Nabaz-e-punjab.com

ਐਚਟੀ\ਸੀਐਚਟੀ ਭਰਤੀ ਪ੍ਰਕਿਰਿਆ ਵਿੱਚ ਊਣਤਾਈਆਂ ਸਬੰਧੀ ਵੇਟਿੰਗ ਕਮੇਟੀ ਦਾ ਵਫ਼ਦ ਕ੍ਰਿਸ਼ਨ ਕੁਮਾਰ ਨੂੰ ਮਿਲਿਆ

ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਮੀਟਿੰਗ ਕਰਕੇ ਵੱਖ ਵੱਖ ਮੁੱਦਿਆਂ ’ਤੇ ਕੀਤੀ ਚਰਚਾ

ਹੋਰ ਭਰਤੀਆਂ ਵਾਂਗ ਐਸਸੀ\ਬੀਸੀ ਉਮੀਦਵਾਰਾਂ ਨੂੰ ਬੀਏ ਦੇ ਨੰਬਰਾਂ ਵਿੱਚ 5 ਫੀਸਦੀ ਛੋਟ ਦਿੱਤੀ ਜਾਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਐਚਟੀ, ਸੀਐਚਟੀ ਵੇਟਿੰਗ ਉਮੀਦਵਾਰ ਕਮੇਟੀ ਪੰਜਾਬ ਨੇ ਹੈੱਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਦੀ ਸਿੱਧੀ ਅਧਿਆਪਕ ਭਰਤੀ ਪ੍ਰਕਿਰਿਆ ਵਿੱਚ ਕਥਿਤ ਊਣਤਾਈਆਂ ਨੂੰ ਲੈ ਕੇ ਅਧਿਆਪਕਾਂ ਦੇ ਵਫ਼ਦ ਨੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਕਰਕੇ ਵੱਖ ਵੱਖ ਸੰਭਾਵੀ ਖ਼ਦਸ਼ੇ ਪ੍ਰਗਟ ਕਰਦਿਆਂ ਭਰਤੀ ਪ੍ਰਕਿਰਿਆ ਪਾਰਦਰਸ਼ੀ ਅਤੇ ਹੂ-ਬ-ਹੂ ਨੋਟੀਫਿਕੇਸ਼ਨ ਦੇ ਦਾਇਰੇ ਵਿੱਚ ਰਹਿ ਕੇ ਕਰਨ ਦੀ ਮੰਗ ਕੀਤੀ।
ਐਚਟੀ\ਸੀਐਚਟੀ ਵੇਟਿੰਗ ਉਮੀਦਵਾਰ ਕਮੇਟੀ ਪੰਜਾਬ ਦੇ ਕਨਵੀਨਰ ਅਜਮੇਰ ਸਿੰਘ ਅੌਲਖ ਨੇ ਦੱਸਿਆ ਕਿ ਸਿੱਖਿਆ ਸਕੱਤਰ ਨੂੰ ਦਿੱਤੇ ਮੰਗ ਪੱਤਰ ਵਿੱਚ 10 ਨੁਕਤੇ ਉਠਾਏ ਗਏ ਜਿਸ ਤਹਿਤ ਭਰਤੀ ਪ੍ਰਕਿਰਿਆ ਤੇਜ ਕਰਦਿਆਂ ਵੇਟਿੰਗ ਪ੍ਰੋਸੈੱਸ ਸ਼ੁਰੂ ਕੀਤਾ ਜਾਵੇ, ਐਚਟੀ ਤੋਂ ਪਹਿਲਾਂ ਸੀਐਚਟੀ ਦੀ ਭਰਤੀ ਮੁਕੰਮਲ ਹੋਵੇ, ਐਚਟੀ ਅਤੇ ਸੀਐਚਟੀ ਦੇ ਦੋਵੇਂ ਹੱਥੀ ਆਰਡਰ ਲਈ ਬੈਠੇ ਅਧਿਆਪਕਾਂ, ਗੈਰਹਾਜ਼ਰ ਤੇ ਜੁਆਇਨ ਨਾ ਕਰਨ ਵਾਲੇ ਅਧਿਆਪਕਾਂ ਦੀ ਥਾਂ ਅਗਲੀ ਸਕਰੂਟਨੀ ਬੁਲਾਈ ਜਾਵੇ ਅਤੇ ਤੁਰੰਤ ਸੂਚੀਆਂ ਅਪਡੇਟ ਹੋਣ, ਆਰਡਰ ਦੇਣ ਮਗਰੋਂ ਉਮੀਦਵਾਰਾਂ ਨੂੰ ਵਾਰ-ਵਾਰ ਮਨਪਸੰਦ ਸਟੇਸ਼ਨ ਚੁਣਨ ਦੇ ਮੌਕੇ ਨਾ ਦਿੱਤੇ ਜਾਣ ਅਤੇ ਉਮੀਦਵਾਰਾਂ ਨੂੰ ਜੁਆਇਨ ਕਰਨ ਲਈ 15 ਦਿਨਾਂ ਤੋਂ ਵੱਧ ਸਮਾਂ ਨਾ ਦਿੱਤਾ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਜਾਇਜ਼ ਇਤਰਾਜ਼ ਉਠਾਉਣ ਵਾਲੇ ਉਮੀਦਵਾਰ ਨੂੰ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇ, ਨੋਟੀਫਿਕੇਸ਼ਨ ਤੋਂ ਹਟਕੇ ਕਿਸੇ ਖਾਸ ਕਾਡਰ ਨੂੰ ਭਰਤੀ ਪ੍ਰਕਿਰਿਆ ਵਿੱਚ ਕਾਨੂੰਨੀ ਚੋਰ ਮੋਰੀਆਂ ਰਾਹੀਂ ਅੱਗੇ ਲੰਘਾਉਣ ਦਾ ਰਾਹ ਬੰਦ ਕੀਤਾ ਜਾਵੇ, ਹੋਰ ਭਰਤੀਆਂ ਵਾਂਗ ਐਸਸੀ ਬੀਸੀ ਉਮੀਦਵਾਰਾਂ ਨੂੰ ਬੀਏ ਦੇ ਨੰਬਰਾਂ ਵਿੱਚ 5 ਫੀਸਦੀ ਛੋਟ ਦਿੱਤੀ ਜਾਵੇ, ਕਥਿਤ ਤੌਰ ’ਤੇ ਨਾਨ ਟੀਚਿੰਗ ਵਿੱਚ ਜੁਆਇਨ ਕਰ ਚੁੱਕੇ 54 ਉਮੀਦਵਾਰਾਂ ਸਬੰਧੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਸਿੱਖਿਆ ਸਕੱਤਰ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਭਰ ’ਚੋਂ ਮੁਹਾਲੀ ਪਹੁੰਚੇ ਐਚਟੀ\ਸੀਐਚਟੀ ਵੇਟਿੰਗ ਉਮੀਦਵਾਰ ਕਮੇਟੀ ਦੇ ਤਿੰਨ ਦਰਜ਼ਨ ਤੋਂ ਵੱਧ ਮੈਂਬਰਾਂ ਨੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਰਿਵਿਊ ਮੀਟਿੰਗ ਕੀਤੀ। ਜਿਸ ਵਿੱਚ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਹਾਂ-ਪੱਖੀ ਨਤੀਜੇ ਸਾਹਮਣੇ ਆਉਣ ਸਬੰਧੀ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਮੰਗਾਂ ਪ੍ਰਤੀ ਗੈਰ-ਸੰਜ਼ੀਦਗੀ ਦਿਖਾਉਂਦਿਆਂ ਨੋਟੀਫਿਕੇਸ਼ਨ ਤੋਂ ਬਾਹਰ ਜਾ ਕੇ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਨ ਅੰਦੋਲਨ ਵਿੱਢਿਆ ਜਾਵੇਗਾ। ਇਸ ਤੋਂ ਇਲਾਵਾ ਉੱਚ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Punjab Government intensifies crackdown on illegal mining

Punjab Government intensifies crackdown on illegal mining Joint task force of mining depar…