
ਖਰੜ ਨਗਰ ਕੌਂਸਲ ਨੇ ਖੁੱਲ੍ਹੀ ਬੋਲੀ ਰਾਹੀਂ ਕੀਤੀ ਪੁਰਾਣੇ ਕੰਡਮ ਸਮਾਨ ਦੀ ਨਿਲਾਮੀ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 1 ਜੁਲਾਈ:
ਖਰੜ ਨਗਰ ਕੌਂਸਲ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਉੱਸਪਲ ਪਾਰਕ ਖਰੜ ਵਿਖੇ ਪਏ ਪੁਰਾਣੇ ਕੰਡਮ ਸਮਾਨ ਦੀ ਖੁੱਲੀ ਬੋਲੀ ਰਾਹੀ ਨਿਲਾਮੀ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋੱ ਕੁੱਲ 42 ਫਰਮਾਂ ਨੇ ਭਾਗ ਲਿਆ। ਨਗਰ ਕੌਂਸਲ ਦੇ ਬੁਲਾਰ ੇਨੇ ਦੱਸਿਆ ਕਿ ਇਹ ਬੋਲੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਭੇਜੇ ਗਏ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰਿਤ ਨੁਮਾਇੰਦੇ ਪੁਨੀਤ ਬਾਂਸਲ ਨਾਇਬ ਤਹਿਸੀਲਦਾਰ ਖਰੜ, ਉਪ ਮੰਡਲ ਮੈਜਿਟਰੇਟ ਵੱਲੋਂ ਭੇਜੇ ਨੁਮਾਇੰਦੇ ਪਿਆਰਾ ਸਿੰਘ, ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ ਪਟਿਆਲਾ ਵੱਲੋਂ ਭੇਜੇ ਨੁਮਾਇੰਦੇ ਅਨਿਲ ਕੁਮਾਰ (ਇੰਸਪੈਕਟਰ), ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸੰਗੀਤ ਕੁਮਾਰ, ਏਐਮਈ ਹਰਪ੍ਰੀਤ ਸਿੰਘ ਭਿਓਰਾ, ਚੀਫ਼ ਸੈਨੇਟਰੀ ਇੰਸਪੈਕਟਰ ਰਾਜੇਸ਼ ਕੁਮਾਰ, ਸੈਨੇਟਰੀ ਇੰਸਪੈਕਟਰ ਬਲਵੀਰ ਸਿੰਘ ਦੀ ਹਾਜ਼ਰੀ ਵਿੱਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਐਮ.ਐਸ. ਕਾਲੜਾ ਵੱਲੋਂ ਸਭ ਤੋਂ ਵੱਧ ਬੋਲੀ ਦਿੱਤੀ ਗਈ।