
ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਦੇ 40 ਉਮੀਦਵਾਰਾਂ ਵੱਲੋਂ ਸਾਦੇ ਢੰਗ ਨਾਲ ਨਾਮਜ਼ਦਗੀ ਪੱਤਰ ਦਾਖ਼ਲ
ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਸਿਰੇ ਦਾ ਧੱਕਾ ਕਰ ਰਹੀ ਹੈ ਕੇਂਦਰ ਸਰਕਾਰ: ਕੁਲਵੰਤ ਸਿੰਘ
ਸਾਬਕਾ ਮੇਅਰ ਦੇ ਆਜ਼ਾਦ ਗਰੁੱਪ ਵੱਲੋਂ ਕਿਸਾਨੀ ਸੰਘਰਸ਼ ਦੀ ਪੂਰਨ ਹਮਾਇਤ ਦਾ ਐਲਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੀ ਵਾਲੇ ਆਜ਼ਾਦ ਗਰੁੱਪ ਦੇ 40 ਉਮੀਦਵਾਰਾਂ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਹੀ ਦਿਨ ਬਹੁਤ ਹੀ ਸਾਦੇ ਢੰਗ ਨਾਲ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਕਿ ਕਿਸਾਨ ਆਪਣੇ ਹੱਕਾਂ ਲਈ ਪਿਛਲੇ ਕਈ ਮਹੀਨਿਆਂ ਤੋਂ ਲੜਾਈ ਲੜ ਰਹੇ ਹਨ। ਜਿਸ ਕਰਕੇ ਅਜਿਹੇ ਮੌਕੇ ’ਤੇ ਢੋਲ ਧਮੱਕੇ ਅਤੇ ਜਸ਼ਨ ਮਨਾ ਕੇ ਨਾਮਜ਼ਦਗੀ ਪੱਤਰ ਦਾਇਰ ਕਰਨੇ ਸ਼ੋਭਾ ਨਹੀਂ ਦਿੰਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਦਾ ਹਰ ਮੈਂਬਰ ਕਿਸਾਨਾਂ ਦੇ ਸੰਘਰਸ਼ ਦੀ ਦਿਲੋਂ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਕੇਂਦਰ ਦੀ ਮੋਦੀ ਸਰਕਾਰ ਸਿਰੇ ਦਾ ਧੱਕਾ ਕਰ ਰਹੀ ਹੈ ਅਤੇ ਪੁਲੀਸ ਬਲ ਦੇ ਜ਼ੋਰ ’ਤੇ ਕਿਸਾਨਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਜਿਸ ਦਾ ਭਾਜਪਾ ਨੂੰ ਨਗਰ ਨਿਗਮ ਚੋਣਾਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਖ਼ਮਿਆਜ਼ਾ ਭੁਗਤਨਾ ਪਵੇਗਾ।
ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਆਜ਼ਾਦ ਗਰੁੱਪ ਦੇ ਸਾਰੇ ਉਮੀਦਵਾਰ ਬੇਦਾਗ ਹਨ ਅਤੇ ਉਹ ਸਿਰਫ਼ ਵਿਕਾਸ ਦੇ ਮੁੱਦੇ ’ਤੇ ਹੀ ਚੋਣਾਂ ਲੜ ਰਹੇ ਹਨ। ਉਨ੍ਹਾਂ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ 14 ਫਰਵਰੀ ਨੂੰ ਆਜ਼ਾਦ ਗਰੁੱਪ ਦੇ ਸਾਰੇ ਉਮੀਦਵਾਰਾਂ ਦੇ ਹੱਕ ਵਿੱਚ ਫਤਵਾ ਦੇ ਕੇ ਸ਼ਹਿਰ ਦੀ ਤਰੱਕੀ ਅਤੇ ਵਿਕਾਸ ਦਾ ਰਾਹ ਖੋਲ੍ਹ ਕੇ ਨਵਾਂ ਇਤਿਹਾਸ ਸਿਰਜਿਆ ਜਾਵੇ।
ਆਜ਼ਾਦ ਗਰੁੱਪ ਦੇ ਵਾਰਡ ਨੰਬਰ-4 ਤੋਂ ਅਤੁਲ ਸ਼ਰਮਾ, ਵਾਰਡ ਨੰਬਰ-6 ਤੋਂ ਹਰਜੀਤ ਕੌਰ, ਵਾਰਡ ਨੰਬਰ-7 ਤੋਂ ਮਨਜੀਤ ਕੌਰ, ਵਾਰਡ ਨੰਬਰ-8 ਤੋਂ ਇੰਦਰਜੀਤ ਸਿੰਘ ਖੋਖਰ, ਵਾਰਡ ਨੰਬਰ-9 ਤੋਂ ਸਰਬਜੀਤ ਕੌਰ ਮਾਨ, ਵਾਰਡ ਨੰਬਰ-10 ਤੋਂ ਪਰਮਜੀਤ ਸਿੰਘ ਕਾਹਲੋਂ, ਵਾਰਡ ਨੰਬਰ-11 ਤੋਂ ਭੁਪਿੰਦਰਪਾਲ ਕੌਰ, ਵਾਰਡ ਨੰਬਰ-14 ਤੋਂ ਜਗਤਾਰ ਸਿੰਘ ਕੁੰਭੜਾ, ਵਾਰਡ ਨੰਬਰ-16 ਤੋਂ ਬੀ.ਐਨ. ਕੋਟਨਾਲਾ, ਵਾਰਡ ਨੰਬਰ-18 ਤੋਂ ਉਪਿੰਦਰਪ੍ਰੀਤ ਕੌਰ ਗਿੱਲ, ਵਾਰਡ ਨੰਬਰ-19 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ-20 ਤੋਂ ਗੱਜਣ ਸਿੰਘ, ਵਾਰਡ ਨੰਬਰ-21 ਤੋਂ ਅੰਜਲੀ ਸਿੰਘ, ਵਾਰਡ ਨੰਬਰ-23 ਤੋਂ ਦਿਲਪ੍ਰੀਤ ਕੌਰ ਵਾਲੀਆ, ਵਾਰਡ ਨੰਬਰ-24 ਤੋਂ ਚੰਨਣ ਸਿੰਘ, ਵਾਰਡ ਨੰਬਰ-26 ਤੋਂ ਰਵਿੰਦਰ ਸਿੰਘ ਕੁੰਭੜਾ, ਵਾਰਡ ਨੰਬਰ-27 ਤੋਂ ਸੋਨੂੰ ਸੋਢੀ, ਵਾਰਡ ਨੰਬਰ-28 ਤੋਂ ਰਮਨਪ੍ਰੀਤ ਕੌਰ ਕੁੰਭੜਾ, ਵਾਰਡ ਨੰਬਰ-29 ਤੋਂ ਰਜਿੰਦਰ ਕੌਰ ਕੁੰਭੜਾ, ਵਾਰਡ ਨੰਬਰ-30 ਤੋਂ ਜਸਬੀਰ ਕੌਰ ਅੱਤਲੀ, ਵਾਰਡ ਨੰਬਰ-31 ਤੋਂ ਰਜਨੀ ਗੋਇਲ, ਵਾਰਡ ਨੰਬਰ-32 ਤੋਂ ਸੁਰਿੰਦਰ ਸਿੰਘ ਰੋਡਾ, ਵਾਰਡ ਨੰਬਰ-33 ਤੋਂ ਹਰਜਿੰਦਰ ਕੌਰ ਸੋਹਾਣਾ, ਵਾਰਡ ਨੰਬਰ-34 ਤੋਂ ਸੁਖਦੇਵ ਸਿੰਘ ਪਟਵਾਰੀ, ਵਾਰਡ ਨੰਬਰ-35 ਤੋਂ ਅਰੁਣਾ ਸ਼ਰਮਾ, ਵਾਰਡ ਨੰਬਰ-36 ਤੋਂ ਰੋਮੇਸ਼ ਪ੍ਰਕਾਸ਼ ਕੰਬੋਜ਼, ਵਾਰਡ ਨੰਬਰ-37 ਤੋਂ ਬਲਵਿੰਦਰ ਕੌਰ, ਵਾਰਡ ਨੰਬਰ-38 ਤੋਂ ਸਾਬਕਾ ਮੇਅਰ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ, ਵਾਰਡ ਨੰਬਰ-39 ਤੋਂ ਕਰਮਜੀਤ ਕੌਰ, ਵਾਰਡ ਨੰਬਰ-40 ਤੋਂ ਕਮਲਜੀਤ ਕੌਰ, ਵਾਰਡ ਨੰਬਰ-42 ਤੋਂ ਸਾਬਕਾ ਮੇਅਰ ਕੁਲਵੰਤ ਸਿੰਘ, ਵਾਰਡ ਨੰਬਰ-44 ਤੋਂ ਬੀਰ ਸਿੰਘ ਬਾਜਵਾ, ਵਾਰਡ ਵਾਰਡ-45 ਤੋਂ ਸੇਵਾਮੁਕਤ ਡੀਪੀਆਰਓ ਡਾ. ਉਮਾ ਸ਼ਰਮਾ, ਵਾਰਡ ਨੰਬਰ-46 ਤੋਂ ਸਵਰਨ ਸਿੰਘ, ਵਾਰਡ ਨੰਬਰ-47 ਤੋਂ ਮੋਨਿਕਾ ਸ਼ਰਮਾ, ਵਾਰਡ ਨੰਬਰ-48 ਤੋਂ ਆਰਪੀ ਸ਼ਰਮਾ, ਵਾਰਡ ਨੰਬਰ-49 ਤੋਂ ਹਰਜਿੰਦਰ ਕੌਰ ਅਤੇ ਵਾਰਡ ਨੰਬਰ-50 ਤੋਂ ਗੁਰਮੀਤ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਦੇ ਸਾਰੇ ਉਮੀਦਵਾਰ ਅਤੇ ਸਮਰਥਕ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।