
ਮਾਰਕਫੈੱਡ ਦਫ਼ਤਰ ਵਿੱਚ ਲੇਬਰ ਵਰਕਰਾਂ ਦੀਆਂ ਧੀਆਂ ਦੀ ਲੋਹੜੀ ਮਨਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਮਾਰਕਫੈੱਡ ਐਗਰੋ ਕੈਮੀਕਲਜ਼ ਦੇ ਸਮੂਹ ਵੱਲੋਂ ਹਰ ਸਾਲ ਵਾਂਗ ਦਫ਼ਤਰ ਦੇ ਲੇਬਰ ਵਰਕਰਾਂ ਦੀਆਂ ਧੀਆਂ ਦੀ ਲੋਹੜੀ ਮਨਾਈ ਗਈ। ਜਦੋਂਕਿ ਸਮਾਜ ਅੰਦਰ ਜ਼ਿਆਦਾਤਰ ਲੋਕ ਆਪਣੇ ਪੁੱਤਰਾਂ ਦੇ ਜਨਮ ਦਿਨ ਜਾਂ ਪੁੱਤਰ ਦੇ ਵਿਆਹ ਦੀ ਖੁਸ਼ੀ ਵਿੱਚ ਲੋਹੜੀ ਮਨਾਉਂਦੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਾਰਕਫੈੱਡ ਐਗਰੋ ਕੈਮੀਕਲਜ਼ ਵੱਲੋਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਪਿਛਲੇ 33 ਸਾਲਾਂ ਤੋਂ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ। ਇਸ ਸਾਲ ਦਫ਼ਤਰੀ ਸਟਾਫ਼ ਦੀ ਨਵਜੰਮੀ ਦੋਹਤੀ ਹਰਗੁਣ ਦੀ ਲੋਹੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਨਵਜੰਮੀ ਧੀ ਅਤੇ ਮਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਜਨਰਲ ਮੈਨੇਜਰ ਸੰਜੀਵ ਕੁਮਾਰ ਝਾਅ, ਸੁਪਰਡੈਂਟ ਸਰਬਜੀਤ ਸਿੰਘ ਬਾਜਵਾ, ਉਦੇ ਨਰਾਇਣ, ਰਾਜੇਸ਼ ਜ਼ਿੰਦਲ, ਸ੍ਰੀਮਤੀ ਕੁਲਦੀਪ ਕੌਰ ਚੀਮਾ, ਮਨਵਿੰਦਰ ਕੌਰ, ਰਵਿੰਦਰ ਸ਼ਰਮਾ, ਸਰਬਜੀਤ ਸਿੰਘ, ਸ੍ਰੀਮਤੀ ਸੰਗੀਤਾ ਗੇਰ, ਪਰਦੀਪ ਕੌਰ, ਰਜਿੰਦਰ ਸਿੰਘ, ਅਮਿਤ ਅਰੋੜਾ, ਦਲਬੀਰ ਸਿੰਘ, ਹਰਪ੍ਰੀਤ ਸਿੰਘ, ਸ੍ਰੀਮਤੀ ਸੰਤੋਸ਼ ਕੌਰ, ਗੁਰਪ੍ਰੀਤ ਕੌਰ, ਪੁਸ਼ਪਾ ਰਾਣੀ, ਜਸਲੀਨ, ਮੀਨਾ ਸਿੰਗਲਾ, ਸੁਖਵਿੰਦਰ ਕੌਰ, ਅਨੀਤਾ, ਸੁਪ੍ਰੀਤ ਕੌਰ ਅਤੇ ਸਟਾਫ ਅਤੇ ਪਤਵੰਤੇ ਹਾਜ਼ਰ ਸਨ।