
ਕੁਲਜੀਤ ਬੇਦੀ ਦੇ ਸਮਰਥਕਾਂ ਵੱਲੋਂ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਮੁਹਾਲੀ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 8 (ਫੇਜ਼ 3) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਬੇਦੀ ਦੇ ਸਮਰਥਕਾਂ ਵੱਲੋਂ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਜਿਸ ਦੌਰਾਨ ਵਾਰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ ਗਿਆ। ਸ੍ਰੀ ਬੇਦੀ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਵੱਡੀ ਗਿਣਤੀ ਅੌਰਤਾਂ ਵੀ ਸ਼ਾਮਿਲ ਸਨ।
ਚੋਣ ਪ੍ਰਚਾਰ ਦੌਰਾਨ ਅਮਰੀਕ ਸਿੰਘ ਭੱਟੀ, ਜਸਵਿੰਦਰ ਕੌਰ, ਕਿਰਨ ਭਾਟੀਆ, ਮਹਿੰਦਰ ਸਿੰਘ, ਜੀਪੀਐਸ ਗਿੱਲ, ਅਜੀਤ ਸਿੰਘ ਮੱਕੜ, ਅਜੀਤ ਸਿੰਘ ਸੋਢੀ, ਅਨੂਪ ਸਿੰਘ, ਬਸੇਸਰ ਸਿੰਘ, ਮੇਜਰ ਨਿਰਮਲ ਸਿੰਘ, ਕਿਰਨ ਭਾਟੀਆ, ਜਸਵਿੰਦਰ ਕੌਰ, ਗੁਰਚਰਨ ਸਿੰਘ, ਜਤਿੰਦਰ ਸਿੰਘ ਭੱਟੀ, ਤਿਲਕ ਰਾਜ ਸ਼ਰਮਾ, ਨਰਿੰਦਰ ਮੋਦੀ, ਆਸ਼ੂ ਵੈਦ, ਨਵਨੀਤ ਤੋਕੀ, ਡਾ. ਲਖਵਿੰਦਰ ਸਿੰਘ, ਰਣਜੋਧ ਸਿੰਘ, ਬਲਬੀਰ ਸਿੰਘ ਧਨੋਆ ਆਦਿ ਨੇ ਕਿਹਾ ਕਿ ਵਾਰਡ ਨੰਬਰ 8 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਬੇਦੀ ਪਿਛਲੇ ਲੰਬੇ ਸਮੇਂ ਤੋਂ ਵਾਰਡ ਦੀ ਸੇਵਾ ਕਰਦੇ ਆ ਰਹੇ ਹਨ। ਇਸ ਲਈ ਉਹ ਇਸ ਵਾਰਡ ਤੋਂ ਸਹੀ ਉਮੀਦਵਾਰ ਹਨ ਅਤੇ ਵਾਰਡ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਸ੍ਰੀ ਬੇਦੀ ਨੂੰ ਚੋਣ ਨਿਸ਼ਾਨ ਹੱਥ ਪੰਜੇ ਦਾ ਬਟਨ ਦਬਾ ਕੇ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ। ਉਨ੍ਹਾਂ ਦੀ ਕਾਮਯਾਬੀ ਨਾਲ ਹੀ ਵਾਰਡ ਨੰਬਰ 8 ਦੇ ਵਿਕਾਸ ਕਾਰਜਾਂ ਦਾ ਭਵਿੱਖ ਤੈਅ ਹੋਵੇਗਾ। ਇਸ ਮੌਕੇ ਕੁਲਜੀਤ ਸਿੰਘ ਬੇਦੀ ਨੇ ਵੀ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਅਤੇ ਉਹ ਆਪਣੇ ਵਾਰਡ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।