“ਦੂਜੇ ਜਪ ਤਪ ਅਰਦਾਸ ਸਮਾਗਮ” ‘ਤੇ ੧੩ਵੇਂ “ਜੀਅ ਦਇਆ ਪ੍ਰਵਾਨ ਸਮਾਗਮ” ਤਹਿਤ ਕੀਰਤਨ ਦਰਬਾਰ ਕਰਵਾਇਆ ਗਿਆ

ਕੁਲਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 1 ਦਸੰਬਰ:
ਜੰਡਿਆਲਾ ਗੁਰੂ ਦੇ ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਵਿਖੇ ਭਾਈ ਸਹਿਬ ਭਾਈ ਗੁਰਇਕਬਾਲ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ “੫੫੦ ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਦੇ ‘ਦੂਜੇ ਜਪ ਤਪ ਅਰਦਾਸ ਸਮਾਗਮ’ ਨੂੰ ਸਮਰਪਿਤ ਕੀਰਤਨ ਦਰਬਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖ ਸੰਚਾਲਕ ਭਾਈ ਨਰਿੰਦਰ ਸਿੰਘ ਜੀ ਨੇ ਦੱਸਿਆ ਕਿ ਇਹ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਭਲਾਈ ਕੇਂਦਰ ਵਲੋਂ ਕਰਵਾਏ ਜਾ ਰਹੇ ਹਨ।ਇਨ੍ਹਾਂ ਸਮਾਗਮਾਂ ਨੂੰ ਹੋਰ ਵੀ ਸੁਹਾਵਣਾ ਬਨਾਉਣ ਵਾਸਤੇ ਛੇ ਦਿਨ ਦੀ ਲੜੀ ‘ਗੁਰੂ ਨਾਨਕ ਦੇ ਸਿੱਖ ਅਤੇ ਸਾਖੀਆਂ’ ਦੇ ਅਧਾਰ ‘ਤੇ ਅਲੱਗ ਅਲੱਗ ਗੁਰਦੁਆਰਿਆਂ ਵਿੱਚ ੨੬ਨਵੰਬਰ ਤੋਂ ਲੈ ਕੇ ੧ਦਸੰਬਰ ਲੜੀ ਚੱਲ ਰਹੀ ਹੈ ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਨੂੰ ਤਾਰਿਆ ਉਨ੍ਹਾਂ ਸਿੱਖਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ।ਇਸ ਲੜੀ ਦਾ ਪੰਜਵੇਂ ਦਿਨ ਦਾ ਸਮਾਗਮ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਜੰਡਿਆਲਾ ਗੁਰੂ ਵਿਖੇ ਹੋਇਆ ਹੈ।ਸਥਾਨਕ ਸਮਾਗਮ ਵਿੱਚ ਭਾਈ ਸਾਹਿਬ ਹਰਵਿੰਦਰ ਪਾਲ ਸਿੰਘ ਜੀ ਲਿਟਲ, ਭਾਈ ਬਲਰਾਜ ਸਿੰਘ ਜੀ, ਬੀਬੀ ਮਨਜੋਤ ਕੌਰ ਭਲਾਈ ਕੇਂਦਰ, ਭਾਈ ਗੁਕ੍ਰਿਪਾਲ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਨਰਿੰਦਰ ਸਿੰਘ ਜੀ ਮੁਖ ਸੰਚਾਲਕ ਭਲਾਈ ਕੇਂਦਰ ਜੰਡਿਆਲਾ ਗੁਰੂ ਨੇ ਹਾਜ਼ਰੀਆ ਭਰੀਆਂ।ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।ਇਸ ਮੌਕੇ ਭਾਈ ਨਰਿੰਦਰ ਸਿੰਘ ਜੀ ਮੁਖ ਸੰਚਾਲਕ ਸਾਹਿਬਜ਼ਾਦਾ ਅਜੀਤ ਸਿੰਘ ਭਲਾਈ ਕੇਂਦਰ ਨੇ ਇਲਾਕੇ ਭਰ ਦੀਆਂ ਸੰਗਤਾਂ ਸਮਾਗਮ ਵਿੱਚ ਪਹੁੰਚ ਕਿ ਸਹਿਯੋਗ ਦੇਣ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਲਾਈ ਕੇਂਦਰ ਨੂੰ ਅਸੀਸ ਬੱਖਸ਼ਨ ਅਤੇ ਗੁਰੂ ਦੀ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਬੇਨਤੀ ਪ੍ਰਵਾਨ ਕਰਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …