ਕ੍ਰਿਸ਼ਨਪਾਲ ਸ਼ਰਮਾ ਨੂੰ ਲਾਇਨਜ਼ ਕਲੱਬ ਦਾ ਜ਼ੋਨ ਚੇਅਰਮੈਨ ਤੇ ਰਾਜੀਵ ਗੁਪਤਾ ਨੂੰ ਪ੍ਰਧਾਨ ਚੁਣਿਆ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 25 ਜੂਨ:
ਲਾਇਨਜ਼ ਕਲੱਬ ਦੀ ਇਕ ਅਹਿਮ ਮੀਟਿੰਗ ਇੱਥੇ ਹੋਈ। ਜਿਸ ਵਿੱਚ ਕ੍ਰਿਸ਼ਨਪਾਲ ਸ਼ਰਮਾ ਨੂੰ ਸਰਬਸੰਮਤੀ ਨਾਲ ਲਾਇਨਜ਼ ਕਲੱਬ ਦਾ ਚੇਅਰਮੈਨ ਅਤੇ ਰਾਜੀਵ ਗੁਪਤਾ ਨੂੰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸੰਨਤ ਭਾਰਦਵਾਜ ਨੂੰ ਜਨਰਲ ਸਕੱਤਰ, ਲਾਲ ਗੋਇਲ ਨੂੰ ਕੈਸ਼ੀਅਰ, ਕਰਮ ਸਿੰਘ ਨੂੰ ਪ੍ਰੈਸ ਸਕੱਤਰ, ਚੁਣਿਆ ਗਿਆ। ਇੱਥੇ ਇਹ ਦੱਸਣਯੋਗ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਸ੍ਰੀ ਕ੍ਰਿਸ਼ਨਪਾਲ ਸ਼ਰਮਾ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਉਹ ਕਾਫੀ ਸਮਾਂ ਜ਼ਿਲ੍ਹਾ ਪ੍ਰੈੱਸ ਕਲੱਬ ਦੇ ਪ੍ਰਧਾਨ ਅਤੇ ਚੇਅਰਮੈਨ ਦੇ ਅਹੁਦਿਆਂ ’ਤੇ ਤਾਇਨਾਤ ਰਹੇ ਹਨ।
ਇਸ ਮੌਕੇ ਜ਼ੋਨ ਚੇਅਰਮੈਨ ਕ੍ਰਿਸ਼ਨਪਾਲ ਸ਼ਰਮਾ ਵੱਲੋਂ ਨਵੀਂ ਚੁਣੀ ਟੀਮ ਦਾ ਸਨਮਾਨ ਕੀਤਾ ਗਿਆ। ਸਮੂਹ ਮੈਂਬਰਾਂ ਨੇ ਕ੍ਰਿਸ਼ਨਪਾਲ ਸ਼ਰਮਾ ਨੂੰ ਜ਼ੋਨ ਚੇਅਰਮੈਨ ਬਣਨ ’ਤੇ ਵਧਾਈ ਦਿੰਦਿਆਂ ਹੋਇਆ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਬਰਖਾ ਰਾਮ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਵਿਜੈ ਮਿੱਤਲ ਪ੍ਰਧਾਨ ਇੰਡਸਟਰੀ ਐਸੋਸੀਏਸ਼ਨ, ਬਲਕਾਰ ਸਿੰਘ, ਰਾਕੇਸ਼ ਅਗਰਵਾਲ ਜਨਰਲ ਸਕੱਤਰ ਇੰਡਸਟਰੀ ਐਸੋਸੀਏਸ਼ਨ, ਰਵਿੰਦਰ ਸੈਣੀ, ਚਾਂਦ ਰਾਣਾ, ਅਸ਼ੋਕ ਗੋਇਲ, ਅਮਿਤ ਬਿੰਦਲ, ਸੁਰਿੰਦਰ ਅਗਰਵਾਲ, ਜਸਪ੍ਰੀਤ ਲੱਕੀ, ਸੁਸ਼ੀਲ ਧੀਮਾਨ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…