ਕਿਸਾਨ ਸੰਘਰਸ਼: ਇਪਟਾ ਪੰਜਾਬ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਰੰਗਕਰਮੀ ਤੇ ਕਲਮਕਾਰਾਂ ਨੇ ਕੀਤੀ ਭੁੱਖ-ਹੜਤਾਲ

27 ਦਸੰਬਰ ਨੂੰ ਹੁਕਮਰਾਨਾਂ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਥਾਲੀਆਂ ਖੜਕਾਉਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ:
ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਅੱਧੇ ਦਿਨ ਦੀ ਭੁੱਖ-ਹੜਤਾਲ ਸੱਦੇ ਉਪਰ ਇਪਟਾ, ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਚੰਡੀਗੜ੍ਹ ਵਿਖੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸੱਕਤਰ ਡਾ. ਸੁਖਦੇਵ ਸਿੰਘ ਸਿਰਸਾ, ਕਪੂਰਥਲਾ ਵਿਖੇ ਇਪਟਾ, ਪੰਜਾਬ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਬਠਿੰਡਾ ਵਿਖੇ ਇਪਟਾ, ਦੀ ਜ਼ਿਲ੍ਹਾ ਇਕਾਈ ਦੇ ਕਨਵੀਨਰ ਜੇ. ਸੀ. ਪਰਿੰਦਾ ਅਤੇ ਅਮਿੰ੍ਰਤਸਰ ਸਾਹਿਬ ਵਿਖੇ ਜਿਲਾ ਪ੍ਰਧਾਨ ਬਲਬੀਰ ਸਿੰਘ ਮੂਦਲ ਦੀ ਰਹਿਨੁਮਾਈ ਹੇਠ ਅੱਧੇ ਦਿਨ ਦੀ ਭੁੱਖ-ਹੜਤਾਲ ਰੱਖੀ।
ਇਸ ਮੌਕੇ ਸੰਜੀਵਨ ਸਿੰਘ ਅਤੇ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਭਾਜਪਾ ਨੇਤਾ ਅੰਨਦਾਤਾ ਨੂੰ ਵਪਾਰੀ ਕਹਿਣ ਤੱਕ ਚੱਲੇ ਗਏ ਹਨ ਉਹਨਾਂ ਮੁਤਾਬਿਕ ਕਿਸਾਨ ਆਪਣੀ ਫਸਲ ਦੀ ਕੀਮਤ ਵਸੂਲਦਾ ਹੈ। ਕੱਲ ਨੂੰ ਜੇ ਇਹ ਲੋਕ ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾ ਬਾਰੇ ਇਹ ਕਹਿ ਦੇਣ ਕਿ ਫੌਜੀ ਵੀ ਸ਼ਹੀਦ ਨਹੀਂ ਹਨ ਕਿਉਂਕਿ ਫੌਜੀ ਤਨਖਾਹ ਲੈ ਕੇ ਨੌਕਰੀ ਕਰਦੇ ਹਨ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ 27 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਨ ਕੀ ਬਾਤ ਦੌਰਾਨ ਇਪਟਾ, ਪੰਜਾਬ ਅਤੇ ਪ੍ਰਗਤੀਸ਼ੀਲ ਲੇਖਕ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਥਾਲੀਆਂ ਖੜਕਾ ਕੇ ਹੁਕਮਰਾਨਾਂ ਨੂੰ ਗੂੜ੍ਹੀ ਨੀਂਦ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਚੰਡੀਗੜ੍ਹ ਸੈਕਟਰ 17 ਵਿਖੇ ਪ੍ਰੋ. ਮਨਜੀਤ ਸਿੰਘ, ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਜਨਰਲ ਸਕੱਤਰ ਕੰਵਲਨੈਨ ਸਿੰਘ ਸੇਖੋਂ, ਡਾ. ਸਰਬਜੀਤ, ਨਾਟਕਰਮੀ ਸਵੈਰਾਜ ਸੰਧੂ, ਡਾ. ਸਹਿਬ ਸਿੰਘ, ਲੇਖਕ ਕਸ਼ਮੀਰ ਕੌਰ, ਗੁਰਦਰਸ਼ਨ ਸਿੰਘ ਮਾਵੀ, ਵਕੀਲ ਕਰਮ ਸਿੰਘ, ਸਾਧੂ ਸਿੰਘ ਲਾਲੀ, ਸਮਾਜਿਕ ਕਾਰਕੁਨ ਕਮਲਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਜਿਨਾਂ ਲੋਕ ਅੰਦੋਲਨ ਵਿੱਚ ਤਬਦੀਲ ਹੋ ਚੁੱਕੇ ਕਿਸਾਨ ਅੰਦੋਲਨ ਨੂੰ ਅਤਿਵਾਦੀ, ਨਕਸਲਵਾਲੀ, ਟੁਕੜੇ-ਟੁਕੜੇ ਗੈਂਗ ਜਾ ਕੋਈ ਹੋਰ ਦੂਸ਼ਣ ਲਗਾ ਕੇ ਬਦਨਾਮ ਕਰ ਰਹੀ ਹੈ, ਉਨਾਂ ਹੀ ਅੰਦੋਲਨ ਹੋਰ ਵੀ ਤਿੱਖਾ ਤੇ ਪ੍ਰਚੰਡ ਹੁੰਦਾ ਜਾ ਰਿਹਾ ਹੈ। ਮੀਡੀਆ ਨੂੰ ਇਹ ਜਾਣਕਾਰੀ ਇਪਟਾ ਪੰਜਾਬ ਦੇ ਪ੍ਰਚਾਰ ਸਕੱਤਰ ਰਾਬਿੰਦਰ ਸਿੰਘ ਰੱਬੀ ਨੇ ਪਰੋਸੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…