ਭਾਗੋਮਾਜਰਾ ਟੋਲ ਪਲਾਜ਼ਾ ਤੋਂ ਦਿੱਲੀ ਮੋਰਚੇ ਲਈ ਕਿਸਾਨਾਂ ਦਾ ਜਥਾ ਰਵਾਨਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਮਈ:
ਕਿਸਾਨ ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਆਮ ਲੋਕਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਹਾਲਾਂਕਿ ਮੌਜੂਦਾ ਸਮੇਂ ਵਿੱਚ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਵੀ ਸਿੱਖਰ ’ਤੇ ਹੈ ਪ੍ਰੰਤੂ ਇਸ ਦੇ ਬਾਵਜੂਦ ਕਿਸਾਨਾਂ ਦੇ ਹੌਸ਼ਲੇ ਬੁਲੰਦ ਹਨ ਅਤੇ ਕਿਸਾਨੀ ਸੰਘਰਸ਼ ਨਿਰੰਤਰ ਜਾਰੀ ਹੈ। ਇੱਥੋਂ ਦੇ ਨੇੜਲੇ ਪਿੰਡ ਭਾਗੋਮਾਜਰਾ ਸਥਿਤ ਟੋਲ ਪਲਾਜ਼ਾ ਤੋਂ ਦਿੱਲੀ ਮੋਰਚੇ ਲਈ ਇਲਾਕੇ ਦੇ ਕਿਸਾਨਾਂ ਦਾ ਵੱਡਾ ਜਥਾ ਰਵਾਨਾ ਹੋਇਆ। ਇੱਥੋਂ ਹਰ ਪੰਜਵੇਂ ਦਿਨ ਕਿਸਾਨਾਂ ਅਤੇ ਕਿਸਾਨ ਹਿਤੈਸ਼ੀ ਲੋਕਾਂ ਦੀ ਭਰੀ ਬੱਸ ਰਵਾਨਾ ਹੁੰਦੀ ਹੈ। ਨੌਜਵਾਨ ਆਗੂ ਪਰਮਪ੍ਰੀਤ ਸਿੰਘ ਖਾਨਪੁਰ ਨੇ ਦੱਸਿਆ ਕਿ ਜਿਸ ਵਿੱਚ ਪਿੰਡ ਦਾਊ ਮਾਜਰਾ ਵੱਲੋਂ ਪਾਣੀ ਅਤੇ ਸੁੱਕੇ ਦੁੱਧ ਦੀ ਸੇਵਾ ਅਤੇ ਪਿੰਡ ਮਾਮੂਪੁਰ ਅਤੇ ਭਾਗੋਮਾਜਰਾ ਵੱਲੋਂ ਹਰੀਆਂ ਸਬਜ਼ੀਆਂ ਅਤੇ ਆਟੇ ਦੀ ਸੇਵਾ ਦਿੱਲੀ ਮੋਰਚੇ ਵਿੱਚ ਚੱਲ ਰਹੇ ਵੱਖ-ਵੱਖ ਲੰਗਰਾਂ ਲਈ ਭੇਜੀ ਗਈ ਹੈ।

ਇਸੇ ਤਰ੍ਹਾਂ ਪਿੰਡ ਖਾਨਪੁਰ ਵੱਲੋਂ ਬੱਸ ਲਈ ਰਾਸਤੇ ਵਿੱਚ ਪੀਣ ਲਈ ਪਾਣੀ ਅਤੇ ਜੂਸ ਦੀ ਸੇਵਾ ਕੀਤੀ ਗਈ। ਪਿੰਡ ਦਾਉ ਮਾਜਰਾ ਵੱਲੋਂ ਪਾਣੀ ਦੀਆਂ ਪੇਟੀਆਂ ਅਤੇ ਸੁੱਕੇ ਦੁੱਧ ਦੀਆ ਪੇਟੀਆਂ ਦੀ ਪੂਰੀ ਟਰਾਲੀ ਭਰ ਕੇ ਭਾਗੋਮਾਜਰਾ ਟੋਲ ਪਲਾਜ਼ਾ ’ਤੇ ਉਤਾਰੀ ਗਈ ਜੋਂ ਇੱਥੋਂ ਦਿੱਲੀ ਮੋਰਚੇ ਵਿੱਚ ਜਿਵੇਂ ਜਿਵੇਂ ਜ਼ਰੂਰਤ ਹੋਵੇਗੀ ਉਵੇਂ ਹੀ ਇੱਥੋਂ ਦਿੱਲੀ ਭੇਜੀ ਜਾਂਦੀ ਰਹੇਗੀ।
ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਬਰੋਲੀ, ਰੁਪਿੰਦਰ ਸਿੰਘ ਸਾਬਕਾ ਸਰਪੰਚ ਦਾਊ ਮਾਜਰਾ, ਦਵਿੰਦਰ ਸਿੰਘ ਦਾਊ ਮਾਜਰਾ, ਕਮਲਦੀਪ ਸਿੰਘ ਖਾਨਪੁਰ, ਭਰਪੂਰ ਸਿੰਘ ਭਾਗੋਮਾਜਰਾ, ਮੇਜਰ ਸਿੰਘ ਭਾਗੋਮਾਜਰਾ ਅਤੇ ਪਿੰਡ ਘੜੂੰਆਂ ਦੇ ਕਿਸਾਨਾਂ ਸਮੇਤ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles

Check Also

Punjab seeks legal action against BBMB Chairman for misleading hon’ble High Court

Punjab seeks legal action against BBMB Chairman for misleading hon’ble High Court Ch…