ਕੁਰਾਲੀ ਸਭਿਆਚਾਰਕ ਮੇਲੇ ਦੌਰਾਨ ਗਾਇਕਾਂ ਨੇ ਖੂਬ ਰੰਗ ਬੰਨ੍ਹਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 16 ਮਾਰਚ:
ਸਥਾਨਕ ਸ਼ਹਿਰ ਦੇ ਦੁਸਹਿਰਾ ਗਰਾਉਂਡ ਵਿਚ ਮਾਤਾ ਸੀਤਲਾ ਦੇ ਸਲਾਨਾ ਮੇਲੇ ਉੱਤੇ ਸ਼ਹੀਦ ਭਗਤ ਸਿੰਘ ਸੱਭਿਆਚਾਰਕ ਅਤੇ ਸ਼ੋਸਲ ਕੱਲਬ ਵੱਲੋਂ ਗੀਤਕਾਰ ਅਮਰਜੀਤ ਧੀਮਾਨ ਦੀ ਦੇਖ ਰੇਖ ਵਿੱਚ ਸੱਭਿਆਚਾਰਕ ਮੇਲਾ ਕਰਵਾਇਆ ਜਿਸ ਵਿਚ ਪੰਜਾਬ ਦੇ ਨਾਮਵਰ ਗਾਇਕਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੇਲੇ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਹਰਜੀਤ ਸਿੰਘ ਟੱਪਰੀਆਂ, ਬਲਵੰਤ ਸਿੰਘ ਸੋਨੂੰ ਤੇ ਕੌਂਸਲਰ ਦਵਿੰਦਰ ਠਾਕੁਰ ਨੇ ਸਾਂਝੇ ਰੂਪ ਵਿਚ ਕੀਤਾ। ਇਸ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਇਕਬਾਲ ਗੁੰਨੋਮਾਜਰਾ ਤੇ ਗੁਰਪ੍ਰੀਤ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਮੁਖ ਮਹਿਮਾਨ ਵੱਜੋਂ ਉਘੇ ਸਮਾਜ ਸੇਵੀ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਜੈ ਸਿੰਘ ਚੱਕਲਾਂ ਸਿਟੀ ਕੇਬਲ ਵਾਲੇ ਤੇ ਪ੍ਰਦੀਪ ਸਿੰਘ ਰੂੜਾ ਨੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਗਾਇਕਾਂ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ। ਇਸ ਦੌਰਾਨ ਗੁਰਬਖਸ ਸੌਂਕੀ, ਕਰਨੈਲ ਸਿਵੀਆ-ਬੀਬਾ ਮਨਜੀਤ ਮਾਨ, ਰਾਹੀ ਮਾਣਕਪੁਰ ਸ਼ਰੀਫ, ਵਰਿੰਦਰ ਵਿੱਕੀ, ਰਵਿੰਦਰ ਬਿੱਲਾ, ਓਮਿੰਦਰ ਓਮਾ, ਕੰਚਨ ਬਾਵਾ, ਕੁਮਾਰ ਰਾਣਾ, ਤੇਜਿੰਦਰ ਡਾਹਿਰ, ਰਮੇਸ ਰਾਘਵ, ਲਖਵੀਰ ਰਿੰਕੂ, ਸਾਬਰ ਚੂਹਾਨ, ਰੂਹਾਨੀ ਬ੍ਰਦਰਜ, ਮੁਹੰਮਦ ਲਤੀਫ, ਸਾਹਿਬ ਕੌਰ ਸਮੇਤ ਦਰਜਨਾਂ ਗਾਇਕਾਂ ਨੇ ਨੇ ਦੇਰ ਰਾਤ ਤੱਕ ਲੋਕਾਂ ਦਾ ਮਨੋਰੰਜਨ ਕੀਤਾ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …