Share on Facebook Share on Twitter Share on Google+ Share on Pinterest Share on Linkedin ਅਮਰੀਕਾ ਵਿੱਚ 95 ਫੀਸਦੀ ਅੰਕ ਲੈਣ ਵਾਲੀ ਕਿਰਨਜੀਤ ਕੌਰ ਦਾ ਵਿਸ਼ੇਸ਼ ਸਨਮਾਨ ਅਮਰੀਕਾ ਵਿੱਚ 95 ਫੀਸਦੀ ਅੰਕ ਲੈਣ ਵਾਲੀ ਕਿਰਨਜੀਤ ਕੌਰ ਦਾ ਵਿਸ਼ੇਸ਼ ਸਨਮਾਨ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਅਕਤੂਬਰ: ਨਜਦੀਕੀ ਪਿੰਡ ਕਰਤਾਰਪੁਰ ਦੀ ਅਮਰੀਕਾ ਵਾਸੀ ਕਿਰਨਜੀਤ ਕੌਰ ਨੇ ਨਰਸਿੰਗ ’ਚੋਂ 95 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕਿਰਨਜੋਤ ਕੌਰ ਦੇ ਪਿਤਾ ਜਸਬੀਰ ਸਿੰਘ ਚੰਡੀਗੜ੍ਹ ਪੁਲੀਸ ਤੋਂ ਬਤੌਰ ਹੌਲਦਾਰ ਰਿਟਾਇਰ ਹੋਏ ਸਨ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਬੀਰ ਸਿੰਘ ਨੇ ਦੱਸਿਆ ਕਿ ਕਿਰਨਜੀਤ ਕੌਰ ਨੇ ਨਰਸਿੰਗ ਕਾਜਲ ਕਲੋਵਿਸ (ਕੈਲੇਫੋਰਨੀਆ) ਤੋਂ 95 ਪ੍ਰਤੀਸ਼ਤ ਅੰਕ ਪ੍ਰਾਪਤ ਕਰਦਿਆਂ ਨਰਸਿੰਗ ਦਾ ਡਿਪਲੋਮਾ ਹਾਸਲ ਕੀਤਾ ਹੈ। ਨਰਸਿੰਗ ਕਾਲਜ ਵੱਲੋਂ ਕਿਰਨਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ। ਕਿਰਨਜੀਤ ਕੌਰ ਦੇ ਪਾਸ ਹੋਣ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਪਹਿਲਾਂ ਵੀ ਕਿਰਨਜੀਤ ਕੌਰ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਸੀ ਅਤੇ ਹਰੇਕ ਸਾਲ ਚੰਗੇ ਅੰਕ ਲੈ ਕੇ ਪਾਸ ਹੁੰਦੀ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ