Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕੁਲਵੰਤ ਸਿੰਘ ਤੇ ਪਰਵਿੰਦਰ ਸੋਹਾਣਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ: ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਅਕਾਲੀ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਪਿਛਲੇ ਪੰਜ ਸਾਲਾਂ ਦੌਰਾਨ ਕਦੇ ਪਿੰਡਾਂ ਅੰਦਰ ਨਹੀਂ ਵੜੇ ਅਤੇ ਹੁਣ ਚੋਣਾਂ ਮੌਕੇ ਇਹ ਲੋਕ ਬਰਸਾਤੀ ਡੱਡੂਆਂ ਵਾਂਗ ਬਾਹਰ ਆ ਕੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਗੁੰਮਰਾਹ ਕਰਨ ’ਤੇ ਲੱਗੇ ਹੋਏ ਹਨ। ਕੁਲਵੰਤ ਸਿੰਘ ਦੀ ਮੇਅਰ ਵਜੋਂ ਅਤੇ ਪਰਵਿੰਦਰ ਸੋਹਾਣਾ ਦੀ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਫਿਰ ਕੌਂਸਲਰ ਵਜੋਂ ਪ੍ਰਾਪਤੀ ਜ਼ੀਰੋ ਹੈ। ਇਹ ਗੱਲ ਅੱਜ ਮੁਹਾਲੀ ਦੇ ਪਿੰਡਾਂ ਵਿੱਚ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਆਪਣੇ ਸਾਥੀਆਂ ਸਮੇਤ ਡੋਰ ਟੂ ਡੋਰ ਪ੍ਰਚਾਰ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਆਖੀ। ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਮੌਜੂਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਪਿਛਲੇ 30 ਸਾਲਾਂ ਤੋਂ ਹਲਕਾ ਵਾਸੀਆਂ ਨਾਲ ਪਰਿਵਾਰਿਕ ਸਾਂਝ ਹੈ ਅਤੇ ਹਰੇਕ ਦੇ ਦੁੱਖ ਸੁੱਖ ਵਿੱਚ ਸਿੱਧੂ ਸ਼ਰੀਕ ਹੁੰਦੇ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ ਚੌਕਸ ਕੀਤਾ ਕਿ ਜਿਵੇਂ ਖਰੜ ਵਾਲਾ ਆਪ ਵਿਧਾਇਕ ਕੰਵਰ ਸੰਧੂ ਚੋਣਾਂ ਜਿੱਤਣ ਤੋਂ ਬਾਅਦ ਕਦੇ ਨਜ਼ਰ ਨਹੀਂ ਆਇਆ, ਉਸੇ ਤਰ੍ਹਾਂ ਕੁਲਵੰਤ ਸਿੰਘ ਨੇ ਵੀ ਮੁੜ ਲੋਕਾਂ ਨੂੰ ਕਿਤੇ ਨਹੀਂ ਲੱਭਣਾ। ਜਿਹੜਾ ਵਿਅਕਤੀ ਗੁਰੂ ਘਰ ਜਾ ਕੇ ਸਹੁੰ ਖਾ ਕੇ ਮੁਕਰ ਜਾਵੇ ਉਸ ਵਿਅਕਤੀ ਉਤੇ ਕੋਈ ਵੀ ਇਤਬਾਰ ਨਹੀਂ ਕਰਦਾ। ਹਲਕੇ ਅੰਦਰ ਬਲਬੀਰ ਸਿੱਧੂ ਦੀ ਮਜਬੂਤ ਪਕੜ ਨੇ ਕੁਲਵੰਤ ਸਿੰਘ ਅਤੇ ਪਰਵਿੰਦਰ ਸਿੰਘ ਸੋਹਾਣਾ ਨੂੰ ਕੰਬਣੀ ਛੇੜੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਚੋਣਾਂ ਵਿਚ ਬਲਬੀਰ ਸਿੰਘ ਸਿੱਧੂ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ ਤਾਂ ਜੋ ਹਲਕੇ ਦਾ ਵਿਕਾਸ ਇਸੇ ਤੇਜ ਰਾਤੀ ਨਾਲ ਚਲਦਾ ਰਹਿ ਸਕੇ। ਇਸ ਮੌਕੇ ਲੇਬਰਫੈੱਡ ਪੰਜਾਬ ਦੇ ਮੀਤ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਬਲਾਕ ਸੰਮਤੀ ਖਰੜ ਦੇ ਮੀਤ ਚੇਅਰਮੈਨ ਮਨਜੀਤ ਸਿੰਘ ਤੰਗੌਰੀ, ਗੁਰਵਿੰਦਰ ਸਿੰਘ ਬੜੀ, ਭਲਵਾਨ ਅਮਰਜੀਤ ਸਿੰਘ ਲਖਨੌਰ, ਸਰਪੰਚ ਹਰਿੰਦਰ ਸਿੰਘ ਜੌਨੀ, ਪੰਚ ਜਗਤਾਰ ਸਿੰਘ, ਪੰਚ ਧਰਮਿੰਦਰ ਸਿੰਘ, ਪੰਚ ਹਰਵਿੰਦਰ ਸਿੰਘ, ਸਤਨਾਮ ਸਿੰਘ, ਰਵੀ ਸਰਮਾ, ਬਹਾਦਰ ਖਾਨ, ਜਸਪਾਲ ਰਾਮ, ਕਰਮਜੀਤ ਸਿੰਘ ਆਦਿ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ