ਕਰੋਨਾ ਸੰਕਟ ਸਮੇਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ‘ਕੁਲਵੀਰ ਕਪੂਰ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੂਨ:
ਦਿਲ ਤੋਂ ਸਲਾਮ ਹੈ, ਸਾਡੇ ਦੇਸ਼ ਦੀ ਅਜਿਹੀ ਜਾਬਾਜ਼, ਬੇਖ਼ੌਫ਼, ਜ਼ਿੰਦਾ-ਦਿਲ, ਸਖ਼ਤ ਮਿਹਨਤੀ ਅਤੇ ਸਮਾਜ ਸੇਵੀ ਅੌਰਤਾਂ ਨੂੰ, ਜੋ ਸਾਡੇ ਦੇਸ਼ ਦੀ ਸ਼ਾਨ ਵਧਾ ਰਹੀਆਂ ਹਨ। ਇਨ੍ਹਾਂ ਵਿੱਚ ਇਕ ਅਜਿਹਾ ਜਾਣਾ ਪਛਾਣਿਆਂ ਨਾਮ ਨਿਊ ਸੰਨ੍ਹੀ ਐਨਕਲੇਵ ਖਰੜ ਦੀ ਬਹਾਦਰ ਧੀ ਕੁਲਵੀਰ ਕਪੂਰ ਦਾ ਹੈ। ਜੋ ਭਾਜਪਾ ਐਜੂਕੇਸ਼ਨ ਸੈੱਲ ਜ਼ਿਲ੍ਹਾ ਮੁਹਾਲੀ ਦੀ ਪ੍ਰਧਾਨ ਹਨ। ਉਨ੍ਹਾਂ ਨੇ ਕਰੋਨਾ ਮਹਾਮਾਰੀ ਦੌਰਾਨ ਲੋੜਵੰਦ ਵਿਅਕਤੀਆਂ ਨੂੰ ਸੁੱਕਾ ਰਾਸ਼ਨ, ਆਪਣੇ ਘਰ ਤਿਆਰ ਕੀਤਾ ਖਾਣਾ, ਜੂਸ, ਦੁੱਧ, ਮਾਸਕ ਅਤੇ ਉਹ ਨਿੱਤ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਵੰਡ ਕੇ ਪੁੰਨ ਦਾ ਕੰਮ ਕੀਤਾ ਹੈ। ਇਸ ਦੇ ਨਾਲ-ਨਾਲ ਬੀਬਾ ਕੁਲਵੀਰ ਕਪੂਰ ਘਰ-ਘਰ ਜਾ ਕੇ ਆਪਣੀ ਪਿੱਠ ’ਤੇ ਸੈਨੇਟਾਈਜਰ ਦੀ ਟੈਂਕੀ ਚੁੱਕ ਕੇ ਗਲੀ ਮੁਹੱਲੇ ਵਿੱਚ ਲੋਕਾਂ ਦੇ ਘਰਾਂ ਨੂੰ ਸੈਨੇਟਾਈਜ ਵੀ ਕਰ ਰਹੇ ਹਨ। ਉਨ੍ਹਾਂ ਨੇ ਸਮਾਜ ਸੇਵਾ ਦੇ ਨਾਲ ਨਾਲ ਅਦਾਕਾਰਾ, ਲੇਖਕਾ ਅਤੇ ਕਮੈਡੀਅਨ ਐਂਕਰ ਦੇ ਖੇਤਰ ਵਿੱਚ ਕਾਫ਼ੀ ਨਾਮਣਾ ਖੱਟਿਆ ਹੈ।

ਪਿਛਲੇ ਸਾਲ ਕਰੋਨਾ ਸੰਕਟ ਦੌਰਾਨ ਉਨ੍ਹਾਂ ਨੂੰ ਪੁਲੀਸ ਵਿਭਾਗ ਵੱਲੋਂ ਕਰੋਨਾ ਯੋਧਾ ਦਾ ਦਰਜ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਉਹ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਵਿੱਚ ਲੋੜਵੰਦਾਂ ਦੀ ਸੇਵਾ ਵਿੱਚ ਜੁੱਟੀ ਹੋਈ ਹੈ ਅਤੇ ਮੌਜੂਦਾ ਸਮੇਂ ਵਿੱਚ ਉਹ ਆਪਣੇ ਘਰ ਖਾਣਾ ਤਿਆਰ ਕਰਕੇ ਲੋੜਵੰਦਾਂ ਤੱਕ ਪਹੁੰਚਦਾ ਕਰ ਰਹੀ ਹੈ। ਇਸ ਹੋਣਹਾਰ ਧੀ ਦੀ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ।

Load More Related Articles

Check Also

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’

ਵਿਕਰੇਤਾ ਤੇ ਛੋਟੇ ਕਿਸਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦੀਆਂ ਹਨ ‘ਹਫ਼ਤਾਵਾਰੀ ਮੰਡੀਆਂ’ ਸ਼ਹਿਰ ਵਿੱਚ ਲੱਗ…