nabaz-e-punjab.com

ਖਿਜ਼ਰਾਬਾਦ ਛਿੰਝ ਕਮੇਟੀ ਵੱਲੋਂ 9 ਤੇ 10 ਸਤੰਬਰ ਨੂੰ ਛਿੰਝ ਮੇਲਾ ਕਰਵਾਉਣ ਦਾ ਫੈਸਲਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 29 ਅਗਸਤ:
ਸਥਾਨਕ ਕਸਬੇ ਵਿਖੇ ਸਦੀਆਂ ਤੋਂ ਚੱਲਦਾ ਆ ਰਿਹਾ ਛਿੰਝ ਮੇਲਾ ਇਸ ਸਾਲ 9 ਤੇ 10 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਰਾਮ ਸਰੂਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਛਿੰਝ ਕਮੇਟੀ ਦੀ ਮੀਟਿੰਗ ਦੌਰਾਨ ਇਸ ਛਿੰਝ ਮੇਲੇ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਛਿੰਝ ਮੇਲੇ ਦੌਰਾਨ 9 ਸਤੰਬਰ ਨੂੰ 14 ਸਾਲ (55 ਕਿੱਲੋ) ਅਤੇ 17 ਸਾਲ (70 ਕਿੱਲੋ) ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਤੇ 10 ਸਤੰਬਰ ਨੂੰ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂਸ
ਜਿਸ ਦੌਰਾਨ 1 ਲੱਖ 51 ਹਜ਼ਾਰ ਰੁਪਏ ਦੀ ਝੰਡੀ ਦੀ ਵੱਡੀ ਕੁਸ਼ਤੀ ਭਾਰਤ ਕੇਸਰੀ ਪਹਿਲਵਾਨ ਮੌਸਮ ਖੱਤਰੀ ਤੇ ਰੂਬਲਜੀਤ ਖੰਨਾ ਵਿਚਕਾਰ ਹੋਵੇਗੀ ਅਤੇ ਬਾਕੀ ਮੁੱਖ ਕੁਸ਼ਤੀਆਂ ਵਿੱਚ ਪ੍ਰਿੰਸ ਕੋਹਾਲੀ, ਵਿੰਨਿਆ ਬੀਨ ਜੰਮੂ, ਲਵਪ੍ਰੀਤ ਖੰਨਾ, ਭੋਲੂ ਸੋਨੀਪਤ, ਬਾਜ ਰੌਣੀ ਅਖਾੜਾ, ਪ੍ਰਦੀਪ ਜ਼ੀਰਕਪੁਰ, ਪ੍ਰਵੇਸ਼ ਬਹਾਦਰਗੜ੍ਹ, ਜਤਿੰਦਰ ਸ਼ਾਂਤਪੁਰ, ਜੋਧਾ ਅਟਾਰੀ, ਵਿੰਕੀ ਚੰਡੀਗੜ੍ਹੀਆ, ਸੁਨੀਲ ਜ਼ੀਰਕਪੁਰ, ਰਣਜੀਤ ਕਾਕਾ ਅਤੇ ਹੋਰ ਮੁੱਖ ਪਹਿਲਵਾਨ ਆਪਣੇ ਜ਼ੋਰ ਦੀ ਅਜਮਾਇਸ਼ ਕਰਨਗੇ। ਮੀਟਿੰਗ ਦੌਰਾਨ ਜਸਵਿੰਦਰ ਸਿੰਘ ਕਾਲਾ, ਸਤਨਾਮ ਸਿੰਘ, ਬਲਬੀਰ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਸਿੰਘ ਭੇਲੀ, ਹਰਦੀਪ ਸਿੰਘ ਸਰਪੰਚ, ਸੁਖਦੀਪ ਸਿੰਘ, ਸਰਵਣ ਸਿੰਘ, ਗੁਰਮੀਤ ਸਿੰਘ ਮੀਤਾ, ਕਰਨੈਲ ਸਿੰਘ, ਗੁਰਨਾਮ ਸਿੰਘ, ਕਿਰਪਾਲ ਸਿੰਘ ਸਮੇਤ ਪਿੰਡ ਦੇ ਪਤਵੰਤੇ ਛਿੰਝ ਕਮੇਟੀ ਦੇ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼ ; ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਛੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼ ; ਜੱਗੂ ਭਗਵਾਨਪੁਰੀਆ ਗੈਂਗ ਦਾ ਮੈ…