nabaz-e-punjab.com

ਖਰੜ ਵਿੱਚ 23 ਘੰਟੇ, ਜ਼ੀਰਕਪੁਰ ਵਿੱਚ 20 ਬਿਜਲੀ ਸਪਲਾਈ ਗੁੱਲ, ਪਾਣੀ ਨੂੰ ਵੀ ਤਰਸੇ ਲੋਕ

ਮੁਹਾਲੀ ਵਿੱਚ ਵੀ ਅੱਖ ਮਟੱਕਾ ਕਰਦੀ ਰਹੀ ਬਿਜਲੀ, ਲੋਕ ਡਾਢੇ ਤੰਗ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਸਤੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬਿਜਲੀ ਦੀ ਨਾਕਸ ਸਪਲਾਈ ਤੋਂ ਲੋਕ ਕਾਫੀ ਤੰਗ ਹਨ। ਆਈਟੀ ਸਿਟੀ ਮੁਹਾਲੀ ਦੇ ਸ਼ਹਿਰੀ ਖੇਤਰ ਵਿੱਚ ਬਿਜਲੀ ਅੱਖ ਮਟੱਕੇ ਮਾਰਦੀ ਰਹਿੰਦੀ ਹੈ। ਸਨਅਤੀ ਏਰੀਆ ਵਿੱਚ ਜ਼ਿਆਦਾਤਰ ਕਾਰੋਬਾਰ ਬਿਜਲੀ ’ਤੇ ਨਿਰਭਰ ਹੈ। ਸੁਖਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਲੋੜ ਅਨੁਸਾਰ ਬਿਜਲੀ ਸਪਲਾਈ ਨਾ ਮਿਲਣ ਕਾਰਨ ਲਘੂ ਉਦਯੋਗਾਂ ਦਾ ਮਾੜਾ ਹਾਲ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਮੀਂਹ ਪੈਣ ਕਾਰਨ ਤਕਨੀਕੀ ਖ਼ਰਾਬੀ ਠੀਕ ਕਰਨ ਵਿੱਚ ਮੁਸ਼ਕਲ ਆਈ ਹੈ।
ਇੱਥੋਂ ਦੇ ਨੇੜਲੇ ਪਿੰਡ ਭਾਗੋਮਾਜਰਾ ਵਿੱਚ ਬੀਤੀ ਰਾਤ ਤੋਂ ਲੈ ਕੇ ਦੇਰ ਰਾਤ ਤੱਕ ਬਿਜਲੀ ਗੁੱਲ ਰਹੀ। ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਕਿ ਅੱਜ ਐਤਵਾਰ ਨੂੰ ਵੀ ਸਾਰਾ ਦਿਨ ਬਿਜਲੀ ਗੁੱਲ ਰਹੀ ਅਤੇ ਦੇਰ ਸ਼ਾਮ ਕਰੀਬ 6 ਵਜੇ ਬਿਜਲੀ ਸਪਲਾਈ ਬਹਾਲ ਹੋਈ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਮਾਜ ਸੇਵੀ ਆਗੂ ਅਰਵਿੰਦ ਪੁਰੀ ਨੇ ਦੱਸਿਆ ਕਿ ਮੁੱਲਾਂਪੁਰ ਗਰੀਬਦਾਸ 66ਕੇਵੀ ਸਬ ਸਟੇਸ਼ਨ ਅਧੀਨ ਆਉਂਦੇ ਇਲਾਕੇ ਵਿੱਚ ਬਿਜਲੀ ਸਪਲਾਈ ਦਾ ਮਾੜਾ ਹੈ। ਉਨ੍ਹਾਂ ਦੱਸਿਆ ਕਿ ਦਿਨ ਵਿੱਚ ਕਈ ਵਾਰ ਬਿਜਲੀ ਚਲੀ ਜਾਂਦੀ ਹੈ ਅਤੇ ਲਗਾਤਾਰ ਟਰੀਪਿੰਗ ਹੁੰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ।
ਖਰੜ ਦੇ ਵੱਖ-ਵੱਖ ਖੇਤਰਾਂ ਵਿੱਚ ਲੰਮਾ ਸਮਾਂ ਬਿਜਲੀ ਗੁੱਲ ਰਹੀ। ਰੰਧਾਵਾ ਰੋਡ ਇਲਾਕੇ ਵਿੱਚ ਲਗਾਤਾਰ 23 ਘੰਟੇ ਬਿਜਲੀ ਬੰਦ ਰਹੀ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੂਚਨਾ ਮਿਲਣ ’ਤੇ ਜੇਈ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਲਾਈਨਮੈਨ ਹਰਬੰਸ ਸਿੰਘ ਅਤੇ ਹੋਰਨਾਂ ਕਰਮਚਾਰੀਆਂ ਨੂੰ ਮੌਕੇ ’ਤੇ ਭੇਜਿਆ ਗਿਆ।
ਰਣਧੀਰ ਸਿੰਘ ਭੱਟ, ਸਿੰਮੀ, ਮਨਪ੍ਰੀਤ ਸਿੰਘ, ਚਰਨਜੀਤ ਕੌਰ, ਪ੍ਰਤਾਪ ਚੰਦ, ਗੁੱਡੀ ਦੇਵੀ, ਅਤੇ ਹੋਰਨਾਂ ਸ਼ਨਿਚਰਵਾਰ ਸ਼ਾਮ ਨੂੰ 5 ਵਜੇ ਅਚਾਨਕ ਧਮਾਕਾ ਹੋਇਆ ਅਤੇ ਤੁਰੰਤ ਬਿਜਲੀ ਗੁੱਲ ਹੋ ਗਈ। ਖਪਤਕਾਰਾਂ ਨੇ ਪਾਵਰਕੌਮ ਦੇ ਸ਼ਿਕਾਇਤ ਨੰਬਰ 1912 ’ਤੇ ਕਾਫੀ ਫੋਨ ਖੜਕਾਉਣ ’ਤੇ ਸਟਾਫ਼ ਨੇ ਦੱਸਿਆ ਕਿ ਦੇਰ ਰਾਤ 10 ਵਜੇ ਬਿਜਲੀ ਸਪਲਾਈ ਚਾਲੂ ਹੋ ਜਾਵੇਗੀ ਲੇਕਿਨ ਬਿਜਲੀ ਸਪਲਾਈ ਬਹਾਲ ਨਹੀਂ ਹੋਈ। ਇਸ ਮਗਰੋਂ ਫਿਰ ਤੋਂ ਪਾਵਰਕੌਮ ਦੇ ਮੁੱਖ ਦਫ਼ਤਰ ਅਤੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ। ਪਹਿਲਾਂ ਤਾਂ ਕਰਮਚਾਰੀਆਂ ਨੂੰ ਤਕਨੀਕੀ ਖ਼ਰਾਬੀ ਵਾਲਾ ਪੁਆਇੰਟ ਹੀ ਨਹੀਂ ਲੱਭਿਆ। ਫਿਰ ਉਹ ਅੱਧੀ ਰਾਤ ਤੱਕ ਸੜੀਆਂ ਹੋਈਆਂ ਤਾਰਾਂ ਨੂੰ ਠੀਕ ਕਰਦੇ ਹਨ। ਇਸ ਮਗਰੋਂ ਕੁਝ ਏਰੀਆ ਵਿੱਚ ਬਿਜਲੀ ਆ ਗਈ ਪ੍ਰੰਤੂ ਕਾਫੀ ਏਰੀਆ ਹਨੇਰੇ ਵਿੱਚ ਡੁੱਬਿਆ ਰਿਹਾ। ਜਿਸ ਕਾਰਨ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਰਹੀ। ਲੋਕਾਂ ਨੂੰ ਸ਼ਨਿਚਰਵਾਰ ਸ਼ਾਮ ਅਤੇ ਐਤਵਾਰ ਨੂੰ ਸਵੇਰੇ ਅਤੇ ਦੁਪਹਿਰ ਨੂੰ ਪਾਣੀ ਨਹੀਂ ਮਿਲਿਆ। ਇਸੇ ਤਰ੍ਹਾਂ ਸਿਟੀ ਥਾਣੇ ਨੇੜਲਾ ਇਲਾਕਾ, ਜੋਗੀਆਵਾਲਾ ਮੁਹੱਲਾ, ਮੇਨ ਬਾਜ਼ਾਰ ਵਿੱਚ ਬਿਜਲੀ ਬੰਦ ਰਹੀ ਅਤੇ ਅੱਜ ਬਾਅਦ ਦੁਪਹਿਰ ਤਿੰਨ ਵਜੇ ਬਿਜਲੀ ਆਈ।
ਇੰਝ ਹੀ ਜ਼ੀਰਕਪੁਰ ਇਲਾਕੇ ਵਿੱਚ ਲਗਾਤਾਰ 20 ਘੰਟੇ ਬਿਜਲੀ ਗੁੱਲ ਰਹੀ। ਜਾਣਕਾਰੀ ਅਨੁਸਾਰ ਬਲਟਾਣਾ ਪੁਰਾ ਇਲਾਕਾ ਅਤੇ ਵਧਾਵਾ ਨਗਰ ਵਿੱਚ ਬੀਤੇ ਕੱਲ੍ਹ ਦੇਰ ਸ਼ਾਮ ਸੱਤ ਵਜੇ ਬਿਜਲੀ ਚਲੀ ਗਈ ਅਤੇ ਪੁਰਾ ਇਲਾਕੇ ਵਿੱਚ ਸੰਘਣਾ ਹਨੇਰਾ ਛਾ ਗਿਆ। ਅੱਜ ਦੂਜੇ ਦਿਨ ਸ਼ਾਮ ਨੂੰ ਬਿਜਲੀ ਆਈ। ਇਸੇ ਤਰ੍ਹਾਂ ਡੇਰਾਬੱਸੀ ਇਲਾਕੇ ਵਿੱਚ ਸ਼ਨਿਚਰਵਾਰ ਸ਼ਾਮ ਨੂੰ ਅਚਾਨਕ ਬਿਜਲੀ ਗੁੱਲ ਹੋ ਗਈ ਅਤੇ ਕਰੀਬ ਅੱਧੀ ਰਾਤ 12 ਵਜੇ ਬਿਜਲੀ ਸਪਲਾਈ ਬਹਾਲ ਹੋਈ।
(ਬਾਕਸ ਆਈਟਮ)
ਪਾਵਰਕੌਮ ਦੇ ਐਕਸੀਅਨ ਕੇ.ਐਸ. ਰੰਧਾਵਾ ਨੇ ਖਪਤਕਾਰਾਂ ਦੀ ਸ਼ਿਕਾਇਤ ਮਿਲਣ ’ਤੇ ਸਬੰਧਤ ਜੇਈ ਅੰਮ੍ਰਿਤਪਾਲ ਸਿੰਘ ਨੂੰ ਫੋਨ ਕਰਕੇ ਪੀੜਤ ਲੋਕਾਂ ਨੂੰ ਦਰਪੇਸ਼ ਸਮੱਸਿਆ ਦਾ ਤੁਰੰਤ ਹੱਲ ਕਰਨ ਲਈ ਆਖਿਆ। ਇਸ ਤੋਂ ਬਾਅਦ ਪਾਵਰਕੌਮ ਦੇ ਕਰਮਚਾਰੀ ਹਰਕਤ ਵਿੱਚ ਆਏ। ਐਸਡੀਓ ਬਚਿੱਤਰ ਸਿੰਘ ਨੇ ਦੱਸਿਆ ਕਿ ਤਕਨੀਕੀ ਖ਼ਰਾਬੀ ਕਾਰਨ ਸਿਟੀ ਥਾਣਾ ਏਰੀਆ, ਜੋਗੀਆਵਾਲਾ ਮੁਹੱਲਾ ਅਤੇ ਮੇਨ ਬਾਜ਼ਾਰ ਵਿੱਚ ਬਿਜਲੀ ਸਪਲਾਈ ਗੁੱਲ ਹੋਣ ਦੀ ਸ਼ਿਕਾਇਤ ਮਿਲੀ ਸੀ ਅਤੇ ਅੱਜ ਬਾਅਦ ਦੁਪਹਿਰ ਤਿੰਨ ਵਜੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…