ਕੁਲਵੰਤ ਸਿੰਘ ਦੀਆਂ ਚੋਣ ਮੀਟਿੰਗਾਂ ਨੇ ਮਿੰਨੀ ਰੈਲੀਆਂ ਦਾ ਰੂਪ ਧਾਰਿਆਂ, ਵਿਰੋਧੀ ’ਚ ਬੇਚੈਨੀ

ਵਿਧਾਇਕ ਬਲਬੀਰ ਸਿੱਧੂ ਦੇ 15 ਸਾਲ ਦੇ ਤਸ਼ੱਦਦ ਵਿਰੁੱਧ ਮਾਹੌਲ ਪੂਰੀ ਤਰ੍ਹਾਂ ਤਿਆਰ: ਕੁਲਵੰਤ ਸਿੰਘ

‘ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਪਿੰਡ ਤੰਗੋਰੀ ਦੇ ਲੋਕਾਂ ਨੇ ਲੱਡੂਆਂ ਨਾਲ ਤੋਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਮੁਹਾਲੀ ਤੋਂ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਦੀਆਂ ਮੋਮੋਠੱਗਣੀਆਂ ਗੱਲਾਂ ਅਤੇ ਕੁਰੱਪਸ਼ਨ ਦੇ ਮਾਮਲੇ ਵਿੱਚ ਕੀਤੀ ਗਈ ਹੱਦ ਤੋਂ ਵੱਧਧ ਕਾਰਨ ਇਲਾਕੇ ਦੇ ਲੋਕ ਬੇਹੱਦ ਤੰਗ ਅਤੇ ਪ੍ਰੇਸ਼ਾਨ ਹਨ। ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਸਿੱਧੂ ਜੁੰਡਲੀ ਦਾ ਪਿੰਡਾਂ ਵਿੱਚ ਦਾਖ਼ਲ ਹੋਣ ਤੋਂ ਹੀ ਕਥਿਤ ਤੌਰ ’ਤੇ ਇਕ ਕਿਸਮ ਦੀ ਰੋਕ ਜਿਹੀ ਲਗਾ ਰੱਖੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੁਲਵੰਤ ਸਿੰਘ ਵਿਧਾਨ ਸਭਾ ਹਲਕਾ ਮੁਹਾਲੀ ਦੇ ਵਿਚ ਪੈਂਦੇ ਸੈਕਟਰ-108, ਪਿੰਡ ਤੰਗੋਰੀ ਅਤੇ ਕੁਰੜੀ ਵਿਖੇ ਹੋਈਆਂ ਮੀਟਿੰਗਾਂ ਜਿਹੜੀਆਂ ਵਿਸ਼ਾਲ ਇਕੱਠ ਦਾ ਰੂਪ ਧਾਰਨ ਕਰ ਗਈਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕੁਲਵੰਤ ਸਿੰਘ ਨੇ ਕਿਹਾ ਕਿ ਸਿੱਧੂ ਦੇ ਪਿਛਲੇ 15 ਸਾਲਾਂ ਦੇ ਤਸ਼ੱਦਦ ਦੇ ਵਿਰੁੱਧ ਕਦੀ ਵੀ ਇਨ੍ਹਾਂ ਰਾਜਨੀਤਕ ਜਾਂ ਸਮਾਜਿਕ ਮਾਹੌਲ ਨਹੀਂ ਬਣਿਆ ਕਿ ਲੋਕੀ ਸਿੱਧੂ ਨੂੰ ਇਸ ਹਲਕੇ ’ਚੋਂ ਭਜਾਉਣ ਦੀ ਹੀ ਤਿਆਰੀ ਕਰ ਲੈਣ।
ਇਲਾਕੇ ਵਿੱਚ ਅੱਜ ਖੁੰਢ-ਚਰਚਾ ਦਾ ਵਿਸ਼ਾ ਇਹੀ ਬਣਿਆ ਹੋਇਆ ਹੈ ਕਿ ਬਲਬੀਰ ਸਿੱਧੂ ਨੂੰ ਕਿੰਨੇ ਵੱਡੇ ਫ਼ਰਕ ਨਾਲ ਹਰਾ ਕੇ ਇੱਥੋਂ ਚਲਦਾ ਕਰਨਾ ਹੈ ਤਾਂ ਕਿ ਲੋਕੀਂ ਬਲਬੀਰ ਸਿੱਧੂ ਦੀਆਂ ਲੋਕ ਮਾਰੂ ਨੀਤੀਆਂ ਤੋਂ ਬਚ ਸਕਣ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਸੰਭਵ ਹੋ ਸਕੇ। ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੇ ਆਪਣੀਆਂ ਨਿੱਜੀ-ਤਿਜੋਰੀਆਂ ਨੂੰ ਭਰਨ ਦੇ ਲਈ ਹਲਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਿਆ। ਕੁਲਵੰਤ ਸਿੰਘ ਨੇ ਕਿਹਾ ਕਿ ਆਪ ਦੇ ਦਿੱਲੀ ਸਰਕਾਰ ਦੇ ਮਾਡਲ ਨੂੰ ਮੁਹਾਲੀ ਹਲਕੇ ਦੇ ਵਿੱਚ ਹੂਬਹੂ ਲਾਗੂ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਬੁਨਿਆਦੀ ਸਮੱਸਿਆਵਾਂ ਦੇ ਨਾਲ ਦੋ ਚਾਰ ਨਹੀਂ ਹੋਣਾ ਪਵੇਗਾ ਸਗੋਂ ਸਮਾਂ ਰਹਿੰਦਿਆਂ ਉਨ੍ਹਾਂ ਦੀ ਹਰ ਮੁਸ਼ਕਲ ਦਾ ਹੱਲ ਕੱਢਿਆ ਜਾਵੇਗਾ।
ਕੁਲਵੰਤ ਸਿੰਘ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਅਹਿਮ ਮੀਟਿੰਗਾਂ ਦੇ ਦੌਰਾਨ ਛੱਜਾ ਸਿੰਘ ਕੁਰੜੀ, ਚੌਧਰੀ ਰੂਪ ਚੰਦ, ਚੌਧਰੀ ਨਿਰਮਲ ਸਿੰਘ, ਚੌਧਰੀ ਰਾਮ ਈਸ਼ਵਰ, ਗੋਲਡੀ, ਜੈ ਪ੍ਰਕਾਸ਼, ਇਕਬਾਲ ਚੰਦ, ਜਸਵਿੰਦਰ ਸਿੰਘ ਜੱਸੀ, ਸੋਨੀ, ਪ੍ਰੇਮ ਸਿੰਘ, ਧਰਮਪਾਲ ਸਿੰਘ-ਪੰਚ, ਰਾਮ ਆਸਰਾ, ਕਮਲ ਖ਼ਾਨ, ਸ਼ੇਖਰ ਚੰਦਨ, ਪਿਆਰਾ ਸਿੰਘ, ਲਖਵਿੰਦਰ ਸਿੰਘ ਬਡਾਲੀ, ਬਲਰਾਜ ਸਿੰਘ ਗਿੱਲ, ਸਰਕਲ ਪ੍ਰਧਾਨ ਗੁਰਮੇਲ ਸਿੰਘ, ਬਲਕਾਰ ਸਿੰਘ, ਸੁਖਵਿੰਦਰ ਸਿੰਘ, ਵਿਨੋਦ ਪੰਚ, ਨਿਰਮੈਲ ਸਿੰਘ, ਬਿੱਲਾ ਸਨੇਟਾ ਬਾਲਮੀਕ ਸਭਾ ਪ੍ਰਧਾਨ ਜ਼ਿਲ੍ਹਾ ਮੁਹਾਲੀ, ਪਿੰਡ ਤੰਗੋਰੀ-ਸਤਵੰਤ ਸਿੰਘ ਤੰਗੌਰੀ ਜਸਵੀਰ ਸਿੰਘ, ਹਰਜੀਤ ਸਿੰਘ, ਜਗਤਾਰ ਸਿੰਘ-ਪ੍ਰਧਾਨ, ਅਮਨਦੀਪ ਸਿੰਘ, ਅਮਨਦੀਪ ਕੌਰ-ਸਰਪੰਚ, ਸੁਖਵਿੰਦਰ ਸਿੰਘ ਮਨਵੀਰ ਰੋਸ਼ਨ ਸਿੰਘ, ਗੁਰਬੀਰ ਸਿੰਘ, ਜਗੀਰ ਸਿੰਘ-ਦੋਜੀ, ਅਜੈ ਕੁਮਾਰ, ਅਮਰਜੀਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…