Share on Facebook Share on Twitter Share on Google+ Share on Pinterest Share on Linkedin ਕਿੰਨਰ ਬਿਰਾਦਰੀ ਨੂੰ ਪਛਾਣ ਲਈ ਫੋਟੋ ਸ਼ਨਾਖ਼ਤੀ ਕਾਰਡ ਬਣਾ ਕੇ ਦਿੱਤੇ ਜਾਣ: ਕਾਜਲ ਮੰਗਲ ਮੁਖੀ ਕਿੰਨਰਾਂ ਦੀ ਸਹੂਲਤ ਲਈ ਏਰੀਆ ਵੰਡ ਕੇ ਖੁਸ਼ੀ ਦੀ ਵਧਾਈ ਮੰਗਣ ਲਈ ਫੀਸ ਨਿਰਧਾਰਿਤ ਕਰਨ ਦੀ ਮੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ: ਕਿੰਨਰ ਬਿਰਾਦਰੀ ਨੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਕਿੰਨਰਾਂ ਨੂੰ ਪਛਾਣ ਲਈ ਫੋਟੋ ਸ਼ਨਾਖ਼ਤੀ ਕਾਰਡ ਬਣਾ ਕੇ ਦਿੱਤੇ ਜਾਣ ਅਤੇ ਏਰੀਆ ਦੀ ਵੰਡ ਕਰਕੇ ਖੁਸ਼ੀ ਦੀ ਵਧਾਈ ਮੰਗਣ ਲਈ ਢੁਕਵੀਂ ਫੀਸ ਨਿਰਧਾਰਿਤ ਕੀਤੀ ਜਾਵੇ ਤਾਂ ਜੋ ਭੇਸ ਬਦਲ ਕੇ ਸ਼ਹਿਰ ਵਿੱਚ ਘੁੰਮ ਰਹੇ ਜਾਅਲੀ ਕਿੰਨਰਾਂ ਤੋਂ ਆਮ ਸ਼ਹਿਰੀਆਂ ਨੂੰ ਨਿਜਾਤ ਮਿਲ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਇੱਥੇ ਪ੍ਰੈੱਸ ਕਲੱਬ ਵਿੱਚ ਕਿੰਨਰ ਬਿਰਾਦਰੀ ਦੀ ਮੁਖੀ ਕਾਜਲ ਮੰਗਲ ਮੁਖੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਬੀਤੇ ਦਿਨੀਂ ਦੂਜੇ ਏਰੀਆ ਵਿੱਚ ਵਧਾਈ ਮੰਗਣ ਨੂੰ ਲੈ ਕੇ ਮਟੌਰ ਥਾਣੇ ਦੇ ਬਿਲਕੁਲ ਬਾਹਰ ਦੋ ਕਿੰਨਰ ਧੜਿਆਂ ਵਿੱਚ ਕਾਫੀ ਬਹਿਸ ਹੋਈ ਅਤੇ ਲੋਕਾਂ ਨੇ ਨਿੱਜੀ ਦਖ਼ਲ ਕਾਰਨ ਝਗੜਾ ਹੋਣ ਤੋਂ ਮਸਾਂ ਹੀ ਟਲਿਆ ਜਦੋਂਕਿ ਮਟੌਰ ਥਾਣੇ ਦੀ ਪੁਲੀਸ ਮੂਕ ਦਰਸ਼ਕ ਬਣੀ ਰਹੀ। ਇਸ ਤੋਂ ਪਹਿਲਾਂ ਵੀ ਮਟੌਰ ਥਾਣੇ ਦੇ ਬਾਹਰ ਮੁੱਖ ਸੜਕ ’ਤੇ ਕਿੰਨਰਾਂ ਦੇ ਇੱਕ ਗਰੁੱਪ ਦੀਆਂ ਲੜਕੀਆਂ ਨੇ ਆਪਣੇ ਕੱਪੜੇ ਲਾਹ ਕੇ ਨਗਨ ਪ੍ਰਦਰਸ਼ਨ ਕਰਕੇ ਸ਼ਹਿਰ ਵਾਸੀਆਂ ਨੂੰ ਸ਼ਰਮਸਾਰ ਕੀਤਾ ਗਿਆ ਸੀ। ਕਾਜਲ ਮੰਗਲ ਮੁਖੀ ਨੇ ਦੱਸਿਆ ਕਿ ਡੱਡੂਮਾਜਰਾ ਤੋਂ ਕਿੰਨਰਾਂ ਦਾ ਇੱਕ ਗਰੁੱਪ ਮੁਹਾਲੀ ਸ਼ਹਿਰ ਦੇ ਫੇਜ਼-1 ਤੋਂ ਫੇਜ਼-7 ਅਤੇ ਸੈਕਟਰ-70 ਤੋਂ ਲੈ ਕੇ ਸੈਕਟਰ-77 ਤੱਕ ਗਲਤ ਢੰਗ ਨਾਲ ਵਧਾਈ ਮੰਗਣ ਦੀ ਆੜ ਵਿੱਚ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਸ ਖੇਤਰ ਵਿੱਚ ਇਹ ਕਿੰਨਰਾਂ ਦਾ ਗਰੁੱਪ ਵਧਾਈ ਲੈ ਕੇ ਗਿਆ ਹੈ, ਉਹ ਇਲਾਕਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ 10-15 ਕਿੰਨਰਾਂ ਦੀ ਇੱਕ ਟੋਲੀ ਮੁਹਾਲੀ ਵਿੱਚ ਲੋਕਾਂ ਨੂੰ ਬੇਵਜ੍ਹਾ ਤੰਗ ਪ੍ਰੇਸ਼ਾਨ ਜ਼ਬਰਦਸਤੀ ਵਧਾਈ ਦੇ ਪੈਸੇ ਇਕੱਠੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਕਿਸੇ ਦੇ ਘਰ ਵਿੱਚ ਵਧਾਈ ਲੈਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਵਧਾਈ ਤਾਂ ਪਹਿਲਾਂ ਵੀ ਕਈ ਕਿੰਨਰ ਲੈ ਕੇ ਜਾ ਚੁੱਕੇ ਹਨ। ਕਾਜਲ ਮੰਗਲ ਮੁਖੀ ਨੇ ਸਥਾਨਕ ਫੇਜ਼-1 ਤੋਂ 7 ਅਤੇ ਸੈਕਟਰ-70 ਤੋਂ 77 ਅਤੇ ਪਿੰਡ ਸ਼ਾਹੀਮਾਜਰਾ, ਮਟੌਰ, ਮਦਨਪੁਰਾ, ਸੈਕਟਰ-57, ਸੈਕਟਰ-61, ਮਨੀਮਾਜਰਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਸ਼ੀ ਦੇ ਮੌਕੇ ’ਤੇ ਆਪਣੇ ਘਰ ਵਿੱਚ ਕਿਸੇ ਤਰ੍ਹਾਂ ਦੀ ਵਧਾਈ ਦੇਣ ਤੋਂ ਪਹਿਲਾਂ ਉਨ੍ਹਾਂ ਨਾਲ ਤਾਲਮੇਲ ਜ਼ਰੂਰ ਕਰਨ ਤਾਂ ਜੋ ਆਮ ਲੋਕਾਂ ਨੂੰ ਜਾਅਲੀ ਕਿੰਨਰਾਂ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਥਾਣਾ ਮਟੌਰ ਅਤੇ ਥਾਣਾ ਫੇਜ਼-1 ਵਿੱਚ ਜਾਅਲੀ ਕਿੰਨਰਾਂ ਦੇ ਖ਼ਿਲਾਫ਼ ਸ਼ਿਕਾਇਤ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ