Share on Facebook Share on Twitter Share on Google+ Share on Pinterest Share on Linkedin ਐਰੋਸਿਟੀ ’ਚੋਂ ਅਗਵਾ ਕੀਤੀ 3 ਸਾਲ ਦੀ ਬੱਚੀ ਸਹੀ ਸਲਾਮਤ ਬਰਾਮਦ, ਮੁਲਜ਼ਮ ਅੌਰਤ ਨੂੰ ਵੀ ਗ੍ਰਿਫ਼ਤਾਰ ਮੁਲਜ਼ਮ ਅੌਰਤ ਨੂੰ ਪ੍ਰੇਮੀ ਦੀ ਮਦਦ ਨਾਲ ਪੀੜਤ ਬੱਚੀ ਸਮੇਤ ਮੁਹਾਲੀ ਏਅਰਪੋਰਟ ਸੜਕ ਤੋਂ ਕੀਤਾ ਕਾਬੂ ਦਿੱਲੀ, ਯੂਪੀ ਅਤੇ ਹਰਿਆਣਾ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਦਸੰਬਰ: ਸੋਹਾਣਾ ਪੁਲੀਸ ਨੇ ਛੇ ਦਿਨ ਪਹਿਲਾਂ ਅਗਵਾ ਕੀਤੀ 3 ਸਾਲ ਦੀ ਮਾਸੂਮ ਬੱਚੀ ਨੂੰ ਸਹੀ ਸਲਾਮਤ ਬਰਾਮਦ ਕਰਕੇ ਮੁਲਜ਼ਮ ਅੌਰਤ ਸੋਨਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਅੌਰਤ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧਾਰਾ 363 ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਦਿੰਦਿਆਂ ਸੋਹਾਣਾ ਥਾਣਾ ਦੇ ਐਸਐਚਓ ਤਰਲੋਚਨ ਸਿੰਘ ਨੇ ਦੱਸਿਆ ਕਿ ਦੀਪਕ ਦਾਸ ਵਾਸੀ ਪਿੰਡ ਨਗਾਰਾ (ਬਿਹਾਰ) ਹਾਲ ਵਾਸੀ ਐਰੋਸਿਟੀ ਬਲਾਕ-ਸੀ, ਮੁਹਾਲੀ ਨੇ ਬੀਤੀ 4 ਦਸੰਬਰ ਨੂੰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੀ 3 ਸਾਲ ਦੀ ਬੱਚੀ ਘਰ ਦੇ ਬਾਹਰ ਖੇਡ ਰਹੀ ਸੀ। ਜਿਸ ਨੂੰ ਉਕਤ ਅੌਰਤ ਸੋਨਮ ਅਗਵਾ ਕਰਕੇ ਲੈ ਗਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰਕੇ ਪੀੜਤ ਬੱਚੀ ਦੀ ਭਾਲ ਅਤੇ ਮੁਲਜ਼ਮ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਸੋਨਮ ਨਾਂ ਦੀ ਲੜਕੀ ਐਰੋਸਿਟੀ ਵਿੱਚ ਹੀ ਦੀਪਕ ਦਾਸ ਦੀ ਰਿਹਾਇਸ਼ ਦੇ ਸਾਹਮਣੇ ਬਣ ਰਹੀਆਂ ਨਵੀਆਂ ਕੋਠੀਆਂ ਵਿੱਚ ਪਿਛਲੇ 1 ਹਫ਼ਤੇ ਤੋਂ ਮਜ਼ਦੂਰਾਂ ਕੋਲ ਰਹਿ ਰਹੀ ਸੀ ਅਤੇ ਦਿਨ ਵਿੱਚ ਮਜ਼ਦੂਰੀ ਵਗੈਰਾ ਕਰਕੇ ਬੱਚਾ ਚੁੱਕਣ ਦੀ ਤਾਕ ਵਿੱਚ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ, ਯੂਪੀ ਅਤੇ ਹਰਿਆਣਾ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ, ਪ੍ਰੰਤੂ ਉਕਤ ਅੌਰਤ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਪੁਲੀਸ ਨੂੰ ਮੁਲਜ਼ਮ ਸੋਨਮ ਦੇ ਇੱਕ ਪ੍ਰੇਮੀ ਬਾਰੇ ਜਾਣਕਾਰੀ ਮਿਲੀ। ਇਸ ਮਗਰੋਂ ਪੁਲੀਸ ਨੇ ਮੁਲਜ਼ਮ ਦੇ ਦੋਸਤ ਨੂੰ ਪੁੱਛਗਿੱਛ ਲਈ ਲੁਧਿਆਣਾ ਤੋਂ ਸੱਦਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਤਰਕੀਬ ਲੱਭੀ। ਇਸ ਤਰ੍ਹਾਂ ਪੁਲੀਸ ਦੀ ਯੋਜਨਾ ਮੁਤਾਬਕ ਪ੍ਰੇਮੀ ਨੇ ਮੁਲਜ਼ਮ ਅੌਰਤ ਨੂੰ ਕਿਤੇ ਬਾਹਰ ਇਕੱਠੇ ਫਰਾਰ ਹੋਣ ਦੀ ਝੂਠੀ ਕਹਾਣੀ ਘੜੀ ਅਤੇ ਆਪਣੇ ਪਿਆਰ ਦਾ ਵਾਸਤਾ ਦੇ ਕੇ ਮੁਹਾਲੀ ਸੱਦਿਆ। ਜਿਵੇਂ ਹੀ ਸੋਨਮ ਜ਼ੀਰਕਪੁਰ ਦੇ ਰਸਤੇ ਮੁਹਾਲੀ ਏਅਰਪੋਰਟ ਸੜਕ ਵੱਲ ਆਈ ਤਾਂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾ;ਰ ਕਰਕੇ ਉਸ ਦੇ ਕਬਜ਼ੇ ’ਚੋਂ ਅਗਵਾ ਕੀਤੀ 3 ਸਾਲ ਦੀ ਬੱਚੀ ਨੂੰ ਬਰਾਮਦ ਕਰ ਲਿਆ। ਪੁਲੀਸ ਨੇ ਪੀੜਤ ਬੱਚੀ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਅੌਰਤ ਨੂੰ ਭਲਕੇ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਮੁਲਜ਼ਮ ਅੌਰਤ ਨੇ ਦੱਸਿਆ ਕਿ ਉਸ ਨੇ ਬੱਚੀ ਨੂੰ ਵੇਚਣ ਲਈ ਅਗਵਾ ਨਹੀਂ ਕੀਤਾ ਸੀ ਸਗੋਂ ਉਸ ਨੇ ਆਪਣੇ ਘਰਦਿਆਂ ਨੂੰ ਇਹ ਦਰਸਾਉਣਾ ਸੀ ਕਿ ਉਹ ਬੱਚੀ ਦੀ ਮਾਂ ਹੈ। ਪੁਲੀਸ ਅਨੁਸਾਰ ਮੁਲਜ਼ਮ ਦਾ ਪਤੀ ਵੀ ਲੁੱਟਾਂ ਖੋਹਾਂ ਦੇ ਮਾਮਲੇ ਵਿੱਚ ਇਸ ਸਮੇਂ ਜੇਲ੍ਹ ਵਿੱਚ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ