ਖਰੜ ਪੁਲੀਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 5 ਮੈਂਬਰ ਗ੍ਰਿਫ਼ਤਾਰ

ਚੋਰੀ ਦੇ ਕਈ ਵਾਹਨ, ਇਕ ਦੇਸੀ ਕੱਟਾ, ਹੋਰ ਮਾਰੂ ਹਥਿਆਰ ਅਤੇ 80 ਗਰਾਮ ਸਮੈਕ ਬਰਾਮਦ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 26 ਅਕਤੂਬਰ:
ਖਰੜ ਪੁਲੀਸ ਨੇ ਮੋਟਰ ਸਾਈਕਲ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੰ ਅੰਜਾਮ ਦੇਣ ਵਾਲੇ ਇੱਕ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਤੋੱ ਇਕ ਹੋੱਡਾ ਐਕਟਿਵਾ, 9 ਮੋਟਰਸਾਈਕਲ, ਇਕ ਓਪਨ ਜੀਪ, ਇਕ ਸਾਈਕਲ, ਇਕ ਦੇਸੀ ਕੱਟਾ 315 ਬੋਰ (ਸਮੇਤ 2 ਜ਼ਿੰਦਾ ਰੋਂਦ), ਇਕ ਤਲਵਾਰ, ਇਕ ਟਕੂਆ ਅਤੇ 80 ਗਰਾਮ ਸਮੈਕ ਬਰਾਮਦ ਕੀਤੀ ਗਈ ਹੈ। ਖਰੜ ਦੇ ਡੀਐਸਪੀ ਦਫ਼ਤਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਐਸਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ, ਡੀਐਸਪੀ ਖਰੜ ਰੁਪਿੰਦਰਦੀਪ ਕੌਰ ਸੋਹੀ ਅਤੇ ਇੰਸਪੈਕਟਰ ਰਾਜੇਸ ਅਰੋੜਾ ਨੇ ਦੱਸਿਆ ਕਿ ਏਐਸਆਈ ਜੀਵਨ ਸਿੰਘ ਪੁਲੀਸ ਪਾਰਟੀ ਸਮੇਤ ਬੀਤੀ 23 ਅਕਤੂਬਰ ਨੂੰ ਨਾਕਾਬੰਦੀ ਦੌਰਾਨ ਮੋਟਰ ਸਾਈਕਲ ਚੋਰੀ ਅਤੇ ਖੋਹ ਕਰਨ ਵਾਲੇ ਗਰੋਹ ਦੇ ਮੈਂਬਰਾਂ ਪ੍ਰਿੰਸ ਅਤੇ ਭੁਪਿੰਦਰ ਰਾਵਤ ਉਰਫ ਬੁੱਲਾ ਦੋਵੇਂ ਵਾਸੀ ਪਿੰਡ ਰਾਏਪੁਰ ਖੁਰਦ, ਚੰਡੀਗੜ੍ਹ, ਰਾਹੁਲ ਕੁਮਾਰ ਉਰਫ ਮੋਦੀ ਅਤੇ ਲਾਖਣ ਦੋਵੇਂ ਵਾਸੀ ਡੇਰਾਬੱਸੀ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਦਰ ਖਰੜ ਵਿੱਚ ਧਾਰਾ 379, ਆਰਮਜ਼ ਐਕਟ ਪਰਚਾ ਦਰਜ ਕੀਤਾ ਗਿਆ ਸੀ। ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਇਕ ਐਕਟਿਵਾ, ਇਕ ਮੋਟਰਸਾਈਕਲ, ਇਕ ਤਲਵਾਰ, ਇਕ ਟਕੂਆ, ਇਕ ਦੇਸੀ ਕੱਟਾ (315 ਬੋਰ ਸਮੇਤ 2 ਜਿੰਦਾ ਰੋਂਦ) ਬਰਾਮਦ ਕੀਤੇ ਸਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਉਪਰੋਕਤ ਵਿਅਕਤੀਆਂ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਪੁਲੀਸ ਵੱਲੋਂ ਪੰਜ ਹੋਰ ਮੋਟਰਸਾਈਕਲ, ਇਕ ਓਪਨ ਜੀਪ ਅਤੇ ਇਕ ਸਾਇਕਲ ਬਰਾਮਦ ਕੀਤੇ ਗਏ। ਇਨ੍ਹਾਂ ਵਿਅਕਤੀਆਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ’ਤੇ ਪਰਦੀਪ ਕੁਮਾਰ ਵਾਸੀ ਡੇਰਾਬੱਸੀ ਨੂੰ ਵੀ ਕਾਬੂ ਕੀਤਾ ਗਿਆ। ਜਿਸ ਕੋਲੋਂ 80 ਗਰਾਮ ਸਮੈਕ ਬਰਾਮਦ ਕੀਤੀ ਗਈ ਅਤੇ ਉਸਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ। ਪਰਦੀਪ ਦੀ ਨਿਸ਼ਾਨਦੇਹੀ ’ਤੇ ਦੋ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਇਕ ਹੋਡਾ ਐਕਟਿਵਾ ਢਕੋਲੀ ਮਾਰਕੀਟ ਤੇ ਚੋਰੀ ਕੀਤੀ, ਇੱਕ ਮੋਟਰ ਸਾਈਕਲ ਡੇਰਾਬਸੀ ਮਾਰਕੀਟ ਤੇ ਚੋਰੀ ਕੀਤਾ, ਓਪਨ ਜੀਪ ਜੀਰਕਪੁਰ ਮਾਰਕੀਟ ਤੋਂ ਚੋਰੀ ਕੀਤੀ, ਦੋ ਮੋਟਰਸਾਇਕਲ (ਬੁਲਟ ਅਤੇ ਬਜਾਜ ਪਲਸਰ) ਬਲਟਾਣਾ ਮਾਰਕੀਟ ਵਿੱਚੋੱ ਚੋਰੀ ਕੀਤੇ, ਇਕ ਹੀਰੋ ਮੋਟਰਸਾਇਕਲ ਬਲਟਾਣਾ ਤੋਂ ਤਲਵਾਰ ਦੀ ਨੋਕ ਤੇ ਖੋਹਿਆ, ਇਕ ਸਾਇਕਲ ਆਈਟੀ ਪਾਰਕ ਦੇ ਏਰੀਆ ਵਿੱਚੋਂ ਰਾਹਗੀਰ ਨੂੰ ਡਰਾ ਧਮਕਾ ਖੋਹਿਆ, ਇਕ ਮੋਟਰਸਾਇਕਲ ਜਲ ਵਾਇਯੂ ਟਾਵਰ ਸੰਨੀ ਇਨਕਲੈਵ ਤੋਂ ਟਕੂਏ ਦੀ ਨੋਕ ਤੇ ਖੋਹਿਆ, ਇਕ ਮੋਟਰਸਾਇਕਲ ਸੰਨੀ ਇਨਕਲੈਵ ਮਾਰਕੀਟ ਵਿੱਚੋਂ ਚੋਰੀ ਕੀਤਾ, ਇਕ ਮੋਟਰਸਾਇਕਲ ਬਲੌਂਗੀ ਤੋਂ ਅਤੇ ਇਕ ਮੋਟਰ ਸਾਈਕਲ ਤੋਂ ਚੋਰੀ ਕੀਤਾ।
ਉਹਨਾਂ ਦਸਿਆ ਕਿ ਇਹ ਸਾਰੇ ਮੁਲਜਮ ਇਕ ਦੂਸਰੇ ਦੇ ਦੋਸਤ ਹਨ ਅਤੇ ਇਹ ਪਹਿਲਾਂ ਐਸ਼ ਪ੍ਰਸਤੀ ਲਈ ਮੋਟਰਸਾਈਕਲ ਚੋਰੀ ਕਰਦੇ ਸੀ ਤੇ ਬਾਅਦ ਵਿੱਚ ਇਹ ਪੈਸੇ ਦੇ ਲਾਲਚ ਨੂੰ ਮੋਟਰਸਾਈਕਲ ਅਤੇ ਹੋਰ ਵਾਹਨ ਚੋਰੀ ਅਤੇ ਖੋਹ ਕਰਨ ਲੱਗੇ। ਇਹ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਆਪਣੇ ਪਾਸ ਮਾਰੂ ਹਥਿਆਰ ਰੱਖਦੇ ਸੀ। ਹੁਣ ਇਹ ਸਾਰੇ ਹਮ ਸਲਾਹ ਹੋ ਕੇ ਜਾਣਬੁੱਝ ਕੇ ਆਪਣੇ ਰਿਹਾਇਸ਼ੀ ਏਰੀਆ ਤੋਂ ਦੂਰ ਆ ਕੇ ਚੋਰੀਆ ਕਰਨ ਲੱਗੇ ਸੀ ਤਾਂ ਜੋ ਫੜੇ ਨਾ ਜਾਣ। ਮੁਲਜ਼ਮ ਭੁਪਿੰਦਰ ਸਿੰਘ ਰਾਵਤ ਅਤੇ ਲਾਖਣ ਉਕਤ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਲੜਾਈ ਝਗੜਾ ਦੇ ਪਰਚੇ ਦਰਜ ਹਨ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…