ਖਾਲਸਾ ਕਾਲਜ ਮੁਹਾਲੀ ਵਿੱਚ ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਵਿੱਚ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੁਹਾਲੀ ਵਿਖੇ ਗਜ਼ਲ-ਗੋ ਅਤੇ ਸੂਲ -ਸੁਰਾਹੀ ਕੇੱਦਰ ਦੇ ਪ੍ਰਧਾਨ ਸ਼੍ਰੀ ਪਰਸ ਰਾਮ ਸਿੰਘ ਬੱਧਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਗਿਆ। ਡਾ. ਅਵਤਾਰ ਸਿੰਘ ਪਤੰਗ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰ ਧਾਰਾ ਬਾਰੇ ਬੋਲਦਿਆਂ ਕਿਹਾ ਕਿ ਧਰਮ ਵਿਚ ਪਾਏ ਭਰਮ ਭੁਲੇਖੇ, ਡਰਾਵੇ ਤੇ ਪੂਰਬਲੇ ਜਨਮ ਦੀ ਧਾਰਨਾ ਨੂੰ ਭਗਤ ਸਿੰਘ ਗਲਤ ਮੰਨਦਾ ਸੀ। ਉਹਦਾ ਮੰਨਣਾ ਸੀ ਗੁਲਾਮ ਜਹਿਨੀਅਤ ਵਾਲੀਆਂ ਕੌਮਾਂ ਕਦੇ ਵੱਡੀ ਤਬਦੀਲੀ ਨਹੀਂ ਲਿਆ ਸਕਦੀਆਂ। ਧਰਮ ਕੇਵਲ ਵਿਸ਼ਵਾਸ ਤੇ ਟਿਕਿਆ ਹੈ। ਡਾ. ਚਰਨਜੀਤ ਕੌਰ ਨੇ ਸਿਆਸੀ ਪਾਰਟੀਆਂ ਦੇ ਸ਼ਹੀਦ ਭਗਤ ਸਿੰਘ ਬਾਰੇ ਰੋਲ ਦੀ ਚਰਚਾ ਕੀਤੀ।
ਸ਼ਹੀਦ ਭਗਤ ਸਿੰਘ ਆਮ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਸੀ ਤੇ ਜਾਤ-ਪਾਤ ਨਹੀਂ ਸੀ ਮੰਨਦਾ ਭਾਰਤ ਦੀਆਂ ਸਿਆਸੀ ਪਾਰਟੀਆਂ ਨੇ ਸ਼ਹੀਦ ਭਗਤ ਸਿੰਘ ਦਾ ਪੱਖ ਨਹੀਂ ਪੂਰਿਆ। ਵਿਚਾਰ ਚਰਚਾ ਵਿੱਚ ਜਨਕ ਰਾਜ ਸਿੰਘ, ਹਰਮਿੰਦਰ ਕਾਲੜਾ, ਬੀ.ਆਰ.ਰੰਗਾੜਾ, ਜੋਗਿੰਦਰ ਜੱਗਾ ਤੇ ਸੇਵੀ ਰਾਇਤ ਨੇ ਵੀ ਭਾਗ ਲਿਆ। ਕਵੀ ਦਰਬਾਰ ਦੀ ਸ਼ੁਰੂਆਤ ਅਜੀਤ ਸਿੰਘ ਸੰਧੂ ਵੱਲੋੱ ਸ਼ਹੀਦ ਭਗਤ ਸਿੰਘ ਦੀ ਘੋੜੀ ਗਾਉਣ ਨਾਲ ਹੋਈ। ਤੇਜਾ ਸਿੰਘ, ਬਲਵੰਤ ਸਿੰਘ ਮੁਸਾਫਿਰ, ਦਰਸ਼ਨ ਸਿੰਘ ਸਿੱਧੂ, ਰਮਨ ਸੰਧੂ, ਖੁਸ਼ਹਾਲ ਸਿੰਘ ਨਾਗਾ, ਗੁਰਦਰਸ਼ਨ ਸਿੰਘ ਮਾਵੀ, ਜਗਜੀਤ ਸਿੰਘ ਨੂਰ, ਨਰਿੰਦਰ ਕਮਲ, ਬਲਵਿੰਦਰ ਵਾਲੀਆ, ਆਰ.ਕੇ.ਭਗਤ, ਮਨਜੀਤ ਕੌਰ ਮੁਹਾਲੀ, ਅਮਰਜੀਤ ਖੁਰਲ, ਡਾ. ਆਰ.ਪੀ.ਸਿੰਘ, ਹਰਜੀਤ ਇੰਦਰ ਸਿੰਘ, ਜਗਦੀਸ਼ ਬਤੂਰਾ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ, ਵਿਚਾਰਧਾਰਾ ਕੁਰਬਾਨੀ ਅਤੇ ਅੱਜ ਦੇ ਸਮੇਂ ਵਿੱਚ ਉਸ ਦੀ ਲੋੜ ਪੱਖ ਛੂੰਹਦੀਆਂ ਕਵਿਤਾਵਾਂ ਸੁਣਾਈਆਂ। ਬਲਦੇਵ ਸਿੰਘ ਪ੍ਰਦੇਸ਼ੀ, ਸ਼ਿਵ ਦੱਤ ਅਕਸ, ਕੰਚਨ ਭੱਲਾ, ਸਤੀਸ਼ ਪਾਪੂਲਰ, ਰਾਣਾ ਬੂਲਪੁਰੀ ਨੇ ਗਜ਼ਲਾਂ ਤਰੰਨਮ ਵਿਚ ਗਾ ਕੇ ਚੰਗਾ ਰੰਗ ਬੰਨ੍ਹਿਆ। ਦਰਸ਼ਨ ਤਿਉਣਾ, ਜਗਤਾਰ ਜੋਗ, ਸਤਪਾਲ ਨੂਰ, ਸਤੀਸ਼ ਮਧੋਕ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਚੰਗੀ ਵਾਹ-ਵਾਹ ਖੱਟੀ। ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਵਧੀਆ ਢੰਗ ਨਾਲ ਕੀਤਾ। ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਨੇ ਸਰੋਤਿਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…