nabaz-e-punjab.com

ਖਾਲਸਾ ਸਕੂਲ ਕੁਰਾਲੀ ਵਿੱਚ ਪੰਜਾਬੀ ਲਿਖਾਰੀ ਸਭਾ ਦੀ ਇਕੱਤਰਤਾ ਹੋਈ, ਕਵਿਤਾਵਾਂ ਦਾ ਦੌਰ ਚੱਲਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਜੁਲਾਈ:
ਸਥਾਨਕ ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ ’ਤੇ ਸਥਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਪ੍ਰਧਾਨ ਕੁਲਵੰਤ ਸਿੰਘ ਮਾਵੀ ਦੀ ਦੇਖ ਰੇਖ ਵਿਚ ਹੋਈ, ਜਿਸ ਦੌਰਾਨ ਕਵਿਤਾਵਾਂ ਦਾ ਦੌਰ ਚੱਲਿਆ। ਇਸ ਦੌਰਾਨ ਭਿੰਡਰ ਭਾਗੋਮਾਜਰਾ ਨੇ ਆਏ ਕਵੀਆਂ ਦਾ ਸਵਾਗਤ ਕੀਤਾ ਉਪਰੰਤ ਸੁਰਿੰਦਰ ਸੌਂਕੀ ਨੇ ਗੀਤ ‘ਸ਼ਹੀਦ ਭਗਤ ਸਿੰਘ ਜੀ’, ਚੰਨੀ ਦਿਲਦਾਰ ਨੇ ‘ਟਾਈਮ ਆ ਗਿਆ ਰਕਾਨੇ ਤੇਰੇ ਯਾਰ ਦਾ’, ਮੋਹਨ ਸਿੰਘ ਪਪਰਾਲਾ ‘ਸ਼ਾਹ ਨੇ ਬਣੀਦਾ ਪਿੰਡ ਦੀ ਸ਼ਾਮਲਾਟ ਦੱਬਕੇ’, ਸੁੱਚਾ ਸਿੰਘ ਅੱਧਰੇੜਾ ‘ਕਰੋ ਪ੍ਰਣਾਮ ਸ਼ਹੀਦਾਂ ਨੂੰ’, ਕਾਮਰੇਡ ਗੁਰਨਾਮ ਸਿੰਘ ਨੇ ਸ਼ਹੀਦ ਊਧਮ ਸਿੰਘ ਬਾਰੇ ‘ਭਾਸ਼ਣ’, ਡਾਕਟਰ ਗਜਿੰਦਰ ਸਿੰਘ ਨੇ ਜੀਵਨੀ ‘ਸ਼ਹੀਦ ਊਧਮ ਸਿੰਘ’, ਸਰੂਪ ਸਿਆਸਲਬੀ ਨੇ ‘ਤਬਦੀਲੀ ਅਤੇ ਵਿਕਾਸ’, ਸੀਤਲ ਸਹੌੜਾਂ ਨੇ ‘ਸਦਾ ਜਿਉਂਦੇ ਰਹਿਣ ਯੋਧੇ’, ਭਿੰਦਰ ਭਾਗੋਮਾਜਰਾ ਨੇ ‘ਚੰਡੀਗੜ੍ਹੀਏ ਵੱਧ ਸਿਆਣੇ’, ਕੁਲਵੰਤ ਮਾਵੀ ਨੇ ‘ਵੈਰੀ ਨੂੰ ਊਧਮ ਸਿੰਘ ਫਿਰੇ ਲੱਭਦਾ’ ਆਦਿ ਕਵਿਤਾਵਾਂ ਅਤੇ ਗੀਤ ਸੁਣਕੇ ਰੰਗ ਬੰਨ੍ਹਿਆ। ਅੰਤ ਵਿੱਚ ਸਭਾ ਦੇ ਪ੍ਰਧਾਨ ਕੁਲਵੰਤ ਮਾਵੀ ਨੇ ਆਏ ਕਵੀਆਂ ਅਤੇ ਲੇਖਕਾਂ ਦਾ ਧੰਨਵਾਦ ਕਰਦਿਆਂ ਉਸਾਰੂ ਸਾਹਿਤ ਲਿਖਣ ਅਤੇ ਪੜਨ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…