ਕੁੰਬੜਾ ਕਬੱਡੀ ਕੱਪ: ਐਸਜੀਪੀਸੀ ਦੇ ਗੱਭਰੂਆਂ ਨੇ ਹਰਿਆਣਵੀਂ ਨੌਜਵਾਨਾਂ ਦੀਆਂ ਲਗਾਈਆਂ ਗੋਡਣੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਦਸੰਬਰ:
ਇੱਥੋਂ ਨਜਦੀਕੀ ਪਿੰਡ ਕੁੰਬੜਾ ਦੇ ਪੇਂਡੂ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ:), ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਸਵ: ਰਣਜੀਤ ਸਿੰਘ ਘੋਲਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੀ ਯਾਦ ਨੂੰ ਸਮਰਪਿਤ 23ਵਾਂ ਕਬੱਡੀ ਕੱਪ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਅਤੇ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੀ ਸਰਪ੍ਰਸਤੀ ਹੇਠ ਦੁਸਹਿਰਾ ਗਰਾਊਂਡ ਫੇਸ 8 ਮੁਹਾਲੀ ਵਿਖੇ ਕਰਵਾਇਆ ਗਿਆ। ਇਸ ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੁੱਖ ਸਿੰਘ, ਮਨਜੀਤ ਸਿੰਘ ਮਾਵੀ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਤਾ ਨਾਲ ਭਰਪੂਰ ਰਹੇ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਇਸ ਵਿੱਚ ਕਬੱਡੀ ਕੱਪ ਵਿੱਚ ਪੰਜਾਬ ਭਰ ਦੀਆਂ ਪੰਜਾਬ ਕਬੱਡੀ ਫੈਡਰੇਸ਼ਨ ਦੀਆਂ 8 ਸਿਰਕੱਢ ਖੇਡ ਅਕੈਡਮੀਆਂ ਨੇ ਭਾਗ ਲਿਆ। ਇਨਾਂ ਅਕੈਡਮੀਆਂ ਦੇ ਫਾਈਨਲ ਮੁਕਾਬਲੇ ਐਸਜੀਪੀਸੀ ਅਤੇ ਲਾਲੀ ਵੀਰ ਹਰਿਆਣਾ ਦੀ ਅਕੈਡਮੀਆਂ ਵਿਚਕਾਰ ਹੋਏ। ਜਿਸ ਵਿੱਚ ਐਸਜੀਪੀਸੀ ਦੇ ਗੱਭਰੂਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲਾਲੀ ਵੀਰ ਹਰਿਆਣਾ ਅਕੈਡਮੀ ਦੇ ਖਿਡਾਰੀਆਂ ਦੀਆਂ ਗੋਡਣੀਆਂ ਲਗਵਾ ਕੇ ਫਾਈਨਲ ਮੁਕਾਬਲਾ ਜਿੱਤਿਆ। ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਕਬੱਡੀ 75 ਕਿੱਲੋ ਵਿੱਚ ਕੁੰਬੜਾ ਦੀ ਟੀਮ ਨੇ ਬੱਦੋਵਾਲ ਦੀ ਟੀਮ ਨੂੰ ਹਰਾ ਕੇ ਇਸ ਦਾ ਫਾਈਨਲ ਮੁਕਾਬਲਾ ਜਿੱਤਿਆ।
ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਮੁਹਤਲੀ ਦੇ ਮੇਅਰ ਕੁਲਵੰਤ ਸਿੰਘ, ਹਲਕਾ ਵਿਧਾਇਕ ਬਲਵੀਰ ਸਿੰਘ ਸਿੱਧੂ, ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਪੰਜਾਬ, ਐਨ. ਕੇ ਸ਼ਰਮਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਹਾਲੀ, ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਖਰੜ, ਦਿਲਮੇਘ ਸਿੰਘ ਖੱਟੜਾ ਸਾਬਕਾ ਸਕੱਤਰ ਐਸਜੀਪੀਸੀ, ਦਵਿੰਦਰ ਸਿੰਘ ਬਾਜਵਾ ਪ੍ਰਧਾਨ ਕਬੱਡੀ ਫੈਡਰੇਸ਼ਨ ਰੋਪੜ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਬੜਾ, ਜ਼ਿਲ੍ਹਾ ਯੂਥ ਅਕਾਲੀ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਜਸਪਾਲ ਸਿੰਘ ਜ਼ੀਰਕਪੁਰ, ਰਣਧੀਰ ਸਿੰਘ ਧੀਰਾ, ਸਮਾਜ ਸੇਵੀ ਨਰਿੰਦਰ ਸਿੰਘ ਕੰਗ, ਕਬੱਡੀ ਕੋਚ ਦੇਵੀ ਦਿਆਲ ਕੁੱਬੇ, ਬਲਜੀਤ ਸਿੰਘ ਜੀਤ, ਪਰਮਜੀਤ ਸਿੰਘ ਕਾਹਲੋਂ, ਸਾਧੂ ਸਿੰਘ ਖਰੋੜ ਚੇਅਰਮੈਨ, ਕਾਲਾ ਪਹਿਲਵਾਨ, ਕਮਲਜੀਤ ਸਿੰਘ ਫੂਲਰਾਜ, ਰੇਸ਼ਮ ਜੈਨ ਆਦਿ ਤੋਂ ਇਲਾਵਾ ਇਲਾਕੇ ਦੀਆਂ ਹੋਰ ਨਾਮਵਰ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।
ਇਸ ਖੇਡ ਮੇਲੇ ਦੀ ਕੁਮੈਂਟਰੀ ਜੀਤਾ ਕਕਰਾਲੀ ਅਤੇ ਮੰਚ ਤੋਂ ਗੁਰਮੁੱਖ ਡੀ. ਪੀ. ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ। ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਗੁਰਮੁੱਖ ਸਿੰਘ, ਚੇਅਰਮੈਨ ਸੁਰਜੀਤ ਸਿੰਘ ਸਰਪੰਚ, ਬਲਜੀਤ ਸਿੰਘ ਵਕੀਲ, ਜਸਵੀਰ ਸਿੰਘ ਜੱਸਾ, ਮਨਜੀਤ ਸਿੰਘ ਮਾਵੀ, ਕੁਲਦੀਪ ਸਿੰਘ, ਕੁਲਭੂਸ਼ਨ ਸ਼ਰਮਾ, ਕਮਲਜੀਤ ਸਿੰਘ, ਜਗਦੀਸ਼ ਸਿੰਘ, ਨਛੱਤਰ ਸਿੰਘ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਤੇਜਿੰਦਰ ਸਿੰਘ, ਬਲਵਿੰਦਰ ਸਿੰਘ ਜੈਲਦਾਰ, ਸੁਖਪ੍ਰੀਤ ਸੈਣੀ, ਦਵਿੰਦਰ ਸਿੰਘ ਜੱਸਾ ਬੁੜੈਲ, ਬਲਜੀਤ ਸਿੰਘ, ਪਰਮਦੀਪ ਸਿੰਘ ਬੈਦਵਾਨ, ਜਸਪਾਲ ਸਿੰਘ ਸਰਪੰਚ, ਅਵਤਾਰ ਸਿੰਘ ਵੈਦਵਾਨ ਆਦਿ ਤੋਂ ਇਲਾਵਾ ਕਲੱਬ ਦੇ ਹੋਰ ਸਰਗਰਮ ਮੈਂਬਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਦਿਨ ਰਾਤ ਇੱਕ ਕਰ ਦਿੱਤੀ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…