“ਨੋਅ ਦਾਇਸੈੱਲਫ਼ ਐਜ਼ ਸੋਲ ਫਾਉਂਡੇਸ਼ਨ” ਸੰਸਥਾ ਵੱਲੋਂ ਡਿਪਟੀ ਕਮਿਸ਼ਨਰ ਚੰਡੀਗੜ੍ਹ ਨੂੰ ਜ਼ਰੂਰੀ ਵਸਤਾਂ ਦਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 23 ਅਪ੍ਰੈਲ:
ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਵਿਚ “ਨੋਅ ਦਾਇਸੈੱਲਫ਼ ਐਜ਼ ਸੋਲ ਫਾਉਂਡੇਸ਼ਨ” ਸੰਸਥਾ ਨੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਨੂੰ ਜ਼ਰੂਰੀ ਵਸਤਾਂ ਦਾਨ ਕੀਤੀਆਂ ਹਨ।
ਇਸ ਦਾ ਪ੍ਰਗਟਾਵਾ ਕਰਦਿਆਂ ਫਾਉਂਡੇਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੰਗਠਨ ਨੇ ਆਮ ਲੋਕਾਂ ਦੀ ਭਲਾਈ ਲਈ 500 ਗੱਦੇ, ਦੋ-ਦੋ ਕਵਰ ਨਾਲ 500 ਸਿਰਹਾਣੇ, 500 ਬੈੱਡ ਦੀਆਂ ਚਾਦਰਾਂ, 500 ਚਾਦਰਾਂ ਅਤੇ 500 ਤਰਲ ਹੈਂਡ ਵਾਸ਼ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਣਾਏ ਆਰਜੀ ਸਹਾਰਾ ਕੇਂਦਰਾਂ ਲਈ ਦਾਨ ਕੀਤੇ ਹਨ।
ਉਹਨਾਂ ਅੱਗੇ ਕਿਹਾ ਕਿ ਇਹ ਸੁਸਾਇਟੀ ਕੋਰੋਨਾ ਬਿਮਾਰੀ ਨਾਲ ਲੜਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਕਿਹਾ, “ਅਸੀਂ ਪਹਿਲਾਂ ਹੀ ਵੱਖ-ਵੱਖ ਹਸਪਤਾਲਾਂ ਜਿਵੇਂ ਕਾਲਕਾ ਦਾ ਹਸਪਤਾਲ, ਤੇ ਜਿਲਾ ਪ੍ਰਸ਼ਾਸਨ ਮੁਹਾਲੀ ਨੂੰ ਡਾਕਟਰੀ ਉਪਕਰਣਾਂ ਤੋਂ ਇਲਾਵਾ ਝੁੱਗੀ-ਝੌਂਪੜੀ ਦੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਜਾਤੀ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ ਪਕਾਇਆ ਹੋਇਆ ਖਾਣਾ/ਰਾਸ਼ਨ ਦੇ 2000 ਤੋਂ ਵੱਧ ਪੈਕੇਟ ਦਾਨ ਕਰ ਚੁੱਕੇ ਹਾਂ।”
ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਸੁਸਾਇਟੀ ਭਵਿੱਖ ਵਿਚ ਵੀ ਦੇਸ਼ ਦੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਨਾਲ ਸੇਵਾ ਕਰਦੀ ਰਹੇਗੀ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…