Nabaz-e-punjab.com

ਸਿੱਖਿਆ ਬੋਰਡ ਮੁਲਾਜ਼ਮ ਜਥੇਬੰਦੀ ਦੀਆਂ ਸਾਲਾਨਾ ਚੋਣਾਂ ਵਿੱਚ ਖੰਗੂੜਾ-ਰਾਣੂ ਗਰੁੱਪ ਦੀ ਹੂੰਝਾਫੇਰ ਜਿੱਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀਆਂ ਐਸੋਸੀਏਸ਼ਨ ਦੀਆਂ ਸਮੇਂ ਤੋਂ ਕਾਫੀ ਪਛੜ ਕਿ ਹੋਈਆਂ ਸਾਲਾਨਾ ਚੋਣਾਂ ਵਿੱਚ ਖੰਗੂੜਾ-ਰਾਣੂ ਗਰੁੱਪ ਨੇ ਹੂੰਝਾਫੇਰ ਜਿੱਤ ਹਾਸਲ ਕੀਤੀ। ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੁਲਾਜ਼ਮਾਂ ਦੀਆਂ ਵੋਟਾਂ ਪਾਉਣ ਲਈ ਪੋਲਿੰਗ ਬੂਥ ਬਣਾਏ ਗਏ। ਅੱਜ ਸਵੇਰੇ ਮੁਲਾਜ਼ਮਾਂ ਦੀਆਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਅਤੇ ਬਾਅਦ ਦੁਪਹਿਰ ਜ਼ਿਲ੍ਹਾ ਪੱਧਰੀ ਬੂਥਾਂ ’ਤੇ ਪਈਆਂ ਵੋਟਾਂ ਦੀ ਗਿਣਤੀ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਜਿਵੇਂ ਹੀ ਜਲੰਧਰ ਅਤੇ ਮੋਗਾ ਤੋਂ ਖੰਗੂੜਾ-ਰਾਣੂ ਗਰੁੱਪ ਨੂੰ ਲੀਡ ਮਿਲਣ ਦੀ ਸੂਚਨਾ ਬੋਰਡ ਦੇ ਮੁੱਖ ਦਫ਼ਤਰ ਪੁੱਜੀ ਤਾਂ ਇਸ ਧੜੇ ਦੇ ਮੈਂਬਰਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਸ਼ਾਮ ਨੂੰ ਸਾਰੇ ਬੂਥਾਂ ਦੀਆਂ ਵੋਟਾਂ ਦੀ ਗਿਣਤੀ ਦਾ ਜੋੜ ਕੇ ਚੋਣ ਕਮਿਸ਼ਨ ਪੈਨਲ ਵੱਲੋਂ ਨਤੀਜਾ ਐਲਾਨਿਆ ਗਿਆ।
ਚੋਣ ਕਮਿਸ਼ਨ ਦੇ ਮੈਂਬਰ ਗੁਲਸ਼ਨ ਅਰੋੜਾ, ਸੰਜੀਵ ਕੁਮਾਰ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਚੋਣਾਂ ਦੌਰਾਨ ਕੁਲ 1188 ਵੋਟਾਂ ’ਚੋਂ 1089 ਵੋਟਾਂ (91.67 ਫੀਸਦੀ) ਪੋਲ ਹੋਈਆਂ। ਉਨ੍ਹਾਂ ਦੱਸਿਆ ਕਿ ਖੰਗੂੜਾ-ਰਾਣੂ ਗਰੁੱਪ ਦੇ ਪ੍ਰਧਾਨ ਦੇ ਅਹੁਦੇ ਲਈ ਪਰਵਿੰਦਰ ਸਿੰਘ ਖੰਗੂੜਾ ਨੂੰ 618 ਵੋਟਾਂ ਪਈਆਂ ਜਦੋਂਕਿ ਉਨ੍ਹਾਂ ਦੇ ਵਿਰੋਧੀ ਸਰਬਸਾਂਝਾ ਅਤੇ ਮੁਲਾਜ਼ਮ ਭਲਾਈ ਗਰੁੱਪ ਦੇ ਉਮੀਦਵਾਰ ਅਮਰੀਕ ਸਿੰਘ ਭੜੀ ਨੂੰ 436 ਵੋਟਾਂ ਪਈਆਂ। ਇਸ ਤਰ੍ਹਾਂ ਸ੍ਰੀ ਖੰਗੂੜਾ 182 ਵੋਟਾਂ ਨਾਲ ਜੇਤੂ ਰਹੇ।
ਸੀਨੀਅਰ ਮੀਤ ਪ੍ਰਧਾਨ ਲਈ ਗੁਰਚਰਨ ਸਿੰਘ ਤਰਮਾਲਾ ਨੂੰ 600 ਵੋਟਾਂ, ਵਿਰੋਧੀ ਉਮੀਦਵਾਰ ਰਜਿੰਦਰ ਮੈਣੀ ਨੂੰ 440 ਵੋਟਾਂ, ਮੀਤ ਪ੍ਰਧਾਨ-1 ਲਈ ਪਰਮਜੀਤ ਸਿੰਘ ਬੈਨੀਪਾਲ ਨੂੰ 579 ਵੋਟਾਂ ਤੇ ਵਿਰੋਧੀ ਉਮੀਦਵਾਰ ਪ੍ਰਭਦੀਪ ਬੋਪਾਰਾਏ ਨੂੰ 468 ਵੋਟਾਂ, ਮੀਤ ਪ੍ਰਧਾਨ-2 ਲਈ ਕੰਵਲਜੀਤ ਕੌਰ ਗਿੱਲ ਨੂੰ 578 ਵੋਟਾਂ ਤੇ ਵਿਰੋਧੀ ਉਮੀਦਵਾਰ ਭੀਮ ਚੰਦ ਨੂੰ 462 ਵੋਟਾਂ, ਜੂਨੀਅਰ ਮੀਤ ਪ੍ਰਧਾਨ ਲਈ ਜਸਕਰਨ ਸਿੰਘ ਸਿੱਧੂ ਨੂੰ 587 ਵੋਟਾਂ, ਵਿਰੋਧੀ ਵਕੀਲ ਸਿੰਘ ਸਿੱਧੂ ਨੂੰ 454 ਵੋਟਾਂ ਪਈਆਂ। ਜਨਰਲ ਸਕੱਤਰ ਲਈ ਸੁਖਚੈਨ ਸਿੰਘ ਸੈਣੀ ਨੂੰ 598 ਵੋਟਾਂ ਅਤੇ ਵਿਰੋਧੀ ਉਮੀਦਵਾਰ ਸੁਨੀਲ ਅਰੋੜਾ ਨੂੰ 449 ਵੋਟਾਂ ਮਿਲੀਆਂ, ਸਕੱਤਰ ਲਈ ਸਤਨਾਮ ਸਿੰਘ ਸੱਤਾ ਨੂੰ 579 ਵੋਟਾਂ ਤੇ ਵਿਰੋਧੀ ਧੜੇ ਦੇ ਪਰਮਜੀਤ ਸਿੰਘ ਰੰਧਾਵਾ ਨੂੰ 466 ਵੋਟਾਂ, ਸੰਯੁਕਤ ਸਕੱਤਰ ਲਈ ਬਲਵਿੰਦਰ ਸਿੰਘ ਚਨਾਰਥਲ ਨੂੰ 584 ਵੋਟਾਂ ਤੇ ਵਿਰੋਧੀ ਗੁਰਦੀਪ ਸਿੰਘ ਕਾਹਲੋਂ ਨੂੰ 456 ਵੋਟਾਂ, ਵਿੱਤ ਸਕੱਤਰ ਲਈ ਗੁਰਦੀਪ ਸਿੰਘ ਪਨੇਸਰ ਨੂੰ 573 ਵੋਟਾਂ ਤੇ ਵਿਰੋਧੀ ਉਮੀਦਵਾਰ ਰਾਜ ਕੁਮਾਰ ਭਗਤ ਨੂੰ 469 ਵੋਟਾਂ, ਦਫ਼ਤਰ ਸਕੱਤਰ ਲਈ ਬਲਵੰਤ ਸਿੰਘ ਨੂੰ 570 ਵੋਟਾਂ ਤੇ ਵਿਰੋਧੀ ਉਮੀਦਵਾਰ ਬਲਜਿੰਦਰ ਸਿੰਘ ਮਾਂਗਟ ਨੂੰ 477 ਵੋਟਾਂ, ਸੰਗਠਨ ਸਕੱਤਰ ਲਈ ਰਮਨਦੀਪ ਗਿੱਲ ਨੂੰ 565 ਵੋਟਾਂ ਅਤੇ ਮਨੋਜ ਰਾਣਾ ਨੂੰ 476 ਵੋਟਾਂ ਅਤੇ ਪ੍ਰੈਸ ਸਕੱਤਰ ਲਈ ਰਮਨਦੀਪ ਸਿੰਘ ਬੋਪਾਰਾਏ ਨੂੰ 565 ਵੋਟਾਂ ਅਤੇ ਵਿਰੋਧੀ ਉਮੀਦਵਾਰ ਗਗਨਦੀਪ ਜੌਲੀ ਨੂੰ 473 ਵੋਟਾਂ ਮਿਲੀਆਂ।
ਇੰਝ ਹੀ ਖੰਗੂੜਾ-ਰਾਣੂ ਗਰੁੱਪ ਦੇ ਕਾਰਜਕਾਰਨੀ ਮੈਂਬਰਾਂ ਰੁਪਿੰਦਰ ਨੂੰ 577 ਵੋਟਾਂ, ਕੁਸੱਲਿਆ ਦੇਵੀ ਨੂੰ 582 ਵੋਟਾਂ, ਬਲਵੀਰ ਸਿੰਘ ਨੂੰ 587 ਵੋਟਾਂ, ਕੁਲਦੀਪ ਸਿੰਘ ਮੰਡੇਰ ਨੂੰ 565 ਵੋਟਾਂ, ਜਗਤਾਰ ਸਿੰਘ ਨੂੰ 586 ਵੋਟਾਂ, ਰਾਜੀਵ ਕੁਮਾਰ ਨੂੰ 578 ਵੋਟਾਂ, ਕੁਲਦੀਪ ਸਿੰਘ ਸਿੱਧੂ ਨੂੰ 577 ਵੋਟਾਂ, ਅਮਰਨਾਥ ਨੂੰ 591 ਵੋਟਾਂ, ਦੀਪਕ ਕੁਮਾਰ ਨੂੰ 584 ਵੋਟਾਂ, ਜੋਗਿੰਦਰ ਸਿੰਘ ਨੂੰ 581 ਵੋਟਾਂ, ਜਗਦੀਪ ਸਿੰਘ ਨੂੰ 573 ਵੋਟਾਂ, ਸਵਰਨ ਸਿੰਘ ਤਿਊੜ ਨੂੰ 582 ਵੋਟਾਂ ਅਤੇ ਅਜੈਬ ਸਿੰਘ ਨੂੰ 582 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ।
ਇਸ ਮੌਕੇ ਨਵੇਂ ਬਣੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਸਮੂਹ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਬੋਰਡ ਦੀ ਖ਼ੁਦਮੁਖ਼ਤਿਆਰੀ ਅਤੇ ਬੋਰਡ ਦੇ ਮੁਲਾਜ਼ਮਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਭਰੋਸਾ ਦਿੰਦਿਆਂ ਐਲਾਨ ਕੀਤਾ ਕਿ ਉਹ ਸਾਰੇ ਧੜਿਆਂ ਨੂੰ ਨਾਲ ਲੈ ਕੇ ਚੱਲਣਗੇ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…