ਪ੍ਰੀਤੀ ਪੀਐਚਡੀ ਦੀ ਪੜ੍ਹਾਈ ਦੀ ਤਿਆਰੀ ਕਰ ਰਹੀ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…