ਮੁਹਾਲੀ ਦੇ ਇੰਡਸਟਰੀ ਏਰੀਆ ਫੇਜ਼-7 ਦਾ ਈਐਸਆਈ ਹਸਪਤਾਲ ਖੁਦ ਹੀ ਬਿਮਾਰ, ਬੁਨਿਆਦੀ ਸੁਵਿਧਾਵਾਂ ਦੀ ਵੱਡੀ ਘਾਟ

ਨਿਊਜ ਡੈਸਕ
ਐਸ.ਏ.ਐਸ. ਨਗਰ (ਮੁਹਾਲੀ), 1 ਦਸੰਬਰ
ਸਥਾਨਕ ਉਦਯੋਗਿਕ ਖੇਤਰ ਵਿੱਚ ਸਥਿਤ ਈ ਐਸ ਆਈ ਹਸਪਤਾਲ ਫੇਜ਼-7 ਲੋਕਾਂ ਨੂੰ ਠੀਕ ਕਰਨ ਦੀ ਥਾਂ ਖੁਦ ਹੀ ਬਿਮਾਰ ਹੋ ਗਿਆ ਹੈ। ਇਸ ਹਸਪਤਾਲ ਵਿੱਚ ਸਾਫ ਸਫਾਈ ਦਾ ਬਹੁਤ ਬੁਰਾ ਹਾਲ ਹੈ। ਇਸ ਹਸਪਤਾਲ ਵਿੱਚ ਸਾਫ ਸਫਾਈ ਕਰਮਚਾਰੀਆਂ ਦੀ ਵੀ ਘਾਟ ਹੈ ਤੇ ਕਦੇ ਕੋਈ ਸਫਾਈ ਕਰਮਚਾਰੀ ਦਿਖਾਈ ਹੀ ਨਹੀਂ ਦਿੱਤਾ, ਜਿਸ ਕਰਕੇ ਹਰ ਪਾਸੇ ਹੀ ਗੰਦਗੀ ਦੀ ਭਰਮਾਰ ਹੈ, ਜਿਸ ਕਰਕੇ ਇਥੇ ਇਲਾਜ ਕਰਵਾਉਣ ਆਏ ਮਰੀਜ਼ ਹੋਰ ਗੰਭੀਰ ਬਿਮਾਰ ਹੋ ਜਾਂਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਸਪਤਾਲ ਵਿੱਚ ਦੋ ਕੁੱਕ ਹਨ ਪਰ ਰਸੋਈ ਪੂਰੀ ਤਰਾਂ ਖਾਲੀ ਪਈ ਹੈ। ਅਸਲ ਵਿੱਚ ਹਸਪਤਾਲ ਦਾ ਇੱਕ ਕੁੱਕ ਕਿਸੇ ਮੰਤਰੀ ਦੇ ਘਰ ਕੰਮ ਕਰਦਾ ਹੈ। ਇਸ ਹਸਪਤਾਲ ਦੀ ਐਂਬੂਲੈਂਸ ਕੁੜੇਦਾਨ ਦੇ ਕੋਲ ਖੜੀ ਹੈ ਜੋ ਕਿ ਚਲਦੀ ਹੀ ਨਹੀਂ, ਹਸਪਤਾਲ ਵਿੱਚ ਜਰਨੇਟਰ ਤਾਂ ਹੈ ਪਰ ਉਹ ਚਲਦਾ ਨਹੀਂ ਹੈ। ਹਸਪਤਾਲ ਵਿੱਚ ਬਿਜਲੀ ਸਪਲਾਈ ਦਾ ਬਕਸਾ ਵੀ ਖੁਲ੍ਹਾ ਪਿਆ ਹੈ ਬਿਜਲੀ ਦੀਆਂ ਤਾਰਾਂ ਨੰਗੀਆਂ ਹਨ, ਜਿਸ ਕਾਰਨ ਕਦੇ ਵੀ ਹਾਦਸਾ ਵਾਪਰ ਸਕਦਾ ਹੈ। ਹਸਪਤਾਲ ਦੇ ਬਾਥਰੂਮ ਵਿੱਚ ਵਾਸਵੇਸ਼ਨ ਵਿੱਚ ਟੂਟੀਆਂ ਹੀ ਨਹੀਂ, ਨਾ ਹੀ ਪਲਾਸਟਿਕ ਦੀਆਂ ਪਾਈਪਾਂ ਹਨ। ਵਾਸਵੇਸ਼ਨ ਵਿੱਚ ਖਾਲੀ ਬੋਤਲਾਂ ਪਈਆਂ ਹਨ। ਹਸਪਤਾਲ ਵਿੱਚ ਪੀਣ ਵਾਲੇ ਪਾਣੀ ਲਈ ਵੀ ਯੋਗ ਪ੍ਰਬੰਧ ਨਹੀਂ ਹਨ।
ਹਸਪਤਾਲ ਦੇ ਬੁਰਾ ਹਾਲ ਦਾ ਇੱਥੋਂ ਪਤਾ ਚਲ ਜਾਂਦਾ ਹੈ ਕਿ ਹਸਪਤਾਲ ਵਿੱਚ ਐਸਐਮਓ ਦੇ ਕਮਰੇ ਦੇ ਬਾਹਰ ਖੂੰਖਾਰ ਕੁੱਤੇ ਬੈਠੇ ਰਹਿੰਦੇ ਹਨ ਜੋ ਕਿ ਜਿਥੇ ਹਸਪਤਾਲ ਵਿੱਚ ਗੰਦਗੀ ਫੈਲਾਉਂਦੇ ਹਨ, ਉਥੇ ਮਰੀਜਾਂ ਨੂੰ ਡਰਾਉਂਦੇ ਵੀ ਹਨ। ਹਸਪਤਾਲ ਵਿੱਚ ਇਲਾਜ ਕਰਵਾਉਣ ਵਾਲੇ ਮਰੀਜਾਂ ਨੇ ਮੰਗ ਕੀਤੀ ਹੈ ਕਿ ਹਸਪਤਾਲ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਲਿਆਂਦਾ ਜਾਵੇ।
ਸਬੰਧਤ ਤਸਵੀਰ: ਈਐਸਆਈ ਹਸਪਤਾਲ ਮੁਹਾਲੀ ਦੀ ਬਦਹਾਲੀ ਦੀ ਮੂੰਹ ਬੋਲਦੀਆਂ ਤਸਵੀਰਾਂ।
esi-hospital-2        esi-hospital-1

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…