ਖਰੜ ਸਬ ਡਿਵੀਜ਼ਨ ਵਿੱਚ ਐਮ.ਪੀ. ਲੈਡ ਸਕੀਮਾਂ ਤਹਿਤ ਹੋਏ ਵਿਕਾਸ ਕੰਮਾਂ ਦਾ ਐਸਡੀਐਮ ਨੇ ਲਿਆ ਜਾਇਜ਼ਾ

ਸਮੀਖਿਆ ਦੌਰਾਨ ਵਿਕਾਸ ਕੰਮਾਂ ਵਿੱਚ ਮਿਲੀਆਂ ਖ਼ਾਮੀਆਂ, ਐਸਡੀਐਮ ਨੇ ਡੀਸੀ ਮੁਹਾਲੀ ਨੂੰ ਭੇਜੀ ਜਾਇਜ਼ਾ ਰਿਪੋਰਟ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 10 ਅਪਰੈਲ:
ਸਬ ਡਵੀਜ਼ਨ ਖਰੜ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਵਿੱਚ ਐਮ.ਪੀ.ਲੈਂਡ ਸਕੀਮ ਤਹਿਤ ਵਿਕਾਸ ਕੰਮਾਂ ਲਈ ਫੰਡ ਜਾਰੀ ਕੀਤੇ ਗਏ ਹਨ ਉਨ੍ਹਾਂ ਦੇ 10 ਫੀਸਦੀ ਕੰਮਾਂ ਦਾ ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਵਲੋਂ ਅੱਜ ਦੌਰਾ ਕਰਕੇ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱÎਸਿਆ ਕਿ ਕੁਰਾਲੀ ਤੋਂ ਸਿੰਘਪੁਰਾ ਰੋਡ ਤੇ ਸਟੇਡੀਅਮ ਵਿਚ ਓਪਨ ਗਾਰਡਨ ਵਿਚ ਜਿੰਮ ਲਗਾਉਣ ਲਈ 3 ਲੱਖ ਗਰਾਂਟ ਪ੍ਰਾਪਤ ਹੋਈ ਸੀ ਪਰ ਦੇਖਿਆ ਗਿਆ ਇੰਨੀ ਕੀਮਤ ਸਮਾਨ ਦੀ ਨਹੀਂ ਜਾਪਦੀ।
ਬਲਾਕ ਮਾਜਰੀ ਦੇ ਪਿੰਡ ਰਕੌਲੀ ਦੇ ਜਵਾਹਰ ਨਵੋਦਿਆ ਪਬਲਿਕ ਸਕੂਲ ਵਿਚ ਟਾਟਾ ਸੂਮੋ ਵੈਨ ਖਰੀਦੀ ਗਈ ਵੈਨ ਦੀ ਆਰ.ਸੀ. ਦੇਖੀ ਗਈ ਅਤੇ ਪੜਤਾਲ ਦੌਰਾਨ ਸਕੂਲ ਵਲੋਂ ਦੱÎਸਆ ਕਿ ਗੱਡੀ ਰਿਪੇਅਰ ਲਈ ਚੰਡੀਗੜ੍ਹ ਗਈ ਹੋਈ ਹੈ। ਪਿੰਡ ਥਾਣਾ ਗੋਬਿੰਦਗੜ੍ਹ ਵਿੱਚ ਐਮ.ਪੀ. ਪ੍ਰੋ ਪੇ੍ਰਮ ਸਿੰਘ ਚੰਦੂਮਾਜਰਾ ਵੱਲੋਂ 3 ਲੱਖ ਦੀ ਗਰਟਾਂ ਭੇਜੀ ਗਈ ਪਰ ਇਸਦੀ ਵਰਤੋ ਲੇਟ ਕੀਤੀ ਗਈ ਜਿਸ ਗਲੀ ਨੂੰ ਪੱਕਾ ਕੀਤਾ ਗਿਆ ਹੈ ਉਸਦੇ ਨਾਲ ਲੱਗਦੇ ਘਰਾਂ ਦਾ ਝਗੜਾ ਚੱਲਦਾ ਹੈ ਅਤੇ ਝਗੜੇ ਦੌਰਾਨ ਕੁਝ ਵਿਅਕਤੀਆਂ ਵਲੋਂ ਗਲੀ ਨੂੰ ਨੁਕਸਾਨ ਪਹੁੰਚਾਇਆ ਗਿਆ। ਮੌਕੇ ’ਤੇ ਹਾਜ਼ਰ ਪੰਚਾਇਤ ਵਿਭਾਗ ਦੇ ਜੇ.ਈ. ਅਤੇ ਪੰਚਾਇਤ ਸਕੱਤਰ ਰਾਜਵੰਤ ਕੌਰ ਨੂੰ ਹਦਾਇਤ ਕੀਤੀ ਗਈ ਹੈ ਉਹ ਇਸਦੀ ਰਿਪੇਅਰ ਜਲਦੀ ਕਰਵਾਉਣ।
ਇਸੇ ਤਰ੍ਹਾਂ ਪਿੰਡ ਢਕੌਰਾਂ ਕਲਾਂ ਵਿਖੇ ਐਮ.ਪੀ.ਫੰਡ ਤਹਿਤ ਮਲਟੀ ਜਿੰਮ ਕਿੱਟ ਇਊਪਮੈਟ ਲਗਾਉਣ ਦੀ ਸਹੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਹੋਰ ਪਿੰਡ ਸਵਾੜਾ, ਚੋਲਟਾ ਖੁਰਦ ਵਿਚ ਕੰਮਾਂ ਦੀ ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਐਮ.ਪੀ.ਫੰਡਾਂ ਤਹਿਤ ਕੀਤੇ ਵਿਕਾਸ ਕੰਮਾਂ ਸਬੰਧੀ ਪੜਤਾਲ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਅਗਲੀ ਕਾਰਵਾਈ ਭੇਜੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …