ਖਰੜ ਪੁਲੀਸ ਨੇ ਇਕ ਮਹੀਨੇ ਵਿੱਚ 31 ਪਰਚੇ ਦਰਜ ਕਰਕੇ 39 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ: ਬਰਾੜ

ਡੀਐਸਪੀ ਬਰਾੜ ਦੀ ਅਗਵਾਈ ਹੇਠ ਸ਼ਹਿਰ ਵਿੱਚ ਜ਼ਬਰਦਸਤ ਗਸ਼ਤ, ਨਾਕਾਬੰਦੀ ਤੇ ਪੈਟਰੋਲਿੰਗ ਤੇਜ਼

ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਫਰਵਰੀ:
ਖਰੜ ਸਬ ਡਵੀਜ਼ਨ-1 (ਜ਼ਿਲ੍ਹਾ ਮੁਹਾਲੀ) ਵੱਲੋਂ ਅੱਜ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸ਼ਹਿਰ ਵਿੱਚ ਜ਼ਬਰਦਸਤ ਗਸ਼ਤ ਕੀਤੀ ਗਈ। ਇਸ ਮੌਕੇ ਐਸਐਚਓ ਵਿਜੈ ਸ਼ਰਮਾ ਵੀ ਮੌਜੂਦ ਸਨ। ਪੁਲੀਸ ਨੇ ਭੀੜੀਆਂ ਗਲੀਆਂ ਵਿੱਚ ਵੀ ਦਸਤਕ ਦਿੱਤੀ ਅਤੇ ਲੋਕਾਂ ਨੂੰ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਜੀਵਲ ਬਸਰ ਕਰਨ ਦਾ ਸੁਨੇਹਾ ਦਿੱਤਾ।
ਡੀਐਸਪੀ ਬਰਾੜ ਨੇ ਦੱਸਿਆ ਕਿ 8 ਜਨਵਰੀ ਤੋਂ 8 ਫਰਵਰੀ 2022 ਤੱਕ ਵਿਧਾਨ ਚੋਣਾਂ ਸਬੰਧੀ ਕਾਰਗੁਜਾਰੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅਤੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਿਨਾਂ ਕਿਸੇ ਵਿਘਨ ਅਤੇ ਚੋਣਾਂ ਦੇ ਅਮਲ ਨੂੰ ਨੇਪਰੇ ਚਾੜ੍ਹਨ ਲਈ ਸਬ-ਡਵੀਜ਼ਨ ਖਰੜ-1 ਅਧੀਨ ਪੈਂਦੇ ਏਰੀਆ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮਾੜੇ ਅਤੇ ਭੈੜੇ ਅਨਸਰਾ ਖ਼ਿਲਾਫ਼ ਚੋਣ ਜ਼ਾਬਤਾ ਦੌਰਾਨ 8 ਜਨਵਰੀ ਤੋਂ 8 ਫਰਵਰੀ 2022 ਤੱਕ ਵੱਖ-ਵੱਖ ਧਾਰਵਾਂ ਅਧੀਨ ਕੁੱਲ 31 ਪਰਚੇ ਦਰਜ ਦਰਜ ਕਰਕੇ 39 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਐਸਪੀ ਬਰਾੜ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਇੱਕ ਨਾਮੀ ਗੈਂਗਸਟਰ ਹੈਪੀ ਸਿੰਘ ਉਰਫ਼ ਐਮੀ ਵਾਸੀ ਪਿੰਡ ਡਹਕ, ਜ਼ਿਲ੍ਹਾ ਮੁਕਤਸਰ ਸਾਹਿਬ ਜੋ ਦਵਿੰਦਰ ਬੰਬੀਹਾ ਗਰੁੱਪ ਦਾ ਮੈਂਬਰ ਹੈ, ਦੋਹਰੇ ਕਤਲ ਕਾਂਡ ਬਠਿੰਡਾ ਅਤੇ ਹਰ ਕਈ ਗੰਭੀਰ ਅਪਰਾਧਾਂ ਵਿੱਚ ਲੜੀਂਦਾ ਸੀ, ਨੂੰ ਇੱਕ ਵਿਦੇਸ਼ੀ 32 ਬੋਰ ਪਿਸਤੌਲ ਸਮੇਤ 06 ਜਿੰਦਾ ਕਾਰਤੂਸ ਅਤੇ ਇਟੀਓਸ ਲੀਵਾ ਕਾਰ ਨਾਲ ਖਰੜ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਦਰਜ 31 ਮੁਕੱਦਮਿਆਂ ਵਿੱਚ ਐੱਨ.ਡੀ.ਪੀ.ਐਸ ਐਕਟ 1985 ਅਧੀਨ 16, ਐਕਸਾਈਜ਼ ਐਕਟ 1914 ਅਧੀਨ 14 ਅਤੇ ਆਰਮਜ ਐਕਟ 1959 ਅਧੀਨ 1 ਮੁਕੱਦਮਾ ਦਰਜ ਕੀਤਾ ਗਿਆ। ਉਕਤ ਕਾਰਵਾਈਆਂ ਤੋਂ ਇਲਾਵਾ ਚੋਣਾਂ ਸਬੰਧੀ ਪਬਲਿਕ ਪ੍ਰਾਪਰਟੀ ਡਿਫੇਸਮੈਂਟ ਐਕਟ ਅਧੀਨ 8 ਵੱਖਰੇ ਪਰਚੇ ਦਰਜ ਕੀਤੇ ਗਏ ਹਨ। 6 ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਖਰੜ ਏਰੀਆ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ 83 ਵਿਅਕਤੀਆਂ ਦੇ ਖ਼ਿਲਾਫ਼ ਅਪਰਾਧ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਪੈਰਾਮਿਲਟਰੀ ਫੋਰਸ ਦੀ ਮਦਦ ਨਾਲ ਸਮੁੱਚੇ ਇਲਾਕੇ ਵਿੱਚ ਦਿਨ ਰਾਤ ਨਾਕਾਬੰਦੀ ਅਤੇ ਪੈਟਰੋਲਿੰਗ ਕਰਕੇ ਚੈਕਿੰਗ ਕਰਨਾ ਨਿਰੰਤਰ ਜਾਰੀ ਹੈ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …