ਸਮਾਜ ਸੇਵੀ ਸੰਸਥਾ ਮਹਾਂਰਿਸ਼ੀ ਦਯਾਨੰਦ ਬਾਲ ਆਸ਼ਰਮ ਦੀ ਭੋਜਨ ਵੈਨ ਨੂੰ ਕੁਲਜੀਤ ਬੇਦੀ ਨੇ ਕੀਤਾ ਰਵਾਨਾ

ਵਾਧੂ ਖਾਣੇ ਨੂੰ ਬਰਬਾਦ ਹੋਣ ਤੋਂ ਬਚਾਉਣ ਅਤੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਲਈ ਯੋਗ ਉਪਰਾਲੇ ਕੀਤੇ ਜਾਣ: ਬੇਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਸਾਡੇ ਦੇਸ਼ ਵਿੱਚ ਵਿਚ ਬਹੁਤ ਲੋਕੀਂ ਅਤੇ ਪਰਿਵਾਰ ਇਸ ਤਰ੍ਹਾਂ ਦੇ ਹਨ ਜੋ ਇਕ ਸਮੇਂ ਦੀ ਰੋਟੀ ਦਾ ਇੰਤਜਾਮ ਵੀ ਨਹੀਂ ਕਰ ਸਕਦੇ। ਉਨ੍ਹਾਂ ਨੂੰ ਭੁੱਖੇ ਹੀ ਰਹਿਣਾ ਪੈਂਦਾ ਹੈ। ਪਰ ਇਹ ਵੀ ਸੱਚ ਹੈ ਕਿ ਦੇਸ਼ ਵਿਚ ਇਸ ਤਰ੍ਹਾਂ ਦੇ ਲੋਕ ਵੀ ਹਨ ਜੋ ਖਾਣਾ ਇੰਨੀ ਜ਼ਿਆਦਾ ਮਾਤਰਾ ’ਚ ਬਣਾ ਲੈਂਦੇ ਹਨ ਕਿ ਫਿਰ ਉਹ ਬਰਬਾਦ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਵਾਧੂ ਖਾਣੇ ਨੂੰ ਬਰਬਾਦ ਹੋਣ ਤੋਂ ਬਚਾਉਣ ਅਤੇ ਇਸ ਨੂੰ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਲਈ ਯੋਗ ਉਪਰਾਲੇ ਕੀਤੇ ਜਾਣ।
ਨਗਰ ਨਿਗਮ ਮੁਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਸਮਾਜ ਸੇਵੀ ਸੰਸਥਾ ਮਹਾਂਰਿਸ਼ੀ ਦਯਾਨੰਦ ਬਾਲ ਆਸ਼ਰਮ, ਫੇਜ਼-3ਬੀ2, ਮੁਹਾਲੀ ਵੱਲੋਂ ਜ਼ਰੂਰਤਮੰਦਾਂ ਤੱਕ ਭੋਜਨ ਬਚਾਉਣ ਲਈ ਸ਼ੁਰੂ ਕੀਤੀ ਵੈਨ ਨੂੰ ਰਵਾਨਾ ਕਰਨ ਮੌਕੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ੍ਰੀ ਬੇਦੀ ਨੇ ਦੱਸਿਆ ਕਿ ਉਕਤ ਸੰਸਥਾ ਵੱਲੋਂ ਖਾਣੇ ਦੀ ਬਰਬਾਦੀ ਨੂੰ ਰੋਕ ਕੇ ਇਸ ਨੂੰ ਭੁੱਖੇ ਸੌਣ ਵਾਲੇ ਪਰਿਵਾਰਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਹੋਰ ਸੰਸਥਾਵਾਂ ਨੂੰ ਵੀ ਅਜਿਹੇ ਸਮਾਜ ਸੇਵਾ ਦੇ ਕਾਰਜਾਂ ਵਿਚ ਅੱਗੇ ਆਉਣਾ ਚਾਹੀਦਾ ਹੈ ਅਤੇ ਅਜਿਹੀਆਂ ਸੰਸਥਾਵਾਂ ਨੂੰ ਸਹਿਯੋਗ ਵੀ ਦੇਣਾ ਚਾਹੀਦਾ ਹੈ। ਉਨ੍ਹਾਂ ਮਹਾਂਰਿਸ਼ੀ ਦਯਾਨੰਦ ਬਾਲ ਆਸ਼ਰਮ ਫੇਜ਼-3ਬੀ2 ਮੁਹਾਲੀ ਦੇ ਸੰਚਾਲਕ ਇੰਜੀਨੀਅਰ ਨੀਰਜ ਕੌੜਾ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਸੰਸਥਾ ਦੇ ਸੰਚਾਲਕ ਸ੍ਰੀ ਨੀਰਜ ਕੌੜਾ ਨੇ ਦੱਸਿਆ ਕਿ ਸੰਸਥਾ ਵੱਲੋਂ ਵੱਖ ਵੱਖ ਵਿਆਹ ਸ਼ਾਦੀਆਂ ਅਤੇ ਹੋਰ ਅਜਿਹੀਆਂ ਪਾਰਟੀ ਸਮਾਗਮਾਂ ਜਾਂ ਲੰਗਰਾਂ ਆਦਿ ਵਿੱਚ ਬਚਿਆ ਹੋਇਆ ਭੋਜਨ ਸਲੱਮ ਏਰੀਆ ਵਿਚ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਹੋਟਲਾਂ, ਰੈਸਟੋਰੈਂਟਾਂ, ਵਿਆਹ ਸ਼ਾਦੀਆਂ ਜਾਂ ਹੋਰ ਅਜਿਹੀਆਂ ਪਾਰਟੀਆਂ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਬਚਿਆ ਹੋਇਆ ਭੋਜਨ ਦਾਨ ਕਰਨ ਲਈ ਜਾਂ ਹੋਰ ਜਿਹੜੇ ਵੀ ਲੋਕੀਂ ਭੋਜਨ ਦਾਨ ਕਰਨਾ ਚਾਹੁੰਦੇ ਹੋਣ, ਉਹ ਉਕਤ ਸੰਸਥਾ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…