Nabaz-e-punjab.com

ਖਰੜ ਨਗਰ ਕੌਂਸਲ ਵੱਲੋਂ ਜੈਵਿਕ ਖਾਦ ਦੀ ਆਨਲਾਈਨ ਡਿਲੀਵਰੀ ਸ਼ੁਰੂ: ਡੀਸੀ

ਆਨਲਾਈਨ ਡਿਲੀਵਰੀ ਕਰਨ ਵਾਲੀ ਉੱਤਰੀ ਭਾਰਤ ਦੀ ਪਲੇਠੀ ਸ਼ਹਿਰੀ ਇਕਾਈ ਬਣੀ ਨਗਰ ਕੌਂਸਲ ਖਰੜ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 20 ਦਸੰਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਅੱਜ ਇਥੇ ਦੱਸਿਆ ਕਿ ਨਗਰ ਕੌਂਸਲ ਖਰੜ ਨੇ ਜੈਵਿਕ ਖਾਦ ਦੀ ਆਨਲਾਈਨ ਡਿਲੀਵਰੀ ਲਈ ਨਗਰ ਵਾਸੀਆਂ ਤੋਂ ਆਨਲਾਈਨ ਆਰਡਰ ਲੈਣ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਦਿਆਲਨ ਨੇ ਦੱਸਿਆ ਕਿ ਘਰਾਂ ਦੇ ‘‘ਗਿੱਲੇ-ਸੱੁਕੇ ਕੂੜੇ ਨੂੰ ਵੱਖੋ-ਵੱਖ ਕਰਕੇ ਸੈਲਫੀ ਖਿੱਚਣ ’ਤੇ ਮੁਫਤ ਖਾਦ ਲੈਣ’’ ਦੀ ਮੁਹਿੰਮ ਨੂੰ ਭਾਰੀ ਹੁੰਗਾਰਾ ਮਿਲਣ ਤੋਂ ਬਾਅਦ ਨਗਰ ਕੌਂਸਲ ਖਰੜ ਵੱਲੋਂ ਨਵੀਂ ਪਹਿਲਕਦਮੀ ਤਹਿਤ ਕੌਂਸਲ ਵੱਲੋਂ ਬਣਾਈ ਜੈਵਿਕ ਖਾਦ ਨੂੰ ਖਰੜ ਵਾਸੀਆਂ ਦੇ ਬਗੀਚਿਆਂ ਤਕ ਪਹੁੰਚਾਉਣ ਲਈ ਆਨਲਾਈਨ ਡਿਲੀਵਰੀ ਦੀ ਵਿਵਸਥਾ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਐਮਾਜ਼ੋਨ ਆਦਿ ਆਨਲਾਈਨ ਕੰਪਨੀਆਂ ਦੀ ਤਰਜ਼ ’ਤੇ ਖਰੜ ਵਾਸੀ ਆਪਣੀ ਲੋੜ ਮੁਤਾਬਕ ਜੈਵਿਕ ਖਾਦ ਦਾ ਆਰਡਰ ਕੌਂਸਲ ਦੀ ਈ-ਮੇਲ mck.kharar0yahoo.co.in ’ਤੇ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ ਨੂੰ ਆਪਣਾ ਨਾਮ, ਪਤਾ, ਫ਼ੋਨ ਨੰਬਰ ਅਤੇ ਖਾਦ ਦੀ ਮਾਤਰਾ ਲਿਖ ਕੇ ਭੇਜਣੀ ਹੋਵੇਗੀ। ਆਰਡਰ ਮਿਲਣ ਉਪਰੰਤ ਕੌਂਸਲ ਦੇ ਅਧਿਕਾਰੀ ਇਸ ਨੂੰ ਤਸਦੀਕ ਕਰਕੇ ਦੱਸੇ ਪਤੇ ’ਤੇ ਜੈਵਿਕ ਖਾਦ ਪਹੁੰਚਾਉਣਗੇ। ਉਨ੍ਹਾਂ ਦੱਸਿਆ ਕਿ ਕੌਂਸਲ ਵਲੋਂ ਬਣਾਈ ਗਈ ਜੈਵਿਕ ਖਾਦ ਸਰਕਾਰੀ ਲੈਬਾਰਟਰੀ ਵਿਚ ਚੈੱਕ ਕਰਵਾਈ ਗਈ ਹੈ ਅਤੇ ਇਸ ਵਿਚ ਸਾਰੇ ਤੱਤਾਂ ਦੀ ਮਾਤਰਾ ਬਹੁਤ ਹੀ ਵਧੀਆ ਮਿਲੀ ਹੈ। ਸ੍ਰੀ ਦਿਆਲਨ ਨੇ ਦੱਸਿਆ ਕਿ ਅਜਿਹੀ ਖਾਦ ਪ੍ਰਾਈਵੇਟ ਨਰਸਰੀਆਂ ਵਲੋਂ ਕਰੀਬ 30 ਰੁਪਏ ਪ੍ਰਤੀ ਕਿੱਲੋ ਵੇਚੀ ਜਾ ਰਹੀ ਹੈ ਜਦਕਿ ਨਗਰ ਕਂੌਸਲ ਖਰੜ ਵਲੋਂ ਇਸ ਦਾ ਭਾਅ 10 ਰੁਪਏ ਪ੍ਰਤੀ ਕਿੱਲੋ ਰੱਖਿਆ ਗਿਆ ਹੈ। ਡੀਸੀ ਨੇ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਦੇਣ ਅਤੇ ਸਫ਼ਲ ਬਣਾਉਣ ਲਈ ਸ਼ਹਿਰ ਵਾਸੀਆਂ ਨੂੰ ਵਧ-ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸੇ ਦੌਰਾਨ ਕੌਂਸਲ ਦੇ ਕਾਰਜਸਾਧਕ ਅਫ਼ਸਰ ਕੁਲਬੀਰ ਸਿੰਘ ਬਰਾੜ ਨੇ ਦੱਸਿਆ ਕਿ ਨਗਰ ਕੌਂਸਲ ਦੇ ਇਸ ਪ੍ਰੋਗਰਾਮ ਨੂੰ ਹੋਰ ਸਫ਼ਲ ਬਣਾਉਣ ਲਈ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਐਸਡੀਐਮ ਹਿਮਾਂਸ਼ੂ ਜੈਨ ਵੱਲੋਂ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਖਰੜ ਵਾਸੀਆਂ ਨੂੰ ਹੁਣ ਤੱਕ 10 ਟਨ ਜੈਵਿਕ ਖਾਦ ਦਿੱਤੀ ਜਾ ਚੁੱਕੀ ਹੈ, ਜਿਸ ਨਾਲ ਲੋਕਾਂ ਦੇ ਘਰੇਲੂ ਬਗੀਚਿਆਂ ਨੂੰ ਹਰਿਆ-ਭਰਿਆ ਬਣਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…