Share on Facebook Share on Twitter Share on Google+ Share on Pinterest Share on Linkedin ਸ਼ੇਰਵੁੱਡ ਕਾਨਵੈਂਟ ਸਕੂਲ ਵਿੱਚ ਕਿਡਸ ਕ੍ਰਿਸਮਿਸ ਕਾਰਨੀਵਲ’ ਦਾ ਆਯੋਜਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਦਸੰਬਰ: ਇੱਥੋਂ ਦੇ ਸ਼ੇਰਵੁੱਡ ਕਾਨਵੈਂਟ ਸਕੂਲ ਫੇਜ਼-4 ਵਿੱਚ ਕੈਸਲ ਪਾਰਕ ਦੇ ਸਹਿਯੋਗ ਨਾਲ ‘ਕਿਡਸ ਕ੍ਰਿਸਮਿਸ ਕਾਰਨੀਵਲ’ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਕਈ ਮਜ਼ੇਦਾਰ ਰਾਈਡਸ, ਫੂਡ ਸਟਾਲ, ਇਕ ਚੌਕਲੇਟ ਸਟਾਲ ਅਤੇ ਆਯੁਰਵੈਦਿਕ ਦਵਾਈਆਂ ਦੇ ਰੰਗੀਨ ਸੈੱਟਅਪ ਨਾਲ ਪੂਰੇ ਗਰਾਊਂਡ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਕਾਰਪੋਰੇਟ ਕੰਪਨੀ ਬਲੂਸਟੋਨ ਨੇ ਵੀ ਆਪਣਾ ਸਟਾਲ ਲਗਾਇਆ। ਕਾਰਨੀਵਲ ਵਿੱਚ ਮੈਰੀ ਗੋ ਰਾਊਂਡ, ਜਾਇੰਟ ਵਹੀਲ, ਬਲੂ ਰਾਈਡ, ਜਾਰਬ ਬਾਲ, ਨੇਟ ਟਨਲ, ਟ੍ਰੇਨ ਰਾਈਡ, ਕਮਾਂਡੋ ਨੇਟ ਆਦਿ ਦਰਸ਼ਕਾਂ ਦੀ ਆਕਰਸ਼ਕ ਦਾ ਕੇਂਦਰ ਰਹੇ। ਇਸ ਦੌਰਾਨ ਇਕ ਜਾਦੂ ਸ਼ੋਅ ਵੀ ਕੀਤਾ ਗਿਆ। ਜਿਸ ਵਿੱਚ ਜਾਦੂਗਰ ਨੇ ਸਕੂਲੀ ਬੱਚਿਆਂ ਨੂੰ ਜਾਦੂ ਦੇ ਸਕਿੱਟ ਪੇਸ਼ ਕਰਕੇ ਖੂਬ ਮਨੋਰੰਜਨ ਕੀਤਾ। ਸਕੂਲ ਦੀ ਪ੍ਰਿੰਸੀਪਲ ਕੁਸਮ ਸਿੰਘਲ ਨੇ ਕਿਹਾ ਕਿ ਕਾਰਨੀਵਲ ਹਾਸੇ, ਮਸਤੀ, ਦੋਸਤੀ ਅਤੇ ਸਿੱਖਣ ਦਾ ਸਹੀ ਮੇਲ ਹੈ। ਕ੍ਰਿਸਮਿਸ ਸਾਰਿਆਂ ਲਈ ਖ਼ੁਸ਼ੀਆਂ ਲੈ ਕੇ ਆਉਂਦਾ ਹੈ ਅਤੇ ਸਕੂਲ ਮੈਨੇਜਮੈਂਟ ਬੱਚਿਆਂ ਦੇ ਜੀਵਨ ਵਿੱਚ ਖ਼ੁਸ਼ੀਆਂ ਲਿਆਉਣ ਲਈ ਇਸ ਕਾਰਨੀਵਲ ਦਾ ਆਯੋਜਨ ਕਰਦੀ ਹੈ। ਕੈਸਲ ਪਾਰਕ ਦੇ ਸੰਸਥਾਪਕ ਮਨਮੀਤ ਸੰਧੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸ਼ੇਰਵੁੱਡ ਸਕੂਲ ਦੀ ਪ੍ਰਸ਼ਾਸਕ ਡਾ. ਸ਼ੈਲੀ ਨੇ ਕਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਕਾਰਨੀਵਲ ਦਾ ਪੂਰਾ ਅਨੰਦ ਮਾਣਿਆ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਏ ਜਾਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ