ਸਾਇੰਸ ਅਧਿਆਪਕ ਵਿਗਿਆਨ ਵਿਸ਼ੇ ਨੂੰ ਪੜ੍ਹਾਉਂਦੇ ਸਮੇਂ ਗਿਆਨ ਪ੍ਰਦਾਨ ਕਰਨ ਦਾ ਆਨੰਦ ਲੈਣ: ਕ੍ਰਿਸ਼ਨ ਕੁਮਾਰ

ਸਾਇੰਸ ਵਿਸ਼ੇ ਦੇ ਜ਼ਿਲ੍ਹਾ ਮੈਂਟਰਾਂ ਅਤੇ ਬਲਾਕ ਮੈਂਟਰਾਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਂਕਟ ਨੇ ਲਿਆ ਭਾਗ

ਮਿਡਲ ਸ਼੍ਰੇਣੀਆਂ ਦੀ ‘ਕਿਰਿਆਵਾਂ ਰਾਹੀਂ ਗਿਆਨ’ ਦੀ ਪ੍ਰਗਤੀ ਦਾ ਜ਼ਿਲ੍ਹਾਵਾਰ ਪ੍ਰੇਖਣ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਆਈਏਐਸ ਦੀ ਅਗਵਾਈ ਵਿੱਚ ਚਲ ਰਹੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਸਿੱਖਣ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਅਧਿਆਪਕਾਂ ਦੇ ਵੱਲੋਂ ਵਰਤੀਆਂ ਗਈਆਂ ਸਿੱਖਣ-ਸਿਖਾਉਣ ਵਾਲੀਆਂ ਪੱਧਤੀਆਂ ਬਾਰੇ ਮੀਟਿੰਗ ਕੀਤੀ ਗਈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਸੈਕੰਡਰੀ ਸਿੱਖਿਆ, ਜ਼ਿਲ੍ਹਾ ਸਿਖਲਾਈ ਅਤੇ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ, ਜ਼ਿਲ੍ਹਾ ਮੈਂਟਰਾਂ ਅਤੇ ਬਲਾਕ ਮੈਂਟਰਾਂ ਨੂੰ ਮੀਟਿੰਗ ਦੌਰਾਨ ਸ੍ਰੀ ਕ੍ਰਿਸ਼ਨ ਕੁਮਾਰ ਨੇ ਵਿਗਿਆਨ ਵਿਸ਼ੇ ਦੀ ਸੂਝ-ਬੂਝ ਨੂੰ ਵਧਾਉਣ ਲਈ ਅਧਿਆਪਕਾਂ ਦੀ ਯੋਜਨਾਬੱਧ ਸਿਖਲਾਈ ਪ੍ਰੋਗਰਾਮਾਂ, ਵਿਦਿਆਰਥੀਆਂ ਨੂੰ ਕਿਰਿਆਵਾਂ ਤੇ ਆਧਾਰਿਤ ਗਿਆਨ ਵਿਗਿਆਨ ਤਹਿਤ ਲਗਾਏ ਸਾਇੰਸ ਮੇਲਿਆਂ ਦੀ ਸਫਲਤਾ ਲਈ ਵਧਾਈ ਦਿੱਤੀ।
ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋਂ ਮਿਹਨਤ ਅਤੇ ਲਗਨ ਨਾਲ ਅਧਿਆਪਕ ਵੱਡੀ ਗਿਣਤੀ ’ਚ ਵਿਗਿਆਨੀ ਪੈਦਾ ਕਰ ਸਕਦੇ ਹਨ। ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਇਸ ਲਈ ਸਾਇੰਸ ਅਧਿਆਪਕ ਦੇ ਪੜ੍ਹਾਉਣ ਦੀਆਂ ਵਿਧੀਆਂ ਵਿੱਚ ਸੁਧਾਰ, ਕੌਸ਼ਲ ਪੱਖੋਂ ਪ੍ਰਭਾਵਸ਼ਾਲੀ ਹੋਣਾ ਅਤੇ ਜਮਾਤ ਵਿੱਚ ਸਿੱਖਣ-ਸਿਖਾਉਣ ਦਾ ਮਾਹੌਲ ਉਸਾਰੂ ਬਣਾ ਰਿਹਾ ਹੈ । ਇਸ ਮੌਕੇ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਵੱਲੋੱ ਪਾਠਕ੍ਰਮ ’ਤੇ ਆਧਾਰਿਤ ਪ੍ਰਗਤੀ ਰਿਪੋਰਟ ਤਹਿਤ ਬੱਚਿਆਂ ਦੇ ਸਿੱਖਣ ਪੱਧਰ ਵਿੱਚ ਆਏ ਸੁਧਾਰ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਮੀਟਿੰਗ ਵਿੱਚ ਪਹੁੰਚੇ ਹਰੇਕ ਜ਼ਿਲ੍ਹੇ ਤੋਂ ਸਕੂਲ ’ਚ ਵਧੀਆ ਪ੍ਰਗਤੀ ਦੇਣ ਵਾਲੇ ਇੱਕ-ਇੱਕ ਸਾਇੰਸ ਅਧਿਆਪਕ ਨੂੰ ਉਤਸ਼ਾਹਿਤ ਕਰਦੇ ਹੋਏ ਸਕੱਤਰ ਸਕੂਲ ਸਿੱਖਿਆ ਨੇ ਇਨ੍ਹਾਂ ਅਧਿਆਪਕ ਨੂੰ ਆਪਣੇ ਤਜ਼ਰਬੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਸਾਂਝੇ ਕਰਨ ਲਈ ਕਿਹਾ। ਇਸ ਮੌਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਡਾ. ਜਰਨੈਲ ਸਿੰਘ ਕਾਲੇਕੇ, ਰਾਜੇਸ਼ ਜੈਨ, ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਿੰਸੀਪਲ ਡਾਈਟ, ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਕੰਮ ਕਰ ਰਹੇ ਜ਼ਿਲ੍ਹਾ ਅਤੇ ਬਲਾਕ ਮੈਂਟਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…